ਆਸਟ੍ਰੇਲੀਆ ਨੂੰ ਅਗਲੇ ਮਹੀਨੇ ਮਿਲੇਗਾ ''ਮੋਡਰਨਾ'' ਟੀਕਾ

08/09/2021 4:00:24 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੀ ਸਰਕਾਰ ਨੇ ਕਿਹਾ ਹੈ ਕਿ ਅਗਲੇ ਮਹੀਨੇ ਤੋਂ ਐਂਟੀ ਕੋਵਿਡ-19 ਟੀਕਾ ਮੋਡਰਨਾ ਵੀ ਦੇਸ਼ ਵਿਚ ਉਪਲਬਧ ਹੋਵੇਗਾ। ਇਸ ਦੇ ਨਾਲ ਹੀ ਆਸਟ੍ਰੇਲੀਆ ਵਿਚ ਮਹਾਮਾਰੀ ਦਾ ਤੀਜਾ ਟੀਕਾ ਉਪਲਬਧ ਹੋ ਜਾਵੇਗਾ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਦੀ ਟੀਕਾ ਰੈਗੁਲੇਟਰ ਸੰਸਥਾ ਨੇ ਸੋਮਵਾਰ ਤੋਂ ਬਾਲਗਾਂ ਨੂੰ ਮੋਡਰਨਾ ਟੀਕੇ ਦੀ ਖੁਰਾਕ ਦੇਣ ਦੀ ਮਨਜ਼ੂਰੀ ਪ੍ਰਦਾਨ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ -UN ਪ੍ਰਮੁੱਖ ਦੀ ਜਲਵਾਯੂ ਤਬਦੀਲੀ 'ਤੇ ਚਿਤਾਵਨੀ, ਕਿਹਾ- IPCC ਰਿਪੋਰਟ ਮਨੁੱਖਤਾ ਲਈ 'ਖਤਰੇ ਦੀ ਘੰਟੀ'

ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਸਤੰਬਰ ਦੇ ਅਖੀਰ ਤੱਕ ਟੀਕੇ ਦੀ ਪਹਿਲੀ ਖੇਪ ਆਵੇਗੀ, ਜਿਸ ਵਿਚ 10 ਲੱਖ ਖੁਰਾਕਾਂ ਹੋਣਗੀਆਂ। ਉਹਨਾਂ ਨੇ ਕਿਹਾ ਕਿ ਇਸ ਸਾਲ ਮੋਡਰਨਾ ਦੀਆਂ ਇਕ ਕਰੋੜ ਖੁਰਾਕਾਂ ਆਸਟ੍ਰੇਲੀਆ ਨੂੰ ਮਿਲਣ ਵਾਲੀਆਂ ਹਨ। ਆਸਟ੍ਰੇਲੀਆ ਵਿਚ ਫਾਈਜ਼ਰ ਟੀਕੇ ਦੀ ਕਮੀ ਹੈ ਅਤੇ ਖੂਨ ਦੇ ਥੱਕੇ ਜੰਮਣ ਦੇ ਖਦਸ਼ੇ ਕਾਰਨ ਲੋਕ ਐਸਟ੍ਰਾਜ਼ੈਨੇਕਾ ਟੀਕਾ ਨਹੀਂ ਲਗਵਾ ਰਹੇ ਹਨ। ਆਸਟ੍ਰੇਲੀਆ ਦੀ 2 ਕਰੋੜ 26 ਲੱਖ ਆਬਾਦੀ ਵਿਚੋਂ ਸੋਮਵਾਰ ਤੱਕ ਸਿਰਫ 22 ਫੀਸਦੀ ਬਾਲਗਾਂ ਨੂੰ ਹੀ ਐਂਟੀ ਕੋਵਿਡ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹਨ।


Vandana

Content Editor

Related News