ਆਸਟ੍ਰੇਲੀਆ : ਅੱਤਵਾਦ ਸਬੰਧੀ ਸਮੱਗਰੀ ਨੂੰ ਲੈ ਕੇ ਸੋਸ਼ਲ ਮੀਡੀਆ ਨੂੰ ਕੀਤਾ ਸੁਚੇਤ

03/26/2019 9:12:25 PM

ਸਿਡਨੀ (ਏ.ਐਫ.ਪੀ.)- ਆਸਟ੍ਰੇਲੀਆ ਨੇ ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀਆਂ ਨੂੰ ਮੰਗਲਵਾਰ ਨੂੰ ਸੁਚੇਤ ਕੀਤਾ ਕਿ ਜੇਕਰ ਉਹ ਆਪਣੇ ਮੰਚਾਂ ਤੋਂ ਵੱਖਵਾਦ ਸਬੰਧੀ ਸਮੱਗਰੀ ਛੇਤੀ ਤੋਂ ਛੇਤੀ ਨਹੀਂ ਹਟਾਉਂਦੇ ਤਾਂ ਉਨ੍ਹਾਂ ਦੇ ਅਧਿਕਾਰੀਆਂ ਨੂੰ ਜੇਲ ਹੋ ਸਕਦੀ ਹੈ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਫੇਸਬੁੱਕ, ਟਵਿੱਟਰ ਅਤੇ ਗੂਗਲ ਸਣੇ ਉਦਯੋਗਿਕ ਖੇਤਰ ਦੀਆਂ ਕਈ ਕੰਪਨੀਆਂ ਨੂੰ ਇਹ ਪੁੱਛਣ ਲਈ ਮੰਗਲਵਾਰ ਨੂੰ ਮੁਲਾਕਾਤ ਕੀਤੀ ਕਿ ਉਨ੍ਹਾਂ ਦਾ ਪਲੇਟਫਾਰਮ ਅੱਤਵਾਦ ਨੂੰ ਹੁੰਗਾਰਾ ਦੇਣ ਲਈ ਇਸਤੇਮਾਲ ਨਾ ਹੋਵੇ। ਇਸ ਲਈ ਉਨ੍ਹਾਂ ਦੀ ਕੀ ਯੋਜਨਾ ਹੈ। ਆਸਟ੍ਰੇਲੀਆ ਨਿਊਜ਼ੀਲੈਂਡ ਕਤਲਕਾਂਡ ਦੇ ਮੱਦੇਨਜ਼ਰ ਨਵੇਂ ਨਿਯਮ ਬਣਾਉਣ 'ਤੇ ਵਿਚਾਰ ਕਰ ਰਿਹਾ ਹੈ।


Sunny Mehra

Content Editor

Related News