ਆਸਟ੍ਰੇਲੀਆਈ ਫ਼ੌਜ ਨੇ ਯੂਰਪੀਅਨ ਦੀ ਥਾਂ ਅਮਰੀਕੀ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਸ਼ੁਰੂ

Friday, Dec 10, 2021 - 01:54 PM (IST)

ਆਸਟ੍ਰੇਲੀਆਈ ਫ਼ੌਜ ਨੇ ਯੂਰਪੀਅਨ ਦੀ ਥਾਂ ਅਮਰੀਕੀ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਸ਼ੁਰੂ

ਕੈਨਬਰਾ (ਭਾਸ਼ਾ)- ਆਸਟ੍ਰੇਲੀਆ ਦੀ ਫ਼ੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਯੂਰਪ ਵਿਚ ਡਿਜ਼ਾਈਨ ਕੀਤੇ ਤਾਈਪੈਨ ਹੈਲੀਕਾਪਟਰਾਂ ਦੀ ਵਰਤੋਂ ਕਰਨ ਦੀ ਬਜਾਏ ਅਮਰੀਕਾ ਦੇ ਬਣੇ ਬਲੈਕ ਹਾਕ ਅਤੇ ਸੀਹਾਕ ਹੈਲੀਕਾਪਟਰ ਖਰੀਦਣ ਦੀ ਯੋਜਨਾ ਬਣਾ ਰਹੀ ਹੈ ਕਿਉਂਕਿ ਅਮਰੀਕੀ ਹੈਲੀਕਾਪਟਰ ਜ਼ਿਆਦਾ ਭਰੋਸੇਮੰਦ ਹਨ। ਗੌਰਤਲਬ ਹੈ ਕਿ ਆਸਟ੍ਰੇਲੀਆ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਫਰਾਂਸ ਤੋਂ ਪਣਡੁੱਬੀਆਂ ਖਰੀਦਣ ਦਾ ਆਪਣਾ ਸੌਦਾ ਰੱਦ ਕਰ ਦਿੱਤਾ ਸੀ, ਜਿਸ ਕਾਰਨ ਫਰਾਂਸ ਕਾਫੀ ਨਾਰਾਜ਼ ਸੀ। 

ਆਸਟ੍ਰੇਲੀਆ ਅਮਰੀਕੀ ਅਤੇ ਬ੍ਰਿਟਿਸ਼ ਤਕਨੀਕ ਵਾਲੀਆਂ ਪ੍ਰਮਾਣੂ ਪਣਡੁੱਬੀਆਂ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਆਸਟ੍ਰੇਲੀਆ ਕੋਲ ਏਅਰਬੱਸ ਦੁਆਰਾ ਡਿਜ਼ਾਈਨ ਕੀਤੇ ਗਏ 47 ਤਾਈਪੈਨ ਹੈਲੀਕਾਪਟਰ ਹਨ। ਇਹ ਹੈਲੀਕਾਪਟਰ 2037 ਤੱਕ ਸੇਵਾ ਵਿੱਚ ਰਹਿਣ ਵਾਲੇ ਸਨ। ਆਸਟ੍ਰੇਲੀਆ ਇਨ੍ਹਾਂ ਹੈਲੀਕਾਪਟਰਾਂ ਦੀ ਵਰਤੋਂ ਬੰਦ ਕਰ ਦੇਵੇਗਾ ਅਤੇ ਇਕ ਸਮੇਂ 'ਚ 40 ਲਾਕਹੀਡ ਮਾਰਟਿਨ ਹੈਲੀਕਾਪਟਰ ਖਰੀਦੇਗਾ, ਜਿਸ 'ਤੇ 7 ਅਰਬ ਆਸਟ੍ਰੇਲੀਆਈ ਡਾਲਰ ਖਰਚ ਹੋਣਗੇ। 

ਪੜ੍ਹੋ ਇਹ ਅਹਿਮ ਖਬਰ -ਨਿਊਜ਼ੀਲੈਂਡ ਦਾ ਸਖ਼ਤ ਕਦਮ, ਨੌਜਵਾਨਾਂ ਦੇ ਉਮਰ ਭਰ 'ਸਿਗਰਟ' ਖਰੀਦਣ 'ਤੇ ਲੱਗੇਗੀ ਪਾਬੰਦੀ

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਆਪਣੀ ਰੱਖਿਆ ਸਮਰੱਥਾ ਨੂੰ ਬਿਹਤਰ ਬਣਾ ਰਿਹਾ ਹੈ ਅਤੇ ਚੰਗੀ ਭਾਈਵਾਲੀ ਵਿਕਸਿਤ ਕਰ ਰਿਹਾ ਹੈ, ਖਾਸ ਕਰਕੇ ਅਮਰੀਕਾ ਨਾਲ। ਮੌਰੀਸਨ ਨੇ ਕਿਹਾ ਕਿ ਤਾਈਪੈਨ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਰਹੇ ਸਨ। ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਸਿਰਫ ਇਹ ਯਕੀਨੀ ਬਣਾਉਣਾ ਚਾਹੁੰਦੇ ਸੀ ਕਿ ਸਾਡੀ ਫ਼ੌਜ ਕੋਲ ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵਧੀਆ ਉਪਕਰਣ ਹੋਣ ਅਤੇ ਬਲੈਕ ਹਾਕ ਇਸ ਲੋੜ ਨੂੰ ਪੂਰਾ ਕਰਦਾ ਹੈ।
 


author

Vandana

Content Editor

Related News