ਆਸਟ੍ਰੇਲੀਆ ਦੇ ਸਿਹਤ ਮੰਤਰੀ ਦਾ ਐਲਾਨ, ਅਗਲੀਆਂ ਚੋਣਾਂ ਤੱਕ ਛੱਡ ਦੇਣਗੇ ਸਿਆਸਤ

Thursday, Dec 02, 2021 - 05:30 PM (IST)

ਆਸਟ੍ਰੇਲੀਆ ਦੇ ਸਿਹਤ ਮੰਤਰੀ ਦਾ ਐਲਾਨ, ਅਗਲੀਆਂ ਚੋਣਾਂ ਤੱਕ ਛੱਡ ਦੇਣਗੇ ਸਿਆਸਤ

ਕੈਨਬਰਾ (ਯੂਐਨਆਈ): ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਨੇ ਵੀਰਵਾਰ ਨੂੰ ਆਪਣੇ ਸੰਸਦੀ ਭਾਸ਼ਣ ਵਿੱਚ ਅਗਲੀਆਂ ਚੋਣਾਂ ਵਿੱਚ ਸਿਆਸਤ ਛੱਡਣ ਦਾ ਐਲਾਨ ਕੀਤਾ। ਹੰਟ ਨੇ ਸਾਲ 2021 ਦੀ ਅੰਤਿਮ ਮੀਟਿੰਗ ਦੇ ਦਿਨ ਪੁਸ਼ਟੀ ਕੀਤੀ ਕਿ ਉਹ ਮਈ 2022 ਤੱਕ ਹੋਣ ਵਾਲੀਆਂ ਅਗਲੀਆਂ ਫੈਡਰਲ ਚੋਣਾਂ ਵਿੱਚ ਫਲਿੰਡਰਜ਼ ਤੋਂ ਆਪਣੇ ਵੋਟਰਾਂ ਵਿੱਚ ਨਹੀਂ ਖੜ੍ਹੇ ਹੋਣਗੇ। ਉਹਨਾਂ ਨੇ ਅੱਗੇ ਕਿਹਾ ਕਿ ਇਹ 'ਘਰ ਆਉਣ ਦਾ ਸਮਾਂ' ਹੈ ਅਤੇ ਉਹ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣਗੇ। ਉਹਨਾਂ ਨੇ ਕਿਹਾ ਕਿ ਮੇਰੇ ਦੋਹਾਂ ਬੱਚਿਆਂ ਨੂੰ ਇਸ ਹਫ਼ਤੇ ਪੁਰਸਕਾਰ ਮਿਲ ਰਹੇ ਹਨ ਅਤੇ ਮੈਂ ਉੱਥੇ ਨਹੀਂ ਹਾਂ। ਐਤਵਾਰ ਨੂੰ ਉਹਨਾਂ ਨੇ ਮੇਰੇ ਵੱਲ ਦੇਖਿਆ ਅਤੇ ਕਿਹਾ ਕਿ ਪਿਤਾ ਜੀ, ਇਹ ਇੱਕ ਸਹੀ ਪਿਤਾ ਬਣਨ ਦਾ ਤੁਹਾਡਾ ਆਖਰੀ ਮੌਕਾ ਹੈ।

ਪੜ੍ਹੋ ਇਹ ਅਹਿਮ ਖਬਰ-ਬੇਰਹਿਮ ਪਿਤਾ, ਗਲਤ ਪਿੱਜ਼ਾ ਡਿਲਿਵਰ ਹੋਣ 'ਤੇ ਗੁੱਸੇ 'ਚ 6 ਮਹੀਨੇ ਦੇ ਮਾਸੂਮ ਨੂੰ ਉਤਾਰਿਆ ਮੌਤ ਦੇ ਘਾਟ 

ਇਹ ਮੈਲਬੌਰਨ ਦੇ ਦੱਖਣ ਵਿਚ ਫਲਿੰਡਰਜ਼ ਸਾਂਸਦ ਦੇ ਤੌਰ 'ਤੇ ਹੰਟ ਦੇ 20 ਸਾਲ ਦੇ ਕਰੀਅਰ ਦਾ ਅੰਤ ਹੋਵੇਗਾ। ਸਾਲ 2018 ਵਿੱਚ ਉਹ ਗਵਰਨਿੰਗ ਲਿਬਰਲ ਪਾਰਟੀ ਦੇ ਡਿਪਟੀ ਲੀਡਰ ਲਈ ਖੜ੍ਹੇ ਹੋਏ ਪਰ ਖਜ਼ਾਨਾ ਮੰਤਰੀ ਜੋਸ਼ ਫਰਾਈਡਨਬਰਗ ਤੋਂ ਹਾਰ ਗਏ। ਹੰਟ (56) ਨੇ ਜਨਵਰੀ 2017 ਵਿੱਚ ਸਿਹਤ ਮੰਤਰੀ ਬਣਨ ਤੋਂ ਪਹਿਲਾਂ ਖੇਡ ਮੰਤਰੀ, ਉਦਯੋਗ, ਨਵੀਨਤਾ ਅਤੇ ਵਿਗਿਆਨ ਮੰਤਰੀ ਅਤੇ ਵਾਤਾਵਰਣ ਮੰਤਰੀ ਵਜੋਂ ਕੰਮ ਕੀਤਾ। ਕੋਰੋਨਾ ਵਾਇਰਸ ਮਹਾਮਾਰੀ 'ਤੇ ਵਿਚਾਰ ਕਰਦੇ ਹੋਏ ਹੰਟ ਨੇ ਕਿਹਾ ਕਿ ਉਹਨਾਂ ਨੂੰ ਸੰਘੀ ਸਰਕਾਰ ਦੀ ਪ੍ਰਤੀਕਿਰਿਆ 'ਤੇ ਮਾਣ ਹੈ। ਉਹਨਾਂ ਨੇ ਕਿਹਾ ਕਿ ਚੁਣੌਤੀਆਂ ਹੋਣਗੀਆਂ ਪਰ ਅਸੀਂ ਭਵਿੱਖ ਲਈ ਚੰਗੀ ਤਰ੍ਹਾਂ ਤਿਆਰ ਹਾਂ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਹੰਟ ਦੀ ਆਪਣੀ ਲੀਡਰਸ਼ਿਪ ਟੀਮ ਦੇ "ਅਵਿਸ਼ਵਾਸ਼ਯੋਗ ਤੌਰ 'ਤੇ ਸ਼ਾਨਦਾਰ ਮੈਂਬਰ" ਵਜੋਂ ਪ੍ਰਸ਼ੰਸਾ ਕੀਤੀ।


author

Vandana

Content Editor

Related News