ਆਸਟਰੇਲੀਆ ਦੀ ਚੀਨ ਨੂੰ ਫਟਕਾਰ, ਯੁੱਧ ਅਪਰਾਧ ਨੂੰ ਲੈ ਕੇ 'ਝੂਠੇ' ਟਵੀਟ ਲਈ ਮੰਗੋ ਮੁਆਫੀ

Tuesday, Dec 01, 2020 - 01:20 AM (IST)

ਆਸਟਰੇਲੀਆ ਦੀ ਚੀਨ ਨੂੰ ਫਟਕਾਰ, ਯੁੱਧ ਅਪਰਾਧ ਨੂੰ ਲੈ ਕੇ 'ਝੂਠੇ' ਟਵੀਟ ਲਈ ਮੰਗੋ ਮੁਆਫੀ

ਮੇਲਬਰਨ: ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਸੋਮਵਾਰ ਨੂੰ ਚੀਨ ਦੀ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ 'ਝੂਠੀ' ਅਤੇ 'ਅਸੰਗਤ' ਤਸਵੀਰ ਨੂੰ ਟਵੀਟ ਕਰਨ ਦੇ ਲਈ ਮੁਆਫੀ ਮੰਗਣ ਲਈ ਕਿਹਾ। ਟਵੀਟ ਵਿਚ ਆਸਟਰੇਲੀਆ ਦੇ ਸੈਨਿਕ ਕਥਿਤ ਤੌਰ 'ਤੇ ਅਫਗਾਨਿਸਤਾਨ ਵਿਚ ਇਕ ਬੱਚੇ ਦਾ ਕਤਲ ਕਰਦਿਆਂ ਵੇਖਿਆ ਜਾ ਰਿਹਾ ਹੈ। PunjabKesari

ਜ਼ਿਕਰਯੋਗ ਹੈ ਕਿ ਇਸ ਟਵੀਟ ਦੇ ਬਾਅਦ ਚੀਨ ਅਤੇ ਆਸਟਰੇਲੀਆ ਵਿਚ ਤਣਾਅ ਪੈਦਾ ਹੋ ਗਿਆ  ਹੈ। ਬੱਚੇ ਨੇ ਇਕ ਮੇਮਨੇ ਨੂੰ ਗੋਦ 'ਚ ਲਿਆ ਹੋਇਆ ਸੀ। ਝਾਓ ਨੇ ਤਸਵੀਰ ਦੇ ਨਾਲ ਲਿਖਿਆ ਕਿ ਆਸਟਰੇਲੀਆਈ ਸੈਨਿਕਾਂ ਦੁਆਰਾ ਅਫਗਾਨਿਸਤਾਨ ਦੇ ਨਾਗਰਿਕਾਂ ਅਤੇ ਕੈਦੀਆਂ ਦੇ ਕਤਲ ਨਾਲ ਹੈਰਾਨ ਹੈ। ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਅਤੇ ਇਸ ਲਈ ਜ਼ਿੰਮੇਦਾਰੀ ਤੈਅ ਕਰਨ ਦੀ ਮੰਗ ਕਰਦੇ ਹਾਂ। ਉਨ੍ਹਾਂ ਲਿਖਿਆ ਕਿ ਤੁਸੀਂ ਚਿੰਤਾ ਨਾ ਕਰੋ ਅਸੀਂ ਸ਼ਾਂਤੀ ਲਈ ਆ ਰਹੇ ਹਾਂ।

PunjabKesari

ਫੋਟੋ 'ਤੇ ਲਿਖੇ ਸੁਨੇਹੇ ਨੂੰ ਪੜ੍ਹੋ, ਜਿਸ 'ਚ ਆਸਟਰੇਲੀਆਈ ਫੌਜ ਦੁਆਰਾ ਇਸ ਮਹੀਨੇ ਦਿੱਤੀ ਗਈ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ, ਜਿਸਦੇ ਮੁਤਾਬਕ 2009 ਅਤੇ 2013 ਦੇ ਸਮੇਂ ਵਿਚਕਾਰ 39 ਅਫਗਾਨ ਨਾਗਰਿਕਾਂ ਅਤੇ ਕੈਦੀਆਂ ਦੀ ਹੱਤਿਆ ਵਿੱਚ ਕੁਝ ਆਸਟਰੇਲੀਆਈ ਸੈਨਿਕਾਂ ਦੀ ਸ਼ਮੂਲੀਅਤ ਬਾਰੇ ਦੱਸਿਆ ਗਿਆ ਹੈ। ਮਾਰਿਸਨ ਨੇ ਕਿਹਾ ਕਿ ਝਾਓ ਦੁਆਰਾ ਟਵੀਟ ਕੀਤੀ ਤਸਵੀਰ ਝੂਠੀ ਅਤੇ ਅਪਮਾਨਜਨਕ ਹੈ। ਉਨ੍ਹਾਂ ਕਿਹਾ ਕਿ ਚੀਨ ਸਰਕਾਰ ਨੂੰ ਕੀਤੀ ਗਈ ਇਸ ਪੋਸਟ 'ਤੇ ਸ਼ਰਮਿੰਦਾ ਹੋਣਾ ਚਾਹੀਦਾ ਹੈ। ਚੀਨ ਦੀ ਇਸ ਹਰਕਤ ਨੇ ਉਸ ਨੂੰ ਵਿਸ਼ਵ ਦੀਆਂ ਨਜ਼ਰਾਂ ਵਿਚ ਡਿਗਾ ਦਿੱਤਾ ਹੈ।  


author

Bharat Thapa

Content Editor

Related News