ਫ੍ਰੈਂਚ ਐਲਪਸ ''ਚ ਡਿੱਗੇ ਬਰਫ਼ ਦੇ ਤੋਦੇ, ਦੋ ਪਹਾੜੀ ਗਾਈਡਾਂ ਸਮੇਤ ਛੇ ਦੀ ਮੌਤ

Monday, Apr 10, 2023 - 06:00 PM (IST)

ਫ੍ਰੈਂਚ ਐਲਪਸ ''ਚ ਡਿੱਗੇ ਬਰਫ਼ ਦੇ ਤੋਦੇ, ਦੋ ਪਹਾੜੀ ਗਾਈਡਾਂ ਸਮੇਤ ਛੇ ਦੀ ਮੌਤ

ਪੈਰਿਸ (ਭਾਸ਼ਾ)- ਫਰਾਂਸ ਦੇ ਐਲਪਸ ਖੇਤਰ ਵਿੱਚ ਐਤਵਾਰ ਨੂੰ ਬਰਫ਼ ਦੇ ਤੋਦੇ ਡਿੱਗਣ ਦੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਛੇ ਹੋ ਗਈ, ਜਿਨ੍ਹਾਂ ਵਿੱਚ ਦੋ ਪਹਾੜੀ ਗਾਈਡ ਵੀ ਸ਼ਾਮਲ ਹਨ। ਸਥਾਨਕ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਉਟ-ਸਾਵੋਈ ਵਿਚ ਬੋਨੇਵਿਲੇ ਦੇ ਸਰਕਾਰੀ ਵਕੀਲ ਦੇ ਦਫਤਰ ਨੇ ਕਿਹਾ ਕਿ ਸੋਮਵਾਰ ਸਵੇਰੇ ਤਲਾਸ਼ੀ ਮੁਹਿੰਮ ਮੁੜ ਸ਼ੁਰੂ ਹੋਈ ਅਤੇ ਹੁਣ ਤੱਕ ਛੇ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। ਹਾਉਟ-ਸਾਵੋਈ ਦੇ ਪ੍ਰੀਫੈਕਚਰ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਭੇਜਿਆ ਗਿਆ ਅਤੇ ਅੱਠ ਹੋਰ ਜ਼ਖਮੀ ਨਹੀਂ ਹੋਏ। ਫਿਲਹਾਲ ਪੀੜਤਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਨਫਰਤੀ ਅਪਰਾਧ ਫੈਲਾਉਣ ਦੇ ਤਹਿਤ ਇਕ ਵਿਅਕਤੀ ਗ੍ਰਿਫ਼ਤਾਰ 

ਬਰਫ਼ਬਾਰੀ ਚਮੋਨਿਕਸ ਤੋਂ ਲਗਭਗ 30 ਕਿਲੋਮੀਟਰ ਦੱਖਣ-ਪੱਛਮ ਵਿਚ ਹਾਉਟ-ਸਾਵੋਈ ਖੇਤਰ ਵਿਚ ਕੋਨਟਾਮਿਨਸ-ਮੋਂਟਜੋਈ ਵਿਚ ਇਕ ਗਲੇਸ਼ੀਅਰ ਨਾਲ ਟਕਰਾ ਗਈ। ਸਥਾਨਕ ਫਰਾਂਸ-ਬਲੂ ਰੇਡੀਓ ਸਟੇਸ਼ਨ ਨੇ ਕਿਹਾ ਕਿ ਖੋਜ ਮੁਹਿੰਮ ਵਿਚ ਮਦਦ ਲਈ ਦੋ ਹੈਲੀਕਾਪਟਰ ਭੇਜੇ ਗਏ ਹਨ। ਰਾਸ਼ਟਰੀ ਮੌਸਮ ਵਿਗਿਆਨ ਏਜੰਸੀ ਮੀਟੀਓ ਫਰਾਂਸ ਨੇ ਐਤਵਾਰ ਲਈ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News