ਆਸਟ੍ਰੇਲੀਆਈ ਯੂਨੀਵਰਸਿਟੀ ਨੇ mRNA ਵੈਕਸੀਨ ਬਣਾਉਣ ਦੀ ਯੋਜਨਾ ਦਾ ਕੀਤਾ ਖੁਲਾਸਾ
Wednesday, May 12, 2021 - 10:48 AM (IST)
ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੀ ਐਡੀਲੇਡ ਯੂਨੀਵਰਸਿਟੀ (ਯੂ.ਏ.) ਵੱਲੋਂ ਐਮ.ਆਰ.ਐਨ.ਏ (mRNA) ਟੀਕੇ ਬਣਾਉਣ ਦੀ ਯੋਜਨਾ ਦਾ ਖੁਲਾਸਾ ਕੀਤਾ ਗਿਆ ਹੈ। ਇਸ ਖੁਲਾਸੇ ਦੇ ਬਾਅਦ ਆਸਟ੍ਰੇਲੀਆ ਅੱਧੇ ਸਾਲ ਦੇ ਅੰਦਰ ਟੀਕੇ ਬਣਾਉਣ ਦੀ ਸਵੈ-ਨਿਰਭਰਤਾ ਹਾਸਲ ਕਰ ਸਕਦਾ ਹੈ।
ਯੂਨੀਵਰਸਿਟੀ ਨੇ ਬੁੱਧਵਾਰ ਨੂੰ ਦੱਖਣੀ ਆਸਟ੍ਰੇਲੀਆਈ ਸਿਹਤ ਅਤੇ ਮੈਡੀਕਲ ਰਿਸਰਚ ਇੰਸਟੀਚਿਊਟ (SAHMRI) ਅਤੇ ਅੰਤਰਰਾਸ਼ਟਰੀ ਬਾਇਓਤਕਨਾਲੌਜੀ ਕੰਪਨੀ BioCina ਨਾਲ ਇਕ ਸੰਯੁਕਤ ਹਿੱਸੇਦਾਰੀ ਦੀ ਘੋਸ਼ਣਾ ਕੀਤੀ ਹੈ, ਜੋ ਛੇ ਮਹੀਨਿਆਂ ਦੇ ਅੰਦਰ-ਅੰਦਰ mRNA ਟੀਕੇ ਉਤਪਾਦਨ ਦੀ ਸਮਰੱਥਾ ਵਿਕਸਿਤ ਕਰਨ ਵਿਚ ਸਹਿਯੋਗ ਕਰ ਸਕਦੀ ਹੈ।ਸਮਝੌਤੇ ਦੇ ਤਹਿਤ, ਅਗਸਤ 2020 ਵਿਚ ਬਾਇਓਸੀਨਾ ਦੁਆਰਾ ਖਰੀਦੇ ਗਏ ਐਡੀਲੇਡ ਫਾਈਜ਼ਰ ਪਲਾਂਟ ਦੀ ਵਰਤੋਂ ਯੂ.ਏ. ਅਤੇ SAHMRI ਤੋਂ ਲਈ ਪੂੰਜੀ ਨਾਲ ਟੀਕੇ ਬਣਾਉਣ ਲਈ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਇਜ਼ਰਾਈਲ : ਰਾਕੇਟ ਹਮਲੇ 'ਚ ਭਾਰਤੀ ਔਰਤ ਦੀ ਮੌਤ, ਐਮਰਜੈਂਸੀ ਲਾਗੂ
ਐਮ.ਆਰ.ਐਨ.ਏ. ਟੀਕੇ ਰਵਾਇਤੀ ਟੀਕਿਆਂ ਨਾਲੋਂ ਬਹੁਤ ਵੱਡੇ ਪੈਮਾਨੇ 'ਤੇ ਤਿਆਰ ਕੀਤੇ ਜਾ ਸਕਦੇ ਹਨ ਅਤੇ ਵਾਇਰਸਾਂ ਦੇ ਪਰਿਵਰਤਨਸ਼ੀਲ ਹੋਣ ਦੇ ਜਵਾਬ ਵਿਚ ਹੋਰ ਤੇਜ਼ੀ ਨਾਲ ਬਦਲ ਸਕਦੇ ਹਨ।ਟੀਕਾ ਨਿਰਮਾਣ ਮਾਹਰ ਅਤੇ ਯੂ.ਏ ਦੇ ਉਪ-ਕੁਲਪਤੀ, ਐਂਟੋਨ ਮਿਡੇਲਬਰਗ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਐਮ.ਆਰ.ਐਨ.ਏ. ਟੀਕੇ ਬਣਾਉਣ ਦੀ ਯੋਗਤਾ ਵਿਚ ਕੋਵਿਡ-19 ਮਹਾਮਾਰੀ ਤੋਂ ਪਰੇ ਪ੍ਰਯੋਗ ਹੋਣਗੇ। ਉਹਨਾਂ ਨੇ ਕਿਹਾ,"ਇਹ ਸੂਖਮ ਜੀਵਾਣੂ ਸੈੱਲ ਬਾਇਓਤਕਨਾਲੌਜੀ ਦੇ ਕਾਰਜ ਖੇਤਰ ਹਨ।"
ਇਸ ਪ੍ਰਾਜੈਕਟ ਬਾਰੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੱਕ ਮੌਜੂਦਾ ਸੁਵਿਧਾ ਦੀ ਤਰ੍ਹਾਂ ਵਰਤਿਆ ਜਾ ਸਕਦਾ ਹੈ, ਜਿਸ ਨੂੰ ਗ੍ਰੀਨਫੀਲਡ ਸਾਈਟ ਦੀ ਬਜਾਏ ਰੈਗੂਲੇਟਰ ਪ੍ਰਵਾਨਗੀ ਹਾਸਲ ਹੈ। ਬਾਇਓਸੀਨਾ ਦੇ ਮੁੱਖ ਕਾਰਜਕਾਰੀ ਇਆਨ ਵਿਸੇਨਬਰਗ ਨੇ ਆਸਟ੍ਰੇਲੀਅਨ ਨੂੰ ਕਿਹਾ,“ਆਸਟ੍ਰੇਲੀਆ ਵਰਗੇ ਦੇਸ਼ ਵਿਚ ਅਸੀਂ 2 ਕਰੋੜ ਲੋਕਾਂ ਜਾਂ 40 ਮਿਲੀਅਨ ਖੁਰਾਕਾਂ ਬਾਰੇ ਗੱਲ ਕਰ ਰਹੇ ਹਾਂ, ਜੋ ਕਿ ਉਤਪਾਦਨ ਦੇ ਲਿਹਾਜ਼ ਨਾਲ ਬਹੁਤ ਜ਼ਿਆਦਾ ਨਹੀਂ ਹਨ। ਅਸੀਂ ਕੋਈ ਕਾਰਨ ਨਹੀਂ ਵੇਖਦੇ ਕਿ ਅਸੀਂ 100 ਮਿਲੀਅਨ ਖੁਰਾਕਾਂ ਦਾ ਉਤਪਾਦਨ ਉਸੇ 6 ਤੋਂ 12 ਮਹੀਨੇ ਦੇ ਸਮੇਂ ਦੇ ਅੰਦਰ ਕਿਉਂ ਨਹੀਂ ਕਰ ਸਕਾਂਗੇ। ਅਸੀਂ ਹੁਣੇ ਕਦਮ ਵਧਾ ਸਕਦੇ ਹਾਂ ਅਤੇ ਕੰਮ ਕਰਨਾ ਸ਼ੁਰੂ ਕਰ ਸਕਦੇ ਹਾਂ।''