ਆਸਟ੍ਰੇਲੀਆ ਜੰਗਲੀ ਅੱਗ : ਅਮਰੀਕੀ ਕਾਲਜ ਦੇ ਪ੍ਰਬੰਧਕਾਂ ਵੱਲੋਂ ਦਾਨ ਕੀਤੇ ਗਏ 10,000 ਡਾਲਰ

01/07/2020 8:42:09 AM

ਬ੍ਰਿਸਬੇਨ, (ਸਤਵਿੰਦਰ ਟੀਨੂੰ)— ਆਸਟ੍ਰੇਲੀਆ ਦੇ ਜੰਗਲਾਂ ਨੂੰ ਲੱਗੀ ਅਚਾਨਕ ਭਿਆਨਕ ਅੱਗ ਵਿੱਚ ਜਿੱਥੇ ਹੁਣ ਤੱਕ ਕਰੋੜਾਂ ਡਾਲਰ ਦੀ ਸੰਪੱਤੀ ਤਬਾਹ ਹੋ ਗਈ ਹੈ, ਉੱਥੇ ਅਣਗਿਣਤ ਜੰਗਲੀ ਜਾਨਵਰ ਜਿਊਂਦੇ ਹੀ ਸੜ ਕੇ ਸੁਆਹ ਹੋ ਕੇ ਗਏ ਹਨ। ਇਨ੍ਹਾਂ ਜੰਗਲਾਂ ਦੇ ਰਾਹਤ ਕਾਰਜਾਂ ਲਈ ਆਸਟ੍ਰੇਲੀਆ ਸਰਕਾਰ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਡੇ ਪੱਧਰ 'ਤੇ ਲੱਗੀਆਂ ਹਨ। ਇਸ ਕਾਰਜ 'ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਮਰੀਕੀ ਕਾਲਜ ਬ੍ਰਿਸਬੇਨ ਦੇ ਡਾਇਰੈਕਟਰ ਡਾ.ਬਰਨਾਰਡ ਮਲਿਕ ਵੱਲੋਂ ਦਸ ਹਜ਼ਾਰ ਡਾਲਰ ਦੀ ਮਾਲੀ ਮਦਦ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ, ਸਗੋਂ ਸਮਾਜਸੇਵੀਆਂ ਦੇ ਸਹਿਯੋਗ ਨਾਲ ਭਵਿੱਖ ਵਿੱਚ ਵੀ ਹਰ ਸੰਭਵ ਯਤਨ ਕਰਦੇ ਰਹਾਂਗੇ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਜੰਗਲਾਂ ਨੂੰ ਲੱਗੀ ਅੱਗ ਕਾਰਨ ਹੁਣ ਤੱਕ ਭਾਰੀ ਨੁਕਸਾਨ ਹੋ ਚੁੱਕਾ ਹੈ।ਇਸ ਨੁਕਸਾਨ ਦੀ ਪੂਰਤੀ ਅਤੇ ਜੰਗਲ ਵਿੱਚ ਪੀੜਤਾਂ ਲਈ ਮਦਦ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਆਪਣੀ ਟੀਮ ਸਮੇਤ ਵੀ ਪਿਛਲੇ ਕਈ ਦਿਨਾਂ ਤੋਂ ਰਾਹਤ ਕਾਰਜਾਂ 'ਚ ਜੁਟੇ ਹੋਏ ਹਨ।
ਆਸਟ੍ਰੇਲੀਆ ਦੇ ਫੈਡਰਲ ਸੰਸਦ ਸ਼੍ਰੀ ਰੌਸ ਬਾਸਤਾ ਨੇ ਡਾ.ਬਰਨਾਰਡ ਮਲਿਕ ਵੱਲੋਂ ਕੀਤੀ ਮਾਲੀ ਮਦਦ ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਹੋਰ ਵੀ ਸਮਾਜਸੇਵੀਆਂ ਨੂੰ ਇਸ ਕਾਰਜ ਵਿੱਚ ਪੀੜਤਾਂ ਦੀ ਵੱਧ ਤੋਂ ਵੱਧ ਮਾਲੀ ਮਦਦ ਕਰਨ ਦੀ ਅਪੀਲ ਕੀਤੀ ਹੈ।ਇੱਥੇ ਇਹ ਵੀ ਦੱਸਣਯੋਗ ਹੈ ਕਿ ਡਾ.ਬਰਨਾਰਡ ਮਲਿਕ ਅਤੇ ਜਗ ਬਾਣੀ ਦੇ ਬ੍ਰਿਸਬੇਨ ਤੋਂ ਪ੍ਰਤੀਨਿਧ ਸਤਵਿੰਦਰ ਟੀਨੂੰ ਅਦਾਰਾ ਜਗਬਾਣੀ ਦੀ ਪ੍ਰੇਰਨਾ ਸਦਕਾ ਪਿਛਲੇ ਕਈ ਮਹੀਨਿਆਂ ਤੋਂ ਬ੍ਰਿਸਬੇਨ ਦੇ ਸ਼ਹਿਰ ਵੈਸਟ ਐਂਡ ਵਿਖੇ ਹਰ ਹਫਤੇ ਲਗਭਗ 300 ਲੋੜਵੰਦ ਬੇਸਹਾਰਾ ਨੂੰ ਮੁਫਤ ਖਾਣਾ ਅਤੇ ਕੱਪੜੇ ਮੁਹੱਈਆ ਕਰਵਾ ਰਹੇ ਹਨ।


Related News