ਆਸਟਰੇਲੀਆਈ ਵਿਅਕਤੀ ਨੇ ਮਾਊਂਟ ਐਵਰੈਸਟ ਨੂੰ ਕੀਤਾ ਫਤਹਿ ਪਰ ਕਿਸਮਤ ਨੇ ਨਹੀਂ ਦਿੱਤਾ ਸਾਥ

05/22/2017 6:25:27 PM

ਕੁਈਨਜ਼ਲੈਂਡ— ਆਸਟਰੇਲੀਆ ਦੇ ਕੁਈਨਜ਼ਲੈਂਡ ਦੇ ਰਹਿਣ ਵਾਲੇ 54 ਸਾਲਾ ਇਕ ਵਿਅਕਤੀ ਦੀ ਮਾਊਂਟ ਐਵਰੈਸਟ ਤੋਂ ਉਤਰਦੇ ਸਮੇਂ ਮੌਤ ਹੋ ਗਈ। ਫਰਾਂਸੇਸਕੋ ਮਾਰਚੇਟੀ ਕੁਈਨਜ਼ਲੈਂਡ ਦੀ ਇਕ ਯੂਨੀਵਰਸਿਟੀ ''ਚ ਲੈਚਰਾਰ ਸਨ। ਮਾਰਚੇਟੀ 850 ਮੀਟਰ ਦੀ ਦੂਰੀ ''ਤੇ ਸਨ, ਜਦੋਂ ਉਹ ਪਹਾੜੀ ਦੇ ਉੱਪਰ ਬੀਮਾਰ ਹੋ ਗਏ। ਬੀਮਾਰ ਹੋਣ ਦੇ ਬਾਵਜੂਦ ਵੀ ਉੁਨ੍ਹਾਂ ਨੇ ਮਾਊਂਟ ਐਵਰੈਸਟ ''ਤੇ ਚੜ੍ਹੇ ਪਰ ਵਾਪਸੀ ਉਤਰਦੇ ਸਮੇਂ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਇਕ ਰਿਪੋਰਟ ਮੁਤਾਬਕ ਉਹ ਮਾਊਂਟ ਐਵਰੈਸਟ ਤੋਂ 7500 ਮੀਟਰ ਹੇਠਾਂ ਉਤਰ ਚੁੱਕੇ ਸਨ, ਜਦੋਂ ਉਨ੍ਹਾਂ ਦੀ ਮੌਤ ਹੋਈ। 
ਮਾਰਚੇਟੀ ਇਕ ਅਨੁਭਵੀ ਪਰਬਤਰੋਹੀ ਸਨ, ਜਿਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ''ਚ ਮਾਊਂਟ ਐਵਰੈਸਟ ''ਤੇ ਚੜ੍ਹਨ ਦਾ ਦੂਜੀ ਵਾਰ ਮਨ ਬਣਾਇਆ। ਮਾਰਚੇਟੀ ਦੀ ਪਤਨੀ ਸੈਂਡੀ ਮਾਰਚੇਟੀ ਵੀ ਇਕ ਵਧੀਆ ਪਰਬਤਰੋਹੀ ਸੀ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਆਖਰੀ ਸਮੇਂ ਉਨ੍ਹਾਂ ਦੇ ਪਤੀ ਉਨ੍ਹਾਂ ਨਾਲ ਨਹੀਂ ਹੋਣਗੇ।

Tanu

News Editor

Related News