ਹੁਨਰਮੰਦ ਪ੍ਰਵਾਸੀਆਂ ਤੇ ਵਿਦਿਆਰਥੀਆਂ ਲਈ ਆਪਣੀਆਂ ਸਰਹੱਦਾਂ ਜਲਦੀ ਖੋਲ੍ਹੇਗਾ ਆਸਟ੍ਰੇਲੀਆ
Monday, Oct 25, 2021 - 10:10 AM (IST)
ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਜਲਦੀ ਹੀ ਹੁਨਰਮੰਦ ਪ੍ਰਵਾਸੀਆਂ ਅਤੇ ਉਥੇ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦੇਵੇਗਾ। ਇਮੀਗ੍ਰੇਸ਼ਨ ਮੰਤਰੀ ਐਲਕਸ ਹਾਕ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਹੱਦਾਂ ਦੇ ਫਿਰ ਤੋਂ ਖੁੱਲ੍ਹਣ ਤੋਂ ਬਾਅਦ ਪ੍ਰਵਾਸੀਆਂ ਦੀ ਗਿਣਤੀ ਵਿਚ ਇਜਾਫਾ ਹੋਵੇਗਾ ਅਤੇ ਸਾਰੇ ਫਸੇ ਹੋਏ ਆਸਟ੍ਰੇਲੀਆਈ ਲੋਕਾਂ ਨੂੰ ਵੀ ਪਰਤਣ ਦਾ ਮੌਕਾ ਮਿਲੇਗਾ। ਹਾਕ ਨੇ ਕਿਹਾ ਕਿ ਹੈ ਕਿ ਪ੍ਰਵਾਸ ਦੇ ਦ੍ਰਿਸ਼ਟੀਕੋਣ ਨਾਲ ਸਾਡੇ ਕੋਲ ਆਸਟ੍ਰੇਲੀਆ ਵਿਚ ਬਹੁਤ ਜ਼ਿਆਦਾ ਅਪਲੀਕੇਸ਼ਨਾਂ ਆਈਆਂ ਹਨ। ਆਸਟ੍ਰੇਲੀਆ ਇਕ ਬਹੁਤ ਹੀ ਆਕਰਸ਼ਕ ਮੰਜ਼ਿਲ ਹੈ ਅਤੇ ਸਰਕਾਰ ਇਹ ਯਕੀਨੀ ਕਰਨ ਲਈ ਐਲਾਨ ਕਰਦੀ ਰਹੇਗੀ ਕਿ ਲੋਕਾਂ ਨੂੰ ਵਾਪਸ ਆਉਣ ਲਈ ਉਤਸ਼ਾਹਿਤ ਕੀਤਾ ਜਾਵੇ।
ਇਹ ਵੀ ਪੜ੍ਹੋ : ਅਮਰੀਕਾ ’ਚ ਗੰਢਿਆਂ ਨਾਲ ਫੈਲ ਰਹੀ ਨਵੀਂ ਬੀਮਾਰੀ, 600 ਤੋਂ ਜ਼ਿਆਦਾ ਲੋਕ ਹੋਏ ਬੀਮਾਰ
ਕਾਮਿਆਂ ਦੀ ਆਮਦ ਨਾਲ ਹੋਵੇਗਾ ਆਰਥਿਕਤਾ ਵਿਚ ਸੁਧਾਰ
ਐਲਕਸ ਹਾਕ ਨੇ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ ਦੀ ਯਾਦ ਆਉਂਦੀ ਹੈ। ਅਸੀਂ ਆਪਣੇ ਸੈਲਾਨੀਆਂ ਨੂੰ ਯਾਦ ਕਰਦੇ ਹਾਂ। ਸਾਨੂੰ ਆਪਣੇ ਅਸਥਾਈ ਮੁਲਾਜ਼ਮਾਂ ਦੀ ਕਮੀ ਮਹਿਸੂਸ ਹੁੰਦੀ ਹੈ ਅਤੇ ਸਾਨੂੰ ਭਰੋਸਾ ਹੈ ਕਿ ਉਹ ਜਲਦੀ ਵਾਪਸ ਆ ਜਾਣਗੇ। ਹਾਕ ਦੀਆਂ ਟਿੱਪਣੀਆਂ ਇਕ ਮਜ਼ਬੂਤ ਸੰਕੇਤ ਹੈ ਕਿ ਮੌਰੀਸਨ ਸਰਕਾਰ ਵਪਾਰ ਦਾ ਸਮਰਥਨ ਕਰਦੀ ਹੈ। ਆਸਟ੍ਰੇਲੀਆਈ ਵਿੱਤੀ ਸਮੀਖਿਆ ਨੇ ਪਿਛਲੇ ਹਫ਼ਤੇ ਖੁਲਾਸਾ ਕੀਤਾ ਕਿ ਵਿੱਤੀ ਸੁਧਾਰ ਕਰਨ ਲਈ ਅਗਲੇ 5 ਸਾਲਾਂ ਵਿਚ ਪ੍ਰਵਾਸ ਦਰ ਨੂੰ ਦੋ ਗੁਣਾ ਵਧਾਇਆ ਜਾ ਸਕਦਾ ਹੈ ਜੋ 2 ਮਿਲੀਅਨ ਦੇ ਕਰੀਬ ਹੋ ਸਕਦਾ ਹੈ ਜੋ 2 ਮਿਲੀਅਨ ਦੇ ਕਰੀਬ ਹੋ ਸਕਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਅਸੀਂ ਕੋਵਿਡ ਦੇ ਨਤੀਜੇ ਵਜੋਂ ਦੇਸ਼ ਭਰ ਵਿਚ ਕਾਮਿਆਂ ਦੀ ਕਮੀ ਦੇਖ ਰਹੇ ਹਨ, ਇਸ ਲਈ ਇਹ ਸਪਸ਼ਟ ਹੈ ਕਿ ਪ੍ਰਵਾਸ ਸਾਡੇ ਆਰਥਿਕ ਸੁਧਾਰ ਵਿਚ ਇਕ ਅਹਿਮ ਕਿਰਦਾਰ ਨਿਭਾਉਣ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਿਡਨੀ-ਦਿੱਲੀ ਵਿਚਾਲੇ ਜਲਦ ਸ਼ੁਰੂ ਹੋਣਗੀਆਂ ਉਡਾਣਾਂ, ਆਸਟ੍ਰੇਲੀਆ ਦੀ ਏਅਰਲਾਈਨ ਨੇ ਕੀਤਾ ਐਲਾਨ
ਹੁਨਰਮੰਦ ਬੈਚਲਰਾਂ ਦੀ ਲੋੜ ’ਤੇ ਜ਼ੋਰ
ਹਾਕ ਦਾ ਕਹਿਣਾ ਹੈ ਕਿ ਦੇਸ਼ ਨੂੰ ਇਸ ਸਮੇਂ ਹੁਨਰਮੰਦ ਕਾਮਿਆਂ ਦੀ ਲੋੜ ਹੈ ਅਤੇ ਸਾਨੂੰ ਇਸ ’ਤੇ ਵਿਚਾਰ ਕਰਨਾ ਹੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪ੍ਰਵਾਸ ਅਤੇ ਕੌਸ਼ਲ ਦੀ ਕਮੀ ਨੂੰ ਦੂਰ ਕਰਨ ਲਈ ਅਗਲੇ ਸਾਲ ਦੇ ਪ੍ਰੋਗਰਾਮਾਂ ’ਤੇ ਫਿਰ ਤੋਂ ਵਿਚਾਰ ਕਰੇਗੀ। ਪਿਛਲੇ ਇਕ ਦਹਾਕੇ ਵਿਚ ਨੌਕਰੀ ਜਾਣ, ਕਾਰੋਬਾਰ ਬਦਲਣ ਅਤੇ ਕੰਮ ਲਈ ਸੂਬੇ ਤੋਂ ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ ਜ਼ਿਕਰਯੋਗ ਗਿਰਾਵਟ ਆਈ ਹੈ। ਆਰਥਿਕਤਾ ਵਿਚ ਮੰਗ ਦੇ ਖੇਤਰਾਂ ਨੂੰ ਭਰ ਲਈ ਸਹੀ ਟਰੇਨਿੰਗ ਅਤੇ ਕੌਸ਼ਲ ਵਾਲੇ ਬੈਚਲਰਾਂ ’ਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਹੈ। ਮੁੱਖ ਅਰਥਸ਼ਾਸਤਰੀ ਜੋ ਮਾਸਰਟਸ ਨੇ ਕਿਹਾ ਕਿ ਇਨ੍ਹਾਂ ਕਾਰਕਾਂ ਦਾ ਮਤਲਬ ਹੈ ਕਿ ਕੌਸ਼ਲ ਦੀ ਕਮੀ ਕਈ ਮਾਲਕਾਂ ਲਈ ਨਵੀਂ ਹੈ ਜੋ ਨੀਤੀ ਨਿਰਮਾਤਾਵਾਂ ਲਈ ਇਕ ਅਹਿਮ ਮੁੱਦਾ ਬਣ ਜਾਏਗਾ।
ਇਹ ਵੀ ਪੜ੍ਹੋ : ਭਾਰਤੀ-ਅਮਰੀਕੀ ਨੀਤੀ ਮਾਹਿਰ ਨੀਰਾ ਟੰਡਨ ਵ੍ਹਾਈਟ ਹਾਊਸ 'ਚ ਬਣੀ ਸਟਾਫ਼ ਸਕੱਤਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।