ਆਸਟ੍ਰੇਲੀਆ : ਸਿਡਨੀ 'ਚ ਲਾਪਤਾ ਹੋਇਆ ਸਵੀਡਿਸ਼ ਵਿਦਿਆਰਥੀ, ਭਾਲ ਜਾਰੀ

Thursday, Jan 19, 2023 - 04:07 PM (IST)

ਆਸਟ੍ਰੇਲੀਆ : ਸਿਡਨੀ 'ਚ ਲਾਪਤਾ ਹੋਇਆ ਸਵੀਡਿਸ਼ ਵਿਦਿਆਰਥੀ, ਭਾਲ ਜਾਰੀ

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਸੈਰ-ਸਪਾਟਾ ਕਰ ਰਿਹਾ ਇੱਕ ਸਵੀਡਿਸ਼ ਵਿਦਿਆਰਥੀ ਚੱਟਾਨ ਤੋਂ ਡਿੱਗਣ ਮਗਰੋਂ ਪਾਣੀ ਵਿੱਚ ਡਿੱਗ ਪਿਆ।ਇਸ ਤੋਂ ਬਾਅਦ ਅਜੇ ਤੱਕ ਉਹ ਲਾਪਤਾ ਹੈ। ਪੁਲਸ ਨੂੰ ਹੁਣ ਤੱਕ 20 ਸਾਲ ਨੌਜਵਾਨ ਦਾ ਕੋਈ ਪਤਾ ਨਹੀਂ ਚੱਲ ਪਾਇਆ ਹੈ। ਉੱਧਰ ਕੱਲ੍ਹ ਦੁਪਹਿਰ ਮੈਨਲੀ ਦੇ ਬਲੂਫਿਸ਼ ਪੁਆਇੰਟ 'ਤੇ ਵਾਪਰੇ ਹਾਦਸੇ ਮਗਰੋਂ ਅੱਜ ਮੁੜ ਖੋਜ ਸ਼ੁਰੂ ਕੀਤੀ ਗਈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੰਜਾਬੀ ਭਾਈਚਾਰੇ ਦੀ ਪਹਿਲ, ਖ਼ਾਲੀ ਚਰਚ ਖ਼ਰੀਦ ਕੇ ਬਣਾਇਆ ਗੁਰਦੁਆਰਾ ਸਾਹਿਬ

ਐਨਐਸਡਬਲਯੂ ਪੁਲਸ ਨੇ ਕਿਹਾ ਕਿ "ਵਿਦਿਆਰਥੀ ਇੱਕ ਚੱਟਾਨ ਦੇ ਸਿਰੇ 'ਤੇ ਚੜ੍ਹ ਰਿਹਾ ਸੀ। ਸਾਡੀ ਜਾਣਕਾਰੀ ਮੁਤਾਬਕ ਇਹ ਇੱਕ ਗੈਰ-ਅਧਿਕਾਰਤ ਮਾਰਗ ਹੈ ਜਿਸ 'ਤੇ ਉਹ ਚੜ੍ਹ ਰਿਹਾ ਸੀ। ਇਸ ਤਰ੍ਹਾਂ ਗ਼ਲਤ ਜਗ੍ਹਾ ਤੋਂ ਚੜ੍ਹਨ ਦੀ ਕੋਸ਼ਿਸ਼ ਵਿੱਚ ਉਹ ਡਿੱਗ ਪਿਆ"।ਸਾਡਾ ਮੰਨਣਾ ਹੈ ਕਿ ਉਹ ਉੱਥੇ ਆਪਣੇ ਪੰਜ ਜਾਂ ਛੇ ਦੋਸਤਾਂ ਨਾਲ ਸੈਰ ਕਰਨ ਗਿਆ ਸੀ।"ਇਹ ਵਿਅਕਤੀ ਵਿਦਿਆਰਥੀ ਵੀਜ਼ੇ 'ਤੇ ਸਿਡਨੀ ਵਿਚ ਰਹਿ ਰਿਹਾ ਹੈ ਅਤੇ ਸਮਝਿਆ ਜਾਂਦਾ ਹੈ ਕਿ ਉਸ ਦਾ ਪਰਿਵਾਰ ਆਸਟ੍ਰੇਲੀਆ ਘੁੰਮ ਰਿਹਾ ਹੈ।ਐਮਰਜੈਂਸੀ ਸੇਵਾਵਾਂ ਅਤੇ ਸਰਫ ਲਾਈਫ ਸੇਵਰਾਂ ਨੇ ਕੱਲ੍ਹ ਪਾਣੀ ਵਿਚ ਵਿਆਪਕ ਖੋਜ ਕੀਤੀ ਪਰ ਉਸ ਨੂੰ ਲੱਭ ਨਹੀਂ ਸਕੇ।ਖੋਜ ਨੂੰ ਕੱਲ੍ਹ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਅੱਜ ਸਵੇਰੇ ਮੁੜ ਸ਼ੁਰੂ ਕੀਤਾ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News