ਆਸਟ੍ਰੇਲੀਆ ਚੋਣਾਂ : ਛੋਟੇ ਕਾਰੋਬਾਰੀਆਂ ਨੇ ਆਉਣ ਵਾਲੀ ਸਰਕਾਰ ਤੋਂ ਕੀਤੀ ਇਹ ਮੰਗ

05/17/2022 4:41:36 PM

ਪਰਥ (ਪਿਆਰਾ ਸਿੰਘ ਨਾਭਾ): ਆਸਟ੍ਰੇਲੀਆ ਵਿੱਚ ਸਾਲ 2022 ਵਿਚਲੀਆਂ ਫੈਡਰਲ ਚੋਣਾਂ ਲਈ ਸਾਰੀਆਂ ਹੀ ਪਾਰਟੀਆਂ ਤਿਆਰੀਆਂ ਵਿਚ ਜੁਟੀਆਂ ਹੋਈਆਂ ਹਨ। ਅੱਜ ਤੋਂ ਠੀਕ 5ਵੇਂ ਦਿਨ ਆਸਟ੍ਰੇਲੀਆ ਦੀ ਜਨਤਾ ਇਹ ਫ਼ੈਸਲਾ ਕਰੇਗੀ ਕਿ ਅਗਲੇ ਸਮਿਆਂ ਵਿੱਚ ਸੱਤਾ ਕਿਸ ਨੂੰ ਦੇਣੀ ਹੈ। ਸਰਕਾਰ ਭਾਵੇਂ ਜਿਸ ਦੀ ਵੀ ਬਣੇ, ਆਸਟ੍ਰੇਲੀਆ ਦੇ ਵਪਾਰੀ ਇਹ ਮੰਗ ਕਰ ਰਹੇ ਹਨ ਕਿ ਸਰਕਾਰ ਛੋਟੇ ਅਤੇ ਮੱਧ ਵਰਗ ਦੇ ਕਾਰੋਬਾਰ ਨੂੰ ਰਾਹਤ ਦਵੇ। ਕਾਰੋਬਾਰੀ ਹਰ ਸਾਲ ਆਸਟ੍ਰੇਲੀਆ ਦੀ ਆਰਥਿਕਤਾ ਵਿੱਚ 400 ਬਿਲੀਅਨ ਡਾਲਰ ਤੋਂ ਵੱਧ ਦਾ ਯੋਗਦਾਨ ਪਾਉਂਦੇ ਹਨ, ਇਸਦੇ ਬਾਵਜੂਦ ਵੀ ਬਹੁਤ ਸਾਰੇ ਕਾਰੋਬਾਰਾਂ ਨੂੰ ਬਣੇ ਰਹਿਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਮੁੜ ਵਧਿਆ ਕੋਰੋਨਾ ਦਾ ਕਹਿਰ, 9 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਦਰਜ

ਚਾਹੇ ਜੋ ਵੀ ਪਾਰਟੀ ਚੋਣਾਂ ਜਿੱਤੇ, ਜ਼ਿਆਦਾਤਰ ਕਾਰੋਬਾਰ-ਮਾਲਕ ਮਹਿੰਗਾਈ ਅਤੇ ਚੱਲ ਰਹੀ ਕਾਮਿਆਂ ਦੀ ਘਾਟ ਦੇ ਪ੍ਰਭਾਵਾਂ ਤੋਂ ਰਾਹਤ ਚਾਹੁੰਦੇ ਹਨ। ਵੱਧ ਰਹੀਆਂ ਲਾਗਤਾਂ ਕਾਰਨ ਆਸਟ੍ਰੇਲੀਆ ਦੇ 20 ਲੱਖ ਕਾਰੋਬਾਰੀਆਂ ਦਾ ਮੁਨਾਫ਼ਾ ਘਟਿਆ ਹੈ। ਚਿੰਤਾਵਾਂ ਦੀ ਸੂਚੀ ਵਿਚ ਸਭ ਤੋਂ ਵੱਧ ਤੇਲ ਦੀ ਕੀਮਤ ਹੈ। ਆਬਕਾਰੀ ਨਾ ਮਿਲਣ ਕਰਕੇ ਟਰਾਂਸਪੋਰਟ ਖਰਚੇ ਮੁੱਖ ਮੁਦੇ ਹਨ। ਉਹਨਾਂ ਦੀ ਮੰਗ ਹੈ ਕਿ ਸਰਕਾਰ ਉਹਨਾਂ ਦੀ ਸਹਾਇਤਾ ਕਰੇ ਕਿਉਕਿ ਉਹ ਖਰਾਬ ਆਰਥਿਕਤਾ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਫਾਇਨੈਂਸ ਦੀ ਸੁਵਿਧਾ ਮੁਹੱਈਆ ਕਰਾਉਣ ਤਾਂ ਜੋ ਛੋਟੇ ਕਾਰੋਬਾਰੀ ਆਪਣਾ ਕਾਰੋਬਾਰ ਚਲਾ ਸਕਣ।


Vandana

Content Editor

Related News