ਆਸਟ੍ਰੇਲੀਅਨ PM ਮੋਰੀਸਨ ਬੋਲੇ, ''ਕਿੰਨਾ ਚੰਗਾ ਹੈ ਦੀਵਾਲੀ ਦਾ ਤਿਓਹਾਰ''

Sunday, Oct 27, 2019 - 12:06 AM (IST)

ਆਸਟ੍ਰੇਲੀਅਨ PM ਮੋਰੀਸਨ ਬੋਲੇ, ''ਕਿੰਨਾ ਚੰਗਾ ਹੈ ਦੀਵਾਲੀ ਦਾ ਤਿਓਹਾਰ''

ਕੈਨਬਰਾ - ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਭਾਰਤੀਆਂ ਅਤੇ ਆਪਣੇ ਟਵਿੱਟਰ ਫੋਲੋਅਰਸ ਨੂੰ ਆਪਣੇ ਹੀ ਅੰਦਾਜ਼ 'ਚ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਮੋਰੀਸਨ ਨੇ ਇਸ ਦੇ ਨਾਲ ਹੀ ਦੀਵਾਲੀ ਦੇ ਮੌਕੇ 'ਤੇ ਤਿਓਹਾਰ ਦੀਆਂ ਮਾਨਤਾਵਾਂ ਅਤੇ ਇਸ ਨਾਲ ਜੁੜੇ ਵਿਸ਼ਵਾਸ ਦੀ ਵੀ ਤਰੀਫ ਕੀਤੀ ਹੈ। ਮੋਰੀਸਨ ਨੇ ਇਕ ਵੀਡੀਓ ਪੋਸਟ ਕੀਤੀ ਹੈ ਅਤੇ ਇਸ ਵੀਡੀਓ ਨੂੰ ਦੁਨੀਆ ਭਰ 'ਚ ਵਸੇ ਭਾਰਤੀਆਂ ਦੀ ਤਰੀਫ ਮਿਲ ਰਹੀ ਹੈ। ਮੋਰੀਸਨ ਨੇ ਇਸ ਸਾਲ ਮਈ 'ਚ ਹੋਈਆਂ ਚੋਣਾਂ 'ਚ ਜਿੱਤ ਹਾਸਲ ਕਰ ਦੇਸ਼ ਕਮਾਨ ਸੰਭਾਲੀ ਹੈ।

 

ਟਵਿੱਟਰ 'ਤੇ ਮੋਰੀਸਨ ਨੇ ਵੀਡੀਓ ਪੋਸਟ ਕੀਤੀ ਅਤੇ ਲਿੱਖਿਆ ਕਿ ਨਮਸਤੇ ਸਾਰਿਆਂ ਨੂੰ, ਹੈਪੀ ਦੀਵਾਲੀ, ਕਿੰਨਾ ਚੰਗਾ ਹੈ ਦੀਵਾਲੀ ਦਾ ਤਿਓਹਾਰ। ਵੀਡੀਓ 'ਚ ਮੋਰੀਸਨ ਅੱਗੇ ਆਖਦੇ ਹੋਏ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੂੰ ਦੀਵਾਲੀ ਦਾ ਤਿਓਹਾਰ ਬਹੁਤ ਪਸੰਦ ਹੈ ਕਿਉਂਕਿ ਇਸ ਤਿਓਹਾਰ ਦੇ ਨਾਲ ਜੋ ਮਾਨਤਾਵਾਂ ਅਤੇ ਵਿਸ਼ਵਾਸ ਜੁੜਿਆ ਹੋਇਆ ਹੈ ਉਹ ਆਪਣੇ ਆਪ 'ਚ ਖਾਸ ਹੈ। ਮਾਰੀਸਨ ਨੇ ਆਖਿਆ ਕਿ ਜੋ ਲੋਕ ਆਸਟ੍ਰੇਲੀਆ 'ਚ ਦੀਵਾਲੀ ਮਨਾ ਰਹੇ ਹਨ ਉਨ੍ਹਾਂ ਸਾਰਿਆਂ ਨੂੰ ਰੌਸ਼ਨੀ ਦਾ ਇਹ ਤਿਓਹਾਰ ਮੁਬਾਰਕ ਹੋਵੇ। ਮੋਰੀਸਨ ਨੇ ਇਸ ਦੇ ਨਾਲ ਹੀ ਆਸਟ੍ਰੇਲੀਆ ਨੂੰ ਇਕ ਅਜਿਹਾ ਦੇਸ਼ ਦੱਸਿਆ ਜਿਥੇ ਸਾਰਿਆਂ ਧਰਮਾਂ ਅਤੇ ਮਾਨਤਾਵਾਂ ਦੇ ਲੋਕ ਇਕੱਠੇ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਦੁਨੀਆ 'ਚ ਆਸਟ੍ਰੇਲੀਆ ਇਕ ਅਜਿਹੀ ਥਾਂ ਹੈ ਜਿਥੇ ਸਾਰਿਆਂ ਧਰਮਾਂ, ਸੰਸਕ੍ਰਿਤੀ ਅਤੇ ਹਰ ਵਿਸ਼ਵਾਸ ਨੂੰ ਮਨਾਉਣ ਵਾਲੇ ਲੋਕ ਇਕੱਠੇ ਸ਼ਾਂਤੀ ਦੇ ਨਾਲ ਰਹਿੰਦੇ ਹਨ। ਮੈਸੇਜ ਦੇ ਅੰਤ 'ਚ ਪੀ. ਐੱਮ. ਨੇ ਸਾਰੇ ਆਸਟ੍ਰੇਲੀਆਈ ਨਾਗਰਿਕਾਂ ਤੋਂ ਦੀਵਾਲੀ ਦਾ ਤਿਓਹਾਰ ਮਨਾਉਣ ਲਈ ਆਖਿਆ ਹੈ।

 


author

Khushdeep Jassi

Content Editor

Related News