ਆਸਟ੍ਰੇਲੀਆਈ ਰਾਜ ਨੇ ਇਤਿਹਾਸਕ ਕਦਮ 'ਚ ਐਮਾਜ਼ਾਨ ਠੇਕੇਦਾਰਾਂ ਲਈ ਘੱਟੋ ਘੱਟ ਤਨਖਾਹ ਕੀਤੀ ਨਿਰਧਾਰਤ
Saturday, Feb 19, 2022 - 12:30 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਰਾਜ ਨਿਊ ਸਾਉ ਵੇਲਜ਼ ਨੇ ਐਮਾਜ਼ਾਨ ਲਈ ਡਿਲੀਵਰੀ ਅਤੇ ਦੂਜੇ ਕੰਮ ਕਰਨ ਵਾਲੇ ਲੋਕਾਂ ਲਈ ਘੱਟੋ-ਘੱਟ ਤਨਖਾਹ ਨਿਯਮਾਂ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਹ ਨਿਯਮ ਇੱਕ ਮਾਰਚ ਤੋਂ ਲਾਗੂ ਹੋਵੇਗਾ।ਕਾਮਿਆਂ ਦੇ ਇੱਕ ਸੰਘ ਨੇ ਇਹ ਮੰਗ ਉਠਾਈ ਸੀ।
ਨਿਊ ਸਾਉ ਵੇਲਜ਼ ਪਹਿਲਾ ਖੇਤਰ ਹੈ, ਜਿੱਥੋਂ ਐਮਾਜ਼ਾਨ ਨੂੰ ਤੈਅ ਘੱਟੋ-ਘੱਟ ਭੁਗਤਾਨ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਅਸਲ ਵਿੱਚ ਡਿਲੀਵਰੀ ਹੋਰ ਵੀ ਕਈ ਤਰ੍ਹਾਂ ਦੇ ਕੰਮ ਐਮਾਜ਼ਾਨ ਨੂੰ ਠੇਕੇ 'ਤੇ ਦਿੰਦਾ ਹੈ, ਜਿਸ ਨਾਲ ਇਸ ਤਰ੍ਹਾਂ ਦੇ ਕੰਮ ਕਰਨ ਵਾਲੇ ਲੋਕ ਤਕਨੀਕੀ ਤੌਰ 'ਤੇ ਐਮਾਜ਼ਾਨ ਦੇ ਕਰਮਚਾਰੀ ਨਹੀਂ ਹੁੰਦੇ, ਜਿਸ ਨਾਲ ਉਨ੍ਹਾਂ ਨੂੰ ਘੱਟੋ-ਘੱਟ ਤਨਖਾਹ ਦੇਣ ਸਬੰਧੀ ਸ਼ਰਤਾਂ ਦਾ ਪਾਲਣ ਨਹੀਂ ਕਰਨਾ ਪੈਂਦਾ।ਫਿਲਹਾਲ ਸ਼ੁੱਕਰਵਾਰ ਨੂੰ ਨਿਊ ਸਾਊਥ ਵੇਲਜ ਇੰਡਸਟ੍ਰੀਅਲ ਰਿਲੇਸ਼ੰਸ ਕਮਿਸ਼ਨ ਫ਼ੈਸਲੇ ਮੁਤਾਬਕ ਇੱਕ ਮਾਰਚ ਤੋਂ ਨਿਊ ਸਾਊਥ ਵੇਲਜ਼ ਵਿੱਚ ਐਮਾਜ਼ਾਨ ਨੂੰ ਡਰਾਈਵਰਾਂ ਨੂੰ ਘੱਟੋ-ਘੱਟ 37.80 ਆਸਟ੍ਰੇਲੀਅਨ ਡਾਲਰ (2,031.33 ਰੁਪਏ) ਪ੍ਰਤੀ ਘੰਟੇ ਦਾ ਭੁਗਤਾਨ ਕਰਨਾ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਅਮਰੀਕਾ 'ਚ ਸਿੱਖ ਬਿਜ਼ਨੈਸਮੈਨ ਸੰਦੀਪ ਚਾਹਲ ਦਾ ਨਾਂ CCTA 'ਚ ਨਾਮਜ਼ਦ
ਐਮਾਜ਼ਾਨ ਲਈ ਠੇਕੇ 'ਤੇ ਕੰਮ ਕਰਨ ਵਾਲੇ ਲੋਕਾਂ ਦੇ ਸੰਘ ਦੇ ਰਾਸ਼ਟਰੀ ਸਕੱਤਰ ਮਾਇਕਲ ਕਾਇਨ ਨੇ ਕਿਹਾ ਕਿ ਐਮਾਜ਼ਾਨ ਨੇ ਲੰਬੇ ਸਮੇਂ ਤੱਕ ਕਾਮਿਆਂ ਦਾ ਫਾਇਦਾ ਉਠਾਇਆ ਹੈ। ਪਿਛਲੇ ਸਾਲ ਅਮਰੀਕਾ ਦੀ ਇੱਕ ਅਦਾਲਤ ਨੇ ਐਮਾਜ਼ਾਨ ਨੂੰ ਡਰਾਈਵਰ ਅਤੇ ਡਿਲੀਵਰੀ ਕਰਨ ਵਾਲਿਆਂ ਨੂੰ ਮਿਲੀ ਟਿਪ ਦੇ 6.17 ਕਰੋੜ ਡਾਲਰ ਵਾਪਸ ਦੇਣ ਦਾ ਹੁਕਮ ਦਿੱਤਾ ਸੀ।