ਆਸਟ੍ਰੀਆਈ ਅਦਾਲਤ ਨੇ ਯੂਕ੍ਰੇਨੀ ਅਰਬਪਤੀ ਨੂੰ ਅਮਰੀਕਾ ਹਵਾਲੇ ਕਰਨ ਤੋਂ ਕੀਤਾ ਇਨਕਾਰ

Thursday, Dec 05, 2024 - 06:04 PM (IST)

ਆਸਟ੍ਰੀਆਈ ਅਦਾਲਤ ਨੇ ਯੂਕ੍ਰੇਨੀ ਅਰਬਪਤੀ ਨੂੰ ਅਮਰੀਕਾ ਹਵਾਲੇ ਕਰਨ ਤੋਂ ਕੀਤਾ ਇਨਕਾਰ

ਵਿਆਨਾ (ਯੂ. ਐੱਨ. ਆਈ.)- ਆਸਟਰੀਆ ਦੀ ਵਿਆਨਾ ਜ਼ਿਲਾ ਅਦਾਲਤ ਨੇ ਯੂਕ੍ਰੇਨੀ ਅਰਬਪਤੀ ਦਿਮਿਤਰੋ ਫਰਤਾਸ਼ ਨੂੰ ਅਮਰੀਕਾ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਓ.ਆਰ.ਐਫ ਪ੍ਰਸਾਰਕ ਨੇ ਬੁੱਧਵਾਰ ਨੂੰ ਦੱਸਿਆ ਕਿ ਇੱਕ ਸਰਕਾਰੀ ਵਕੀਲ ਨੇ ਕਿਹਾ ਕਿ ਉਹ ਅਦਾਲਤ ਦੇ ਫ਼ੈਸਲੇ ਖ਼ਿਲਾਫ ਕੋਰਟ ਵਿਚ ਅਪੀਲ ਕਰੇਗਾ। ਗੌਰਤਲਬ ਹੈ ਕਿ 2014 ਵਿੱਚ ਅਰਬਪਤੀ ਨੂੰ ਭਾਰਤ ਵਿੱਚ ਟਾਈਟੇਨੀਅਮ ਭੰਡਾਰ ਦੇ ਵਿਕਾਸ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਸੰਘੀ ਜਾਂਚ ਬਿਊਰੋ (ਐਫ.ਬੀ.ਆਈ) ਦੀ ਬੇਨਤੀ 'ਤੇ ਆਸਟਰੀਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਪ੍ਰਵਾਸੀਆਂ ਦੀ ਐਂਟਰੀ 'ਤੇ ਟਰੂਡੋ ਨੇ ਲਗਾ ਦਿੱਤੀ ਪੂਰੀ ਤਰ੍ਹਾਂ ਰੋਕ! ਜਾਣੋ ਪੂਰੀ ਸੱਚਾਈ

ਫਿਰਤਾਸ਼ ਨੂੰ ਫਿਰ 12.50 ਕਰੋੜ ਯੂਰੋ ਦੀ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ, ਜੋ ਕਿ ਆਸਟ੍ਰੀਆ ਦੇ ਇਤਿਹਾਸ ਵਿੱਚ ਇੱਕ ਰਿਕਾਰਡ ਜ਼ਮਾਨਤ ਰਕਮ ਹੈ। ਇਸ ਤੋਂ ਬਾਅਦ ਜੂਨ 2021 ਵਿੱਚ ਯੂਕ੍ਰੇਨ ਦੀ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪ੍ਰੀਸ਼ਦ ਨੇ ਰੂਸੀ ਫੌਜੀ ਉੱਦਮਾਂ ਨੂੰ ਟਾਈਟੇਨੀਅਮ ਵਰਗੇ ਕੱਚੇ ਮਾਲ ਦੀ ਸਪਲਾਈ ਵਿੱਚ ਕਥਿਤ ਸ਼ਮੂਲੀਅਤ ਲਈ ਫਰਤਾਸ਼ 'ਤੇ ਪਾਬੰਦੀਆਂ ਲਗਾ ਦਿੱਤੀਆਂ। ਯੂਕ੍ਰੇਨ ਦੇ ਕਾਰੋਬਾਰੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News