ਤਾਇਵਾਨ ''ਤੇ ਚੀਨ ਦੇ ਹਮਲੇ ਦਾ ਖਤਰਾ, ਆਸਟ੍ਰੇਲੀਆਈ ਸੈਨਾ ਨੇ ਸ਼ੁਰੂ ਕੀਤੀ ਯੁੱਧ ਦੀ ਤਿਆਰੀ

Sunday, Apr 18, 2021 - 06:06 PM (IST)

ਤਾਇਵਾਨ ''ਤੇ ਚੀਨ ਦੇ ਹਮਲੇ ਦਾ ਖਤਰਾ, ਆਸਟ੍ਰੇਲੀਆਈ ਸੈਨਾ ਨੇ ਸ਼ੁਰੂ ਕੀਤੀ ਯੁੱਧ ਦੀ ਤਿਆਰੀ

ਸਿਡਨੀ/ਬੀਜਿੰਗ (ਬਿਊਰੋ): ਆਸਟ੍ਰੇਲੀਆ ਦੀ ਸੈਨਾ ਨੇ ਅਗਲੇ 5 ਸਾਲਾਂ ਵਿਚ ਚੀਨ ਦੇ ਤਾਇਵਾਨ 'ਤੇ ਹਮਲਾ ਕਰਨ ਦੇ ਖਤਰੇ ਨੂੰ ਦੇਖਦੇ ਹੋਏ ਡ੍ਰੈਗਨ ਨਾਲ ਜੰਗ ਦੀ ਤਿਆਰੀ ਤੇਜ਼ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਆਸਟ੍ਰੇਲੀਆ ਦੀ ਸੈਨਾ ਚੀਨ ਨਾਲ ਯੁੱਧ ਲਈ ਰਣਨੀਤੀ ਬਣਾ ਰਹੀ ਹੈ। ਸੈਨਾ ਦੇ ਅਧਿਕਾਰੀ ਉਸ ਸਥਿਤੀ ਲਈ ਖੁਦ ਨੂੰ ਤਿਆਰ ਕਰ ਰਹੇ ਹਨ ਜਿਸ ਦੇ ਤਹਿਤ ਯੁੱਧ ਹੋਣ ਦੀ ਸਥਿਤੀ ਵਿਚ ਕੋਲਿਨਸ ਸ਼੍ਰੇਣੀ ਦੀ ਪਣਡੁੱਬੀ ਅਤੇ ਸੁਪਰ ਹਾਰਨੇਟ ਫਾਈਟਰ ਜੈੱਟ ਨੂੰ ਅਮਰੀਕੀ ਸੈਨਾ ਅਤੇ ਹੋਰ ਸਾਥੀ ਦੇਸ਼ਾਂ ਦੀ ਮਦਦ ਲਈ ਤਾਇਵਾਨ ਸਟ੍ਰੇਟ ਵਿਚ ਭੇਜਿਆ ਜਾ ਸਕੇ।

PunjabKesari

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਲਗਾਤਾਰ ਵੱਧਦੇ ਤਣਾਅ ਵਿਚ ਆਸਟ੍ਰੇਲੀਆ ਅਤੇ ਹੋਰ ਕਵਾਡ ਦੇਸ਼ਾਂ-ਜਾਪਾਨ, ਭਾਰਤ ਅਤੇ  ਅਮਰੀਕਾ 'ਤੇ ਦਬਾਅ ਵੱਧ ਰਿਹਾ ਹੈ ਕਿ ਉਹ ਚੀਨੀ ਡ੍ਰੈਗਨ ਦੀ ਸੈਨਾ 'ਤੇ ਲਗਾਮ ਲਗਾਏ। ਹਾਲ ਹੀ ਦੇ ਦਿਨਾਂ ਵਿਚ ਚੀਨੀ ਸੈਨਾ ਪੂਰੇ ਇਲਾਕੇ ਵਿਚ ਬਹੁਤ ਹਮਲਾਵਰ ਹੋ ਗਈ ਹੈ। ਉਸ ਨੇ ਹਾਂਗਕਾਂਗ ਵਿਚ ਲੋਕਤੰਤਰ ਸਮਰਥਕਾਂ ਅਤੇ ਉਇਗਰਾਂ ਨੂੰ ਕੁਚਲ ਦਿੱਤਾ ਹੈ। ਹੁਣ ਇਹ ਡਰ ਜਤਾਇਆ ਜਾ ਰਿਹਾ ਹੈ ਕਿ ਚੀਨ ਤਾਇਵਾਨ 'ਤੇ ਆਪਣੀ ਮਿਲਟਰੀ ਤਾਕਤ ਦੀ ਵਰਤੋਂ ਕਰ ਸਕਦਾ ਹੈ ਤਾਂ ਜੋ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸ਼ਾਸਨ ਕਾਲ ਵਿਚ ਤਾਇਵਾਨ ਦਾ ਚੀਨ ਨਾਲ ਏਕੀਕਰਨ ਕੀਤਾ ਜਾ ਸਕੇ।

PunjabKesari

ਚੀਨੀ ਜਹਾਜ਼ਾਂ ਵੱਲੋਂ ਘੁਸਪੈਠ ਦੀ ਕੋਸ਼ਿਸ਼
ਚੀਨ ਨੇ ਇਸ ਹਫ਼ਤੇ ਹੀ ਆਪਣੇ 25 ਲੜਾਕੂ ਜਹਾਜ਼ਾਂ ਦੇ ਬੇੜੇ ਨੂੰ ਤਾਇਵਾਨ ਦੇ ਇਲਾਕੇ ਵਿਚ ਭੇਜਿਆ ਸੀ। ਆਸਟ੍ਰੇਲੀਆ ਦੇ ਕੂਟਨੀਤਕ ਸੂਤਰਾਂ ਨੇ ਕਿਹਾ,''ਕਈ ਘਟਨਾਕ੍ਰਮ ਹੋ ਰਹੇ ਹਨ ਅਤੇ ਸਥਿਤੀਆਂ ਲਈ ਯੋਜਨਾ ਬਣਾਈ ਜਾ ਰਹੀ ਹੈ।'' ਉਹਨਾਂ ਨੇ ਕਿਹਾ ਕਿ ਇਸ ਦਾ ਉਦੇਸ਼ ਇਹ ਦਿਖਾਉਣਾ ਹੈ ਕਿ ਸਾਡੀ ਵਚਨਬੱਧਤਾ ਵਿਚ ਕੋਈ ਕਮੀ ਨਹੀਂ ਹੈ। ਤਾਇਵਾਨ ਅਤੇ ਅਮਰੀਕਾ ਵਿਚਾਲੇ ਵੱਧਦੇ ਰੱਖਿਆ ਸੰਬੰਧਾਂ ਨਾਲ ਗੁੱਸੇ ਵਿਚ ਆਏ ਚੀਨ ਨੇ ਦੱਖਣੀ ਚੀਨ ਸਾਗਰ ਵਿਚ ਆਪਣੇ ਮਿਲਟਰੀ ਮੁਹਿੰਮਾਂ ਦੀ ਗਿਣਤੀ ਨੂੰ ਵਧਾ ਦਿੱਤਾ ਹੈ। ਲੱਗਭਗ ਰੋਜ਼ ਚੀਨ ਦੇ ਲੜਾਕੂ ਜਹਾਜ਼ ਜਾਣਬੁੱਝ ਕੇ ਤਾਇਵਾਨੀ ਹਵਾਈ ਸੀਮਾ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

PunjabKesari

ਗਲੋਬਲ ਟਾਈਮਜ਼ ਦੇ ਐਡੀਟਰ ਨੇ ਕਹੀ ਇਹ ਗੱਲ
ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਡ੍ਰੈਗਨ ਦਾ ਮੁੱਖ ਪੱਤਰ ਕਹੇ ਜਾਣ ਵਾਲੇ ਗਲੋਬਲ ਟਾਈਮਜ਼ ਨੇ ਦੱਸਿਆ ਹੈ ਕਿ ਆਖਿਰ ਚੀਨੀ ਲੜਾਕੂ ਜਹਾਜ਼ ਤਾਇਵਾਨੀ ਏਅਰਸਪੇਸ ਵਿਚ ਬਾਰ-ਬਾਰ ਘੁਸਪੈਠ ਕਿਉਂ ਕਰਦੇ ਹਨ। ਗਲੋਬਲ ਟਾਈਮਜ਼ ਦੇ ਚੀਫ ਐਡੀਟਰ ਹੂ ਸ਼ੀਜਿਨ ਨੇ ਦੱਸਿਆ ਕਿ ਚੀਨ ਦੀ ਮਿਲਟਰੀ ਮੁਹਿੰਮ ਅਸਲ ਵਿਚ ਅਮਰੀਕੀ ਵਿਦੇਸ਼ ਵਿਭਾਗ ਅਤੇ ਤਾਇਵਾਨ ਵਿਚਾਲੇ ਸੰਬੰਧਾਂ ਦੀ ਗਾਈਡਲਾਈਨ ਦੀ ਉਲੰਘਣਾ ਦੇ ਜਵਾਬ ਵਿਚ ਕੀਤੀ ਜਾ ਰਹੀ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਤਾਇਵਾਨ ਅਤੇ ਅਮਰੀਕਾ ਵਿਚਾਲੇ ਵੱਧਦੇ ਸੰਬੰਧਾਂ ਨੂੰ ਦੇਖਦੇ ਹੋਏ ਇਲਾਕੇ ਵਿਚ ਮਿਲਟਰੀ ਦਬਾਅ ਨੂੰ ਹੋਰ ਵਧਾਏਗੀ। ਜੇਕਰ ਤਾਇਵਾਨ ਸਾਡੇ ਜਹਾਜ਼ਾਂ 'ਤੇ ਗੋਲੀਬਾਰੀ ਕਰਦਾ ਹੈ ਤਾਂ ਇਸ ਨੂੰ ਪੂਰਨ ਯੁੱਧ ਮੰਨਿਆ ਜਾਵੇਗਾ ਅਤੇ ਪੂਰੇ ਦਾ ਪੂਰਾ ਤਾਇਵਾਨ ਸਟ੍ਰੇਟ ਸਾਡਾ ਹੋਵੇਗਾ।

PunjabKesari

ਪੜ੍ਹੋ ਇਹ ਅਹਿਮ ਖਬਰ - ਸਾਊਦੀ ਅਰਬ ਅਤੇ ਈਰਾਨ ਵਿਚਾਲੇ 5 ਸਾਲ ਬਾਅਦ ਹੋਈ ਸਿੱਧੀ ਵਾਰਤਾ

ਤਾਇਵਾਨ ਨੂੰ ਆਪਣਾ ਅਟੁੱਟ ਹਿੱਸਾ ਮੰਨਦਾ ਹੈ ਚੀਨ
ਚੀਨ ਦੀ ਕਮਿਊਨਿਸਟ ਪਾਰਟੀ ਗ੍ਰਹਿ ਯੁੱਧ ਦੇ ਖ਼ਤਮ ਹੋਣ ਦੇ 7 ਦਹਾਕੇ ਬਾਅਦ ਵੀ ਤਾਇਵਾਨ ਨੂੰ ਆਪਣੀ ਜ਼ਮੀਨ ਦਾ ਹਿੱਸਾ ਦੱਸਦਾ ਹੈ। ਇਹ ਗੱਲ ਵੱਖਰੀ ਹੈ ਕਿ ਤਾਇਵਾਨ 'ਤੇ ਅੱਜ ਤੱਕ ਚੀਨ ਦਾ ਸਿੱਧੇ ਤੌਰ 'ਤੇ ਕਦੇ ਸ਼ਾਸਨ ਨਹੀਂ ਰਿਹਾ ਹੈ। ਚੀਨੀ ਸਰਕਾਰ ਅਤੇ ਕਮਿਊਨਿਸਟ ਪਾਰਟੀ ਦੇ ਅਧਿਕਾਰੀ ਕਈ ਵਾਰ ਤਾਇਵਾਨ 'ਤੇ ਹਮਲਾ ਕਰਨ ਦੀ ਧਮਕੀ ਦੇ ਚੁੱਕੇ ਹਨ।ਪਿਛਲੇ ਸਾਲ ਦੇ ਅਖੀਰ ਵਿਚ ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਇੱਥੋਂ ਤੱਕ ਕਿਹਾ ਸੀ ਕਿ ਤਾਇਵਾਨ ਦੀ ਆਜ਼ਾਦੀ ਦਾ ਮਤਲਬ ਹੀ ਜੰਗ ਦਾ ਐਲਾਨ ਹੋਵੇਗਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News