ਚੀਨ ਨਾਲ ਮੁਕਾਬਲੇ ਲਈ ਪ੍ਰਸ਼ਾਂਤ ਖੇਤਰ ਲਈ ਫੌਜੀ ਇਕਾਈ ਬਣਾਵੇਗਾ ਆਸਟ੍ਰੇਲੀਆ

Wednesday, Jul 24, 2019 - 02:02 AM (IST)

ਚੀਨ ਨਾਲ ਮੁਕਾਬਲੇ ਲਈ ਪ੍ਰਸ਼ਾਂਤ ਖੇਤਰ ਲਈ ਫੌਜੀ ਇਕਾਈ ਬਣਾਵੇਗਾ ਆਸਟ੍ਰੇਲੀਆ

ਸਿਡਨੀ - ਪ੍ਰਸ਼ਾਂਤ ਖੇਤਰ 'ਚ ਚੀਨ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਆਸਟ੍ਰੇਲੀਆ ਨੇ ਪ੍ਰਸ਼ਾਂਤ ਖੇਤਰ ਲਈ ਅਲਗ ਫੌਜੀ ਇਕਾਈ ਗਠਨ ਕਰਨ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਪ੍ਰਸ਼ਾਂਤ ਖੇਤਰ 'ਚ ਆਪਣਾ ਦਬਦਬਾਅ ਕਾਇਮ ਰੱਖਣਾ ਚਾਹੁੰਦੀ ਹੈ ਜਦਕਿ ਆਪਣੀ ਵਿਸਤਾਰਵਾਦੀ ਨੀਤੀ ਦੇ ਤਹਿਤ ਚੀਨ ਪ੍ਰਸ਼ਾਂਤ ਖੇਤਰ ਦੇ ਛੋਟੇ-ਛੋਟੇ ਦੇਸ਼ਾਂ ਨੂੰ ਕਰਜ਼ ਦੇ ਕੇ ਆਪਣੀ ਹਕੂਮਤ ਜਮਾਉਣ 'ਚ ਲੱਗਾ ਹੋਇਆ ਹੈ।

ਆਸਟ੍ਰੇਲੀਆਈ ਰੱਖਿਆ ਮੰਤਰੀ ਲਿੰਡਾ ਰੇਨਾਲਡਸ ਨੇ ਮੰਗਲਵਾਰ ਨੂੰ ਨਵੀਂ ਫੌਜੀ ਇਕਾਈ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਾਲਾਂਕਿ ਇਸ ਦੇ ਗਠਨ ਦਾ ਮਕਸਦ ਪ੍ਰਸ਼ਾਂਤ ਖੇਤਰ 'ਚ ਸਹਿਯੋਗੀ ਦੇਸ਼ਾਂ ਨੂੰ ਫੌਜੀ ਸਿਖਲਾਈ ਦੇਣਾ ਅਤੇ ਮਦਦ ਕਰਨਾ ਹੈ। ਇਸ ਨਾਲ ਸਹਿਯੋਗੀ ਦੇਸ਼ਾਂ ਨਾਲ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਸੂਤਰਾਂ ਮੁਤਾਬਕ ਫੌਜ ਦੀ ਇਹ ਇਕਾਈ ਇਸ ਸਾਲ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਆਸਟ੍ਰੇਲੀਆਈ ਸਰਕਾਰ ਨੇ ਇਹ ਐਲਾਨ ਅਜਿਹੇ ਸਮੇਂ 'ਤੇ ਕੀਤਾ ਜਦੋਂ ਪ੍ਰਸ਼ਾਂਤ ਖੇਤਰ ਦੇ ਦੇਸ਼ ਪਾਪੁਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਰਾਪੇ ਆਸਟ੍ਰੇਲੀਆਈ ਦੌਰੇ 'ਤੇ ਹਨ।


author

Khushdeep Jassi

Content Editor

Related News