ਆਸਟ੍ਰੇਲੀਆ ਦੇ ਮੈਡੀਕਲ ਭਾਈਚਾਰੇ ਨੇ ਮੌਰੀਸਨ ਨੂੰ ਪਾਬੰਦੀ ਵਾਲੇ ਆਦੇਸ਼ ਵਾਪਸ ਲੈਣ ਦੀ ਕੀਤੀ ਅਪੀਲ

Tuesday, May 04, 2021 - 05:55 PM (IST)

ਆਸਟ੍ਰੇਲੀਆ ਦੇ ਮੈਡੀਕਲ ਭਾਈਚਾਰੇ ਨੇ ਮੌਰੀਸਨ ਨੂੰ ਪਾਬੰਦੀ ਵਾਲੇ ਆਦੇਸ਼ ਵਾਪਸ ਲੈਣ ਦੀ ਕੀਤੀ ਅਪੀਲ

ਮੈਲਬੌਰਨ (ਭਾਸ਼ਾ) ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਸਿਹਤ ਮੰਤਰੀ ਗ੍ਰੇਟ ਹੰਟ ਤੋਂ ਭਾਰਤ ਤੋਂ ਸਵਦੇਸ਼ ਪਰਤਣ ਦੀ ਕੋਸ਼ਿਸ਼ ਕਰਨ ਵਾਲੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਜੇਲ੍ਹ ਦੀ ਸਜ਼ਾ ਅਤੇ ਉਹਨਾਂ 'ਤੇ ਜੁਰਮਾਨਾ ਲਗਾਉਣ ਦਾ ਆਦੇਸ਼ ਤੁਰੰਤ ਵਾਪਸ ਲੈਣ ਦੀ ਮੰਗਲਵਾਰ ਨੂੰ ਅਪੀਲ ਕੀਤੀ।ਉਹਨਾਂ ਨੇ ਕਿਹਾ ਕਿ ਇਸ ਆਦੇਸ਼ ਨਾਲ ਭਾਈਚਾਰੇ ਵਿਚ ਸੰਕਟ ਪੈਦਾ ਹੋ ਗਿਆ ਹੈ। ਆਸਟ੍ਰੇਲੀਆਈ ਸਰਕਾਰ ਨੇ ਇਤਿਹਾਸ ਵਿਚ ਪਹਿਲੀ ਵਾਰ ਹਾਲ ਹੀ ਵਿਚ ਸਵਦੇਸ਼ ਪਰਤਣ ਤੋਂ ਪਹਿਲਾਂ ਭਾਰਤ ਵਿਚ 14 ਦਿਨ ਬਿਤਾਉਣ ਵਾਲੇ ਆਪਣੇ ਨਾਗਰਿਕਾਂ ਦੇ ਦਾਖਲ ਹੋਣ 'ਤੇ ਪਾਬੰਦੀ ਲਗਾਈ।

ਸਰਕਾਰ ਨੇ ਉਹਨਾਂ ਨੂੰ 5 ਸਾਲ ਲਈ ਜੇਲ੍ਹ ਵਿਚ ਬੰਦ ਕਰਨ ਜਾਂ 50,899 ਅਮਰੀਕੀ ਡਾਲਰ ਦਾ ਜੁਰਮਾਨਾ ਲਗਾਉਣ ਦੀ ਚਿਤਾਵਨੀ ਦਿੱਤੀ ਹੈ।ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ (ਏ.ਐੱਮ.ਏ.) ਦੇ ਪ੍ਰਧਾਨ ਉਮਰ ਖੁਰਸ਼ੀਦ ਨੇ ਕਿਹਾ ਕਿ ਭਾਰਤ ਤੋਂ ਆਉਣ ਵਾਲੇ ਜਹਾਜ਼ਾਂ 'ਤੇ ਰੋਕ ਲਗਾਉਣ ਦੇ ਫ਼ੈਸਲੇ ਵਿਚ ਐਸੋਸੀਏਸ਼ਨ ਨੇ ਸਹਿਯੋਗ ਦਿੱਤਾ ਤਾਂ ਜੋ ਵੱਧਦੇ ਖਤਰੇ ਲਈ ਦੇਸ਼ ਵਿਚ ਹੋਟਲ ਵਿਚ ਕੁਆਰੰਟੀਨ ਵਿਚ ਰੱਖਣ ਦੀ ਵਿਵਸਥਾ ਤਿਆਰ ਕੀਤੀ ਜਾ ਸਕੇ। ਸਰਕਾਰ ਨੂੰ ਭਾਰਤ ਤੋਂ ਪਰਤ ਰਹੇ ਆਸਟ੍ਰੇਲੀਆਈ ਨਾਗਰਿਕਾਂ ਦੇ ਇਨਫੈਕਟਿਡ ਹੋਣ ਦਾ ਖਤਰਾ ਦਿਸ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪਰ ਸਰਕਾਰ ਦੀ ਘੋਸ਼ਣਾ ਨੇ ਸਾਡੇ ਭਾਈਚਾਰੇ ਵਿਚ ਕਾਫੀ ਸੰਕਟ ਪੈਦਾ ਕਰ ਦਿੱਤਾ ਹੈ ਅਤੇ ਸਾਡੇ ਭਾਰਤੀ ਮੈਡੀਕਲ ਭਾਈਚਾਰੇ ਦੇ ਮੈਂਬਰ ਸਭ ਤੋਂ ਵੱਧ ਚਿੰਤਤ ਹਨ ਕਿਉਂਕਿ ਉਹ ਪਹਿਲਾਂ ਹੀ ਭਾਰਤ ਵਿਚ ਆਪਣੇ ਦੋਸਤਾਂ ਅਤੇ ਪਰਿਵਾਰਾਂ ਦੇ ਇਨਫੈਕਸ਼ਨ ਦੀ ਚਪੇਟ ਵਿਚ ਆਉਣ ਦੇ ਖਤਰੇ ਨੂੰ ਮਹਿਸੂਸ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਇਟਲੀ ਦੇ ਲਾਸੀਓ ਸੂਬੇ ਦੇ ਕਿਸੇ ਵੀ ਭਾਰਤੀ 'ਚ ਨਹੀ ਮਿਲਿਆ “ਵੇਰੀਅਨਤੇ ਇੰਦੀਆਨਾ” ਦਾ ਕੋਈ ਕੇਸ

ਉਹਨਾਂ ਨੇਕਿਹਾ,''ਸਾਡੀ ਨਜ਼ਰ ਵਿਚ ਸਰਕਾਰ ਨੂੰ ਲੋੜ ਪੈਣ ਭਾਰਤ ਵਿਚ ਪਰੇਸ਼ਾਨੀ ਵਿਚ ਫਸੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।'' ਸਰਕਾਰ ਦੇ ਕਦਮ ਨੂੰ ਭਾਰਤੀ-ਆਸਟ੍ਰੇਲੀਆਈ ਜਾਂ ਭਾਰਤ ਵਿਚ ਰਹਿ ਰਹੇ ਆਸਟ੍ਰੇਲੀਆਈ ਲੋਕਾਂ ਲਈ ਝਟਕਾ ਦੱਸਦਿਆਂ ਖੁਰਸ਼ੀਦ ਨੇ ਕਿਹਾ ਕਿ ਦੇਸ਼ ਦੀ ਕੁਆਰੰਟੀਨ ਕੇਂਦਰ ਦੀ ਵਿਵਸਥਾ ਨੂੰ ਸੁਧਾਰਨ ਦੀ ਤਰਜੀਹ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਮਨੁੱਖੀ ਅਧਿਕਾਰ ਕਾਨੂੰਨ ਕੇਂਦਰ ਨੇ ਵੀ ਇਸ ਫ਼ੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਇਸ ਪਾਬੰਦੀ ਨੂੰ ਕਾਨੂੰਨੀ ਚੁਣੌਤੀ ਦੇਣ 'ਤੇ ਸਰਗਰਮੀ ਨਾਲ ਵਿਚਾਰ ਕਰ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ - ਬ੍ਰਾਜ਼ੀਲ 'ਚ ਕੋਰੋਨਾ ਨੇ ਲਈ 800 ਤੋਂ ਵਧੇਰੇ ਗਰਭਵਤੀ ਔਰਤਾਂ ਦੀ ਜਾਨ, ਇਹ ਚਿਤਾਵਨੀ ਜਾਰੀ

ਕੇਂਦਰ ਦੇ ਕਾਰਜਕਾਰੀ ਨਿਰਦੇਸ਼ਕ ਹਿਊਜ਼ ਡੀ ਕ੍ਰੇਟਸਰ ਨੇ ਕਿਹਾ,''ਭਾਰਤ ਵਿਚ ਫਸੇ ਆਸਟ੍ਰੇਲੀਆਈ ਨਾਗਰਿਕਾਂ ਦੀ ਮਦਦ ਕਰਨ ਦੀ ਬਜਾਏ ਸਰਕਾਰ ਉਹਨਾਂ ਨੂੰ ਇਕੱਲਾ ਛੱਡ ਰਹੀ ਹੈ ਹੋਰ ਤਾਂ ਹੋਰ ਉਹਨਾਂ ਨੂੰ ਸਜ਼ਾ ਦੇਣ 'ਤੇ ਵਿਚਾਰ ਕਰ ਰਹੀ ਹੈ।'' ਇਸ ਦੌਰਾਨ ਪ੍ਰਧਾਨ ਮੰਤਰੀ ਮੌਰੀਸਨ ਨੇ ਫ਼ੈਸਲੇ ਦਾ ਬਚਾਅ ਕੀਤਾ ਅਤੇ ਕਿਹਾ ਕਿ ਜਹਾਜ਼ਾਂ 'ਤੇ ਪਾਬੰਦੀ ਦੌਰਾਨ ਭਾਰਤ ਤੋਂ ਕਿਸੇ ਤਰ੍ਹਾਂ ਪਰਤਣ ਵਾਲੇ  ਆਸਟ੍ਰੇਲੀਆਈ ਨਾਗਰਿਕਾਂ ਨੂੰ ਜੇਲ੍ਹ ਵਿਚ ਪਾਉਣਾ ਜਾਂ ਉਹਨਾਂ 'ਤੇ ਜੁਰਮਾਨਾ ਲਗਾਉਣ ਦੀ ਸੰਭਾਵਨਾ ਨਹੀਂ ਹੈ। ਮੌਰੀਸਨ ਨੇ ਕਿਹਾ ਕਿ ਇਹ ਇਕ ਅਸਥਾਈ ਵਿਵਸਥਾ ਹੈ ਅਤੇ ਬਹੁਤ ਮੁਸ਼ਕਲ ਫ਼ੈਸਲਾ ਹੈ। ਉਹਨਾਂ ਨੇ ਕਿਹਾ,''ਇਹ ਵਿਵਸਥਾ ਇਸ ਲਈ ਕੀਤੀ ਗਈ ਹੈ ਤਾਂ ਜੋ ਸਾਡੇ ਇੱਥੇ ਆਸਟ੍ਰੇਲੀਆਈ ਵਿਚ ਕੋਵਿਡ-19 ਦੀ ਤੀਜੀ ਲਹਿਰ ਨਾ ਆਏ ਅਤੇ ਸਾਡੀ ਇਕਾਂਤਵਾਸ ਵਿਵਸਥਾ ਮਜ਼ਬੂਤ ਬਣੀ ਰਹੇ।'' 

ਉਹਨਾਂ ਨੇ ਕਿਹਾ ਕਿ ਇਹ ਦੇਸ਼ ਦੇ ਸਰਬੋਤਮ ਹਿੱਤ ਵਿਚ ਹੈ।ਆਸਟ੍ਰੇਲੀਆ ਵਿਚ ਭਾਰਤੀ ਭਾਈਚਾਰੇ ਨੂੰ ਦਿੱਤੇ ਵਿਸ਼ੇਸ਼ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਭਾਰਤੀ ਭਾਈਚਾਰੇ ਲਈ ਖਰਾਬ ਮਹਿਸੂਸ ਹੁੰਦਾ ਹੈ। ਉਹਨਾਂ ਨੇ ਕਿਹਾ,''ਮੈਂ ਜਾਣਦਾ ਹਾਂ ਕਿ ਇਹ ਸਾਡੇ ਭਾਰਤੀ ਭਾਈਚਾਰੇ ਵਿਚ ਆਸਟ੍ਰੇਲੀਆਈ ਲੋਕਾਂ ਲਈ ਮੁਸ਼ਕਲ ਸਮਾਂ ਹੈ। ਤੁਸੀਂ ਬਹੁਤ ਸਮਝਦਾਰ ਅਤੇ ਦਿਆਲੂ ਹੋ, ਜਿਹਨਾਂ ਨੇ ਸਾਡੇ ਦੇਸ਼ ਵਿਚ ਸ਼ਾਨਦਾਰ ਯੋਗਦਾਨ ਦਿੱਤਾ। ਅਸੀਂ ਆਪਣੇ ਭਾਰਤੀ ਭਾਈਚਾਰੇ ਦੇ ਧੰਨਵਾਦੀ ਹਾਂ। ਮੈਂ ਜਾਣਦਾ ਹਾਂ ਕਿ ਇਹ ਦੁਖ ਅਤੇ ਡਰ ਦਾ ਸਮਾਂ ਹੈ।'' ਉਹਨਾਂ ਨੇ ਕਿਹਾ ਕਿ ਮੈਂ ਆਸਟ੍ਰੇਲੀਆ ਵਿਚ ਇਸ ਵਾਇਰਸ ਦੀ ਤੀਜੀ ਲਹਿਰ ਨੂੰ ਨਹੀਂ ਦੇਖ ਸਕਦਾ। ਉੱਧਰ ਭਾਰਤ ਵਿਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਜਾਰੀ ਹੈ। ਇੱਥੇ ਰੋਜ਼ਾਨਾ ਇਨਫੈਕਸ਼ਨ ਦੇ 3 ਲੱਖ ਤੋਂ ਵੱਧ ਮਾਮਲੇ ਆ ਰਹੇ ਹਨ।


author

Vandana

Content Editor

Related News