'ਆਜ਼ਾਦੀ ਮਾਰਚ' ਮਾਮਲਾ: ਇਮਰਾਨ ਖਾਨ ਨੂੰ 25 ਜੂਨ ਤੱਕ ਮਿਲੀ ਅਗਾਊਂ ਜ਼ਮਾਨਤ

06/03/2022 10:16:08 AM

ਪੇਸ਼ਾਵਰ (ਏਜੰਸੀ)- ਪਾਕਿਸਤਾਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਗਜ਼ਨੀ ਅਤੇ ਭੰਨ-ਤੋੜ ਨੂੰ ਲੈ ਕੇ ਦਰਜ 14 ਮਾਮਲਿਆਂ ਵਿਚ 3 ਹਫ਼ਤਿਆਂ ਦੀ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਮੀਡੀਆ 'ਚ ਪ੍ਰਕਾਸ਼ਿਤ ਖ਼ਬਰ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਮੀਡੀਆ ਮੁਤਾਬਕ ਇਹ ਮਾਮਲੇ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਵੱਲੋਂ ਹਾਲ ਹੀ ਵਿੱਚ ਆਯੋਜਿਤ ਆਜ਼ਾਦੀ ਮਾਰਚ ਦੌਰਾਨ ਸਮਰਥਕਾਂ ਵੱਲੋਂ ਕਥਿਤ ਤੌਰ 'ਤੇ ਭੰਨ-ਤੋੜ ਅਤੇ ਅੱਗਜ਼ਨੀ ਦੇ ਸਬੰਧ ਵਿੱਚ ਦਰਜ ਕੀਤੇ ਗਏ ਸਨ। ਪੇਸ਼ਾਵਰ ਹਾਈ ਕੋਰਟ (ਪੀ.ਐੱਚ.ਸੀ.) ਨੇ 69 ਸਾਲਾ ਖਾਨ ਨੂੰ 50,000 ਰੁਪਏ ਦੇ ਮੁਚਲਕੇ 'ਤੇ ਇਹ ਜ਼ਮਾਨਤ ਦਿੱਤੀ।

ਇਹ ਵੀ ਪੜ੍ਹੋ: ਤਾਲਿਬਾਨ ਨੇ ਛੇੜੀ ਪੋਸਤ ਦੀ ਖੇਤੀ ਬੰਦ ਕਰਨ ਦੀ ਮੁਹਿੰਮ, ਖੇਤਾਂ ’ਚ ਫ਼ਸਲ ’ਤੇ ਚਲਵਾਇਆ ਟਰੈਕਟਰ

ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਆਪਣੀ ਸੰਭਾਵਿਤ ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਦਾ ਰੁਖ ਕੀਤਾ ਸੀ। ਖਾਨ ਦੀ ਪਟੀਸ਼ਨ 'ਤੇ ਪੀ.ਐੱਚ.ਸੀ. ਦੇ ਚੀਫ ਜਸਟਿਸ ਕੈਸਰ ਰਾਸ਼ਿਦ ਨੇ ਸੁਣਵਾਈ ਕੀਤੀ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਨਿੱਜੀ ਤੌਰ 'ਤੇ ਅਦਾਲਤ 'ਚ ਮੌਜੂਦ ਰਹੇ। 'ਦਿ ਐਕਸਪ੍ਰੈਸ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ ਪਟੀਸ਼ਨ 'ਚ ਖਾਨ ਦੇ ਵਕੀਲ ਬਾਬਰ ਅਵਾਨ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਖ਼ਿਲਾਫ਼ 14 ਐੱਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ 'ਤੇ ਹਿੰਸਾ ਭੜਕਾਉਣ ਦਾ ਦੋਸ਼ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: 35 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੀ ਪਾਕਿ ਔਰਤ ਦੇ ਸਬਰ ਦਾ ਬੰਨ੍ਹ ਟੁੱਟਿਆ, ਕਿਹਾ- ਮੈਨੂੰ ਭਾਰਤ ਭੇਜ ਦਿਓ

ਇਸਲਾਮਾਬਾਦ ਪੁਲਸ ਨੇ 27 ਮਈ ਨੂੰ ਪੀ.ਟੀ.ਆਈ. ਦੇ ਚੇਅਰਮੈਨ ਖਾਨ ਅਤੇ ਪਾਰਟੀ ਨੇਤਾਵਾਂ ਅਸਦ ਉਮਰ, ਅਸਦ ਕੈਸਰ ਅਤੇ ਲਗਭਗ 150 ਲੋਕਾਂ ਦੇ ਖ਼ਿਲਾਫ਼ 25 ਮਈ ਨੂੰ ਮਾਰਚ ਦੌਰਾਨ ਰਾਸ਼ਟਰੀ ਰਾਜਧਾਨੀ ਵਿੱਚ ਅੱਗਜ਼ਨੀ ਅਤੇ ਭੰਨ-ਤੋੜ ਦੇ ਦੋਸ਼ ਵਿਚ ਐੱਫ.ਆਈ.ਆਰ. ਦਰਜ ਕੀਤੀ ਸੀ। ਡਾਨ ਨਿਊਜ਼ ਦੇ ਅਨੁਸਾਰ, ਜੱਜ ਨੇ ਪੀ.ਟੀ.ਆਈ. ਨੇਤਾ ਨੂੰ 25 ਜੂਨ ਤੱਕ ਅਗਾਊਂ ਜ਼ਮਾਨਤ ਦੇ ਨਾਲ ਹੀ ਮਾਮਲੇ ਨੂੰ ਇਸਲਾਮਾਬਾਦ ਦੇ ਵਧੀਕ ਸੈਸ਼ਨ ਜੱਜ ਕੋਲ ਭੇਜ ਦਿੱਤਾ। ਪੀ.ਐੱਚ.ਸੀ. ਨੇ ਖਾਨ ਨੂੰ 25 ਜੂਨ ਤੋਂ ਪਹਿਲਾਂ ਇਸਲਾਮਾਬਾਦ ਦੀ ਸੈਸ਼ਨ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਅਪ੍ਰੈਲ 'ਚ ਇਮਰਾਨ ਖਾਨ ਨੂੰ ਬੇਭਰੋਸਗੀ ਮਤੇ ਰਾਹੀਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਆਸਟ੍ਰੇਲੀਆ ਦੇ ਤੱਟ ’ਤੋਂ ਮਿਲਿਆ ਦੁਨੀਆ ਦਾ ਸਭ ਤੋਂ ਵੱਡਾ ਬੂਟਾ, ਫੁੱਟਬਾਲ ਦੇ 20 ਹਜ਼ਾਰ ਮੈਦਾਨਾਂ ਦੇ ਬਰਾਬਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News