ਲੇਖਿਕਾ ਪਵਿੱਤਰ ਕੌਰ ਮਾਟੀ ਦੀ ਪੁਸਤਕ ਰੰਗਾਵਲੀ ਫਰਿਜ਼ਨੋ ਵਿਖੇ ਰਲੀਜ਼
Wednesday, Mar 13, 2024 - 03:52 AM (IST)

ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ) - ਉੱਘੀ ਲੇਖਿਕਾ ਪਵਿੱਤਰ ਕੌਰ ਮਾਟੀ ਜਿੰਨਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਵਾਰਤਕ, ਕਹਾਣੀਆਂ ਅਤੇ ਕਵਿਤਾਵਾਂ ਛਪ ਚੁੱਕੀਆ ਹਨ। ਇੱਕ ਹੋਰ ਉਨ੍ਹਾਂ ਦੀ ਨਜ਼ਮਾਂ ਦੀ ਪੁਸਤਕ ਰੰਗਾਵਲੀ ਪੰਜਾਬੀ ਸਾਹਿਤ ਦੇ ਵਿਹੜੇ ਦਾ ਸ਼ਿੰਗਾਰ ਬਣੀ ਹੈ। ਇਹ ਪੁਸਤਕ ਚੇਤਨਾਂ ਪ੍ਰਕਾਸ਼ਨ ਵੱਲੋ ਛਾਪੀ ਗਈ ਹੈ। ਪਵਿੱਤਰ ਕੌਰ ਮਾਟੀ ਨੂੰ ਬਹੁਤ ਸਾਰੇ ਸਾਹਿਤ ਪੁਰਸਕਾਰ ਮਿਲ ਚੁੱਕੇ ਹਨ, ਇਹ ਪੁਸਤਕ ਸਹਿਤ ਪ੍ਰੇਮੀਆਂ ਲਈ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ। ਪਿਛਲੇ ਦਿਨੀਂ ਫਰਿਜਨੋ ਦੇ ਵੈਟਰਨ ਆਡੋਟੋਰੀਅਮ ਵਿੱਚ ਰਾਬਤਾ ਪ੍ਰੋਡਕਸ਼ਨ ਵੱਲੋ ਮਸ਼ਹੂਰ ਐਕਟਰ ਡਾਇਰੈਕਟਰ ਅਤੇ ਲੇਖਕ ਰਾਣੇ ਰਣਬੀਰ ਦਾ ਸ਼ੋਅ ਮਾਸਟਰ ਜੀ ਹਾਈਪ ਇੰਟਰਟੇਨਮੈਂਟ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਹਾਈਪ ਇੰਟਰਟੇਨਮੈਂਟ ਦੇ ਲੱਖੀ ਗਿੱਲ, ਰਾਬਤਾ ਪ੍ਰੋਡਕਸ਼ਨ ਤੋ ਹੋਸਟ ਜੋਤ ਰਣਜੀਤ ਕੌਰ, ਪੱਤਰਕਾਰ ਨੀਟਾ ਮਾਛੀਕੇ ਅਤੇ ਐਕਟਰਸ ਕਿੰਮੀ ਵਰਮਾ ਨੇ ਇਹ ਪੁਸਤਕ ਸਟੇਜ਼ ਤੋ ਰਲੀਜ਼ ਕੀਤੀ। ਕਿੰਮੀ ਵਰਮਾ ਨੇ ਪਾਠਕਾਂ ਨੂੰ ਬੇਨਤੀ ਕੀਤੀ ਕਿ ਇਹ ਪੜ੍ਹਨ ਵਾਲੀ ਪੁਸਤਕ ਹੈ, ਇਸ ਨੂੰ ਜ਼ਰੂਰ ਮੁੱਲ ਖਰੀਦਕੇ ਪੜ੍ਹਿਓ। ਲੱਖੀ ਗਿੱਲ ਨੇ ਲੇਖਿਕਾ ਪਵਿੱਤਰ ਕੌਰ ਮਾਟੀ ਨੂੰ ਉਨ੍ਹਾਂ ਦੀ ਸ਼ਾਹਕਾਰ ਲੇਖਣੀ ਲਈ ਵਧਾਈ ਦਿੱਤੀ।
0