ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ “ਸੇਵਾ ਤੇ ਬੰਦਗੀ” ਧਾਰਮਿਕ ਸ਼ਬਦ ਦਾ ਪੋਸਟਰ ਜਾਰੀ

Tuesday, Nov 03, 2020 - 09:41 AM (IST)

ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ “ਸੇਵਾ ਤੇ ਬੰਦਗੀ” ਧਾਰਮਿਕ ਸ਼ਬਦ ਦਾ ਪੋਸਟਰ ਜਾਰੀ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਬੀਤੇ ਦਿਨ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਖੇ ਪ੍ਰਸਿੱਧ ਗੀਤਕਾਰ ਸੁਰਜੀਤ ਸੰਧੂ ਦੀ ਅਗਵਾਈ ਹੇਠ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਧਾਰਮਿਕ ਸ਼ਬਦ "ਸੇਵਾ ਤੇ ਬੰਦਗੀ” ਦਾ ਪੋਸਟਰ ਲੋਕ ਅਰਪਣ ਕੀਤਾ ਗਿਆ। ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੀ ਅਵਾਜ਼ ਵਿਚ ਸ਼ਿੰਗਾਰੇ ਧਾਰਮਿਕ ਸ਼ਬਦ ਨੂੰ ਪ੍ਰਸਿੱਧ ਗੀਤਕਾਰ ਨਿਰਵੈਰ ਸਿੰਘ ਢਿੱਲੋਂ ਤਾਸ਼ਪੁਰੀ ਵਲੋਂ ਕਲਮਬੰਦ ਕੀਤਾ ਗਿਆ ਹੈ।ਜਦ ਕਿ ਸੰਗੀਤਕ ਧੁਨਾਂ ਹਰੀ ਅਮਿਤ ਦੁਆਰਾ ਤਿਆਰ ਕੀਤੀਆਂ ਗਈਆ ਹਨ।

ਇਸ ਦਾ ਵੀਡੀਓ ਐਡੀਟਰ ਤੇ ਡਾਇਰੈਕਟਰ ਕੁਲਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕੀਤਾ ਗਿਆ। ਪੇਸ਼ਕਸ਼ ਸਾਬੀ ਚੀਨੀਆਂ ਅਤੇ ਭਗਵਾਨ ਸ੍ਰੀ ਵਾਲਮਿਕ ਸਭਾ ਮਾਰਕੇ ਇਟਲੀ ਹਨ। ਆਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ ਵਿਚ ਸੇਵਾ ਤੇ ਬੰਦਗੀ ਧਾਰਮਿਕ ਸ਼ਬਦ ਦਾ ਪੋਸਟਰ ਜਾਰੀ ਕਰਨ ਮੌਕੇ ਪ੍ਰਸਿੱਧ ਲੇਖਕ ਸੁਰਜੀਤ ਸੰਧੂ, ਸ: ਨਾਜ਼ਰ ਸਿੰਘ ਗਿੱਲ (ਰਿਟਾਇਰ ਡੀ. ਪੀ. ਈ),ਸੁਖਦੀਪ ਸਿੰਘ ਗਿੱਲ, ਗੁਰਪ੍ਰੀਤ ਸਿੰਘ ਗਿੱਲ, ਸੁਖਜੀਤ ਸਿੰਘ ਆਦਿ ਪ੍ਰਮੁੱਖ ਸ਼ਖਸ਼ੀਅਤਾ ਹਾਜਰ ਸਨ।ਇਸ ਮੌਕੇ ਉੱਘੇ ਲੇਖਕ ਸੁਰਜੀਤ ਸੰਧੂ ਵੱਲੋਂ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਅਤੇ ਸਾਰੀ ਟੀਮ ਨੂੰ ਮੁਬਾਰਕਬਾਦ ਬਾਅਦ ਦਿੱਤੀ।


author

Vandana

Content Editor

Related News