ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ 'ਚ ਹੋਏ ਅੱਤਵਾਦੀ ਹਮਲੇ ਦੀ ਕੀਤੀ 'ਨਿੰਦਾ'

Friday, Sep 03, 2021 - 04:42 PM (IST)

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ 'ਚ ਹੋਏ ਅੱਤਵਾਦੀ ਹਮਲੇ ਦੀ ਕੀਤੀ 'ਨਿੰਦਾ'

ਕੈਨਬਰਾ (ਏਐਨਆਈ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ,“ਸਾਡੀ ਹਮਦਰਦੀ ਪ੍ਰਭਾਵਿਤ ਹੋਏ ਸਾਰੇ ਲੋਕਾਂ ਦੇ ਨਾਲ ਹੈ।” ਮੌਰੀਸਨ ਨੇ ਟਵੀਟ ਕੀਤਾ,"ਆਕਲੈਂਡ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਦੀ ਆਸਟ੍ਰੇਲੀਆ ਨਿੰਦਾ ਕਰਦਾ ਹੈ। ਸਾਡੀ ਹਮਦਰਦੀ ਪ੍ਰਭਾਵਿਤ ਹੋਏ ਸਾਰੇ ਲੋਕਾਂ ਦੇ ਨਾਲ ਹੈ। ਅਸੀਂ ਡਰ ਪੈਦਾ ਕਰਨ ਅਤੇ ਸਾਨੂੰ ਵੰਡਣ ਲਈ ਤਿਆਰ ਕੀਤੀਆਂ ਗਈਆਂ ਅਜਿਹੀਆਂ ਸਾਰੀਆਂ ਹਿੰਸਕ ਕਾਰਵਾਈਆਂ ਦੀ ਨਿੰਦਾ ਕਰਦੇ ਹੋਏ ਆਪਣੇ ਕੀਵੀ ਪਰਿਵਾਰ ਨਾਲ ਖੜ੍ਹੇ ਹਾਂ।'' 

PunjabKesari
ਨਿਊਜ਼ੀਲੈਂਡ ਹੈਰਾਲਡ ਦੀ ਖ਼ਬਰ ਮੁਤਾਬਕ,"ਨਿਊਜ਼ੀਲੈਂਡ ਦੀ ਇੱਕ ਸੁਪਰ ਮਾਰਕੀਟ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਘੱਟੋ-ਘੱਟ ਛੇ ਲੋਕ ਜ਼ਖਮੀ ਹੋਏ ਹਨ। ਸ੍ਰੀਲੰਕਾ ਦੇ ਨਾਗਰਿਕ ਨੂੰ ਪੁਲਸ ਨੇ ਗੋਲੀ ਮਾਰ ਦਿੱਤੀ ਹੈ।'' ਇੱਕ ਸੰਬੋਧਨ ਵਿੱਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਕਿ ਇਹ ਹਮਲਾ 'ਆਈ.ਐਸ.ਆਈ.ਐਸ. ਤੋਂ ਪ੍ਰੇਰਿਤ ਇਕ ਸ਼ਖਸ ਵੱਲੋਂ ਕੀਤਾ ਗਿਆ ਸੀ। ਉਹਨਾਂ ਨੇ ਕਿਹਾ,“ਇਹ ਇੱਕ ਹਿੰਸਕ ਹਮਲਾ ਸੀ, ਇਹ ਨਿਰਦੋਸ਼ ਨਿਊਜ਼ੀਲੈਂਡ ਵਾਸੀਆਂ 'ਤੇ ਮੂਰਖਤਾਪੂਰਨ ਹਮਲਾ ਸੀ।” 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ : 'ਅੱਤਵਾਦੀ' ਹਮਲੇ 'ਚ ਕਈ ਲੋਕ ਜ਼ਖਮੀ, ਜਵਾਬੀ ਕਾਰਵਾਈ 'ਚ ਹਮਲਾਵਰ ਢੇਰ

ਜਾਣਕਾਰੀ ਮੁਤਾਬਕ ਜਦੋਂ ਹਮਲਾਵਰ ਘਰੋਂ ਬਾਹਰ ਨਿਕਲਿਆ ਸੀ ਉਦੋਂ ਤੋਂ ਹੀ ਪੁਲਸ ਉਸ ਦਾ ਪਿੱਛਾ ਕਰ ਰਹੀ ਸੀ ਅਤੇ ਅੱਜ ਦੁਪਹਿਰ ਪਿੱਛਾ ਕਰਦੀ ਹੋਈ ਨਿਊ ਲਿਨ ਕਾਉਂਟਡਾਉਨ ਵਿੱਚ ਚਲੀ ਗਈ - ਇਸ ਤੋਂ ਪਹਿਲਾਂ ਹਮਲਾਵਰ ਨੇ ਇੱਕ ਸ਼ੈਲਫ ਤੋਂ ਚਾਕੂ ਲਿਆ ਅਤੇ ਹਮਲਾ ਕੀਤਾ। ਹਸਪਤਾਲ ਵਿੱਚ ਛੇ ਦੁਕਾਨਦਾਰਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ।


author

Vandana

Content Editor

Related News