ਮੈਲਬੌਰਨ ''ਚ ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ ਦਾ ਹੋਇਆ ਆਗਾਜ਼

Wednesday, Nov 15, 2023 - 11:20 AM (IST)

ਮੈਲਬੌਰਨ ''ਚ ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ ਦਾ ਹੋਇਆ ਆਗਾਜ਼

ਮੈਲਬੌਰਨ (ਮਨਦੀਪ ਸਿੰਘ ਸੈਣੀ): ਮੈਲਬੌਰਨ ਦੇ ਦੱਖਣ-ਪੂਰਬੀ ਇਲਾਕੇ ਵਿਚ ਪੈਂਦੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀਜਬਰੋ ਵਿਖੇ "ਬੰਦੀ ਛੋੜ ਦਿਵਸ" ਦੇ ਪਵਿੱਤਰ ਦਿਹਾੜੇ 'ਤੇ ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ ਨੇ ਗੁਰੂ ਘਰ ਵਿਖੇ ਅਰਦਾਸ ਕਰਕੇ ਆਪਣਾ ਅਧਿਕਾਰਤ ਉਦਘਾਟਨ ਕੀਤਾ। ਇੱਕ ਉਸਾਰੂ ਤੇ ਸਮਾਨ ਸੋਚ ਵਾਲੇ ਮੋਟਰਸਾਈਕਲ ਸਵਾਰਾਂ ਦੇ ਸਮੂਹ ਦੁਆਰਾ ਸਥਾਪਿਤ ਕਲੱਬ ਨੇ ਪਹਿਲਾਂ ਹੀ ਲੋਕ ਸੇਵਾ ਦੇ ਆਪਣੇ ਮਿਸ਼ਨ, ਦਸਤਾਰ ਪਹਿਨਣ ਵਾਲੇ ਸਵਾਰਾਂ ਲਈ ਹੈਲਮੇਟ ਤੋਂ ਛੋਟ ਲਈ ਵਕਾਲਤ ਸ਼ੁਰੂ ਕਰ ਦਿੱਤੀ ਹੈ ।

PunjabKesari

"ਬੰਦੀ ਛੋੜ ਦਿਵਸ'' ਦੀ ਵੱਡੀ ਇਤਿਹਾਸਕ ਤੇ ਸੱਭਿਆਚਾਰਕ ਮਹੱਤਤਾ ਹੈ, ਜਿਸ ਦਿਨ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਰਾਜਿਆਂ ਨੂੰ ਕੈਦ ਤੋਂ ਰਿਹਾਅ ਕਰਵਾਇਆ ਸੀ। ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ ਵੱਲੋਂ ਵੀ ਇਸ ਸ਼ੁਭ ਦਿਹਾੜੇ 'ਤੇ ਮੁਕਤੀ ਦੀ ਭਾਵਨਾ ਨੂੰ ਗ੍ਰਹਿਣ ਕਰਦਿਆਂ ਦਸਤਾਰਧਾਰੀ ਸਵਾਰਾਂ ਦੇ ਅਧਿਕਾਰਾਂ ਨੂੰ ਜਿੱਤਣ ਲਈ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਬੱਚਿਆਂ ਦੀ ਮੌਤ 'ਤੇ ਟਰੂਡੋ ਨੇ ਇਜ਼ਰਾਈਲ ਨੂੰ ਘੇਰਿਆ, ਅੱਗਿਓਂ ਨੇਤਨਯਾਹੂ ਨੇ ਦਿੱਤਾ ਕਰਾਰਾ ਜਵਾਬ

ਉਦਘਾਟਨ ਦੌਰਾਨ ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸਮਾਜਿਕ ਸੇਵਾ ਤੋਂ ਇਲਾਵਾ ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ ਪੱਗ ਬੰਨ੍ਹਣ ਵਾਲੇ ਸਵਾਰਾਂ ਲਈ ਹੈਲਮੇਟ ਤੋਂ ਛੋਟ ਦੀ ਵਕਾਲਤ ਕਰਨ, ਦਸਤਾਰਾਂ ਦੇ ਸੱਭਿਆਚਾਰਕ ਅਤੇ ਧਾਰਮਿਕ ਮਹੱਤਵ ਨੂੰ ਉਜਾਗਰ ਕਰਨ ਲਈ ਨਿਰਪੱਖ ਅਤੇ ਸੁਰੱਖਿਅਤ ਢਾਂਚਾ ਸਥਾਪਤ ਕਰਨ ਲਈ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰਨ ਲਈ ਵਚਨਵੱਧ ਰਹੇਗਾ। ਉਹਨਾਂ ਕਿਹਾ ਕਿ ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ ਇੱਕ ਮਿਸ਼ਨ ਅਧਾਰਿਤ ਸੰਸਥਾ ਹੈ ਤੇ ਇਸਦੀ ਸਥਾਪਨਾ ਏਕਤਾ, ਭਾਈਚਾਰਾ ਅਤੇ ਭਾਈਚਾਰਕ ਸੇਵਾ ਦੇ ਸਿਧਾਂਤਾਂ 'ਤੇ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

Vandana

Content Editor

Related News