ਆਸਟ੍ਰੇਲੀਆ ਪੁਲਸ ਨੇ ਸਿਡਨੀ 'ਚ ਹਿੰਦੂ ਮੰਦਰ 'ਚ ਭੰਨਤੋੜ ਕਰਨ ਵਾਲੇ ਸ਼ੱਕੀ ਦੀਆਂ ਤਸਵੀਰਾਂ ਕੀਤੀਆਂ ਜਾਰੀ
Sunday, May 14, 2023 - 01:57 PM (IST)
ਸਿਡਨੀ: ਪੱਛਮੀ ਸਿਡਨੀ ਵਿੱਚ BAPS ਸਵਾਮੀਨਾਰਾਇਣ ਮੰਦਰ ਵਿੱਚ ਭੰਨਤੋੜ ਕੀਤੇ ਜਾਣ ਤੋਂ ਕੁਝ ਦਿਨ ਬਾਅਦ, ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ (NSW) ਪੁਲਸ ਨੇ ਬੀਤੇ ਦਿਨ ਦੋਸ਼ੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ। ਇਸ ਦੇ ਨਾਲ ਹੀ ਉਹਨਾਂ ਨੇ ਰੋਜ਼ਹਿਲ ਉਪਨਗਰ ਵਿੱਚ ਵਾਪਰੀ ਇਸ ਵਾਰਦਾਤ ਦੇ ਦੋਸ਼ੀਆਂ ਨੂੰ ਫੜਨ ਲਈ ਜਨਤਾ ਦੀ ਮਦਦ ਦੀ ਮੰਗ ਕੀਤੀ ਹੈ। ਦੋਸ਼ੀਆਂ ਨੇ ਕਥਿਤ ਤੌਰ 'ਤੇ ਪਿਛਲੇ ਹਫ਼ਤੇ ਮੰਦਰ ਦੇ ਅਗਲੇ ਹਿੱਸੇ 'ਤੇ ਕੁਝ ਗ੍ਰੈਫਿਟੀ ਪੇਂਟਿੰਗ ਕਰਕੇ ਇਸ ਦੀ ਭੰਨਤੋੜ ਕੀਤੀ ਸੀ।
ਦਿ ਆਸਟ੍ਰੇਲੀਆ ਟੂਡੇ ਦੇ ਅਨੁਸਾਰ ਪੁਲਸ ਜਾਚ ਤੋਂ ਪਤਾ ਚੱਲਿਆ ਹੈ ਕਿ ਇਹ ਘਟਨਾ 5 ਮਈ ਦੀ ਰਾਤ 1-2 ਵਜੇ ਦੇ ਵਿਚਕਾਰ ਵਾਪਰੀ ਸੀ। ਭੰਨਤੋੜ ਦੀ ਘਟਨਾ ਤੋਂ ਬਾਅਦ ਇੱਕ 'ਖਾਲਿਸਤਾਨੀ ਝੰਡਾ' ਵੀ ਮੰਦਰ ਦੇ ਗੇਟ 'ਤੇ ਲਟਕਿਆ ਦੇਖਿਆ ਗਿਆ ਸੀ। ਪੁਲਸ ਵੱਲੋਂ ਜਾਰੀ ਕੀਤੀ ਗਈ ਤਸਵੀਰ ਘਟਨਾ ਵਾਲੇ ਦਿਨ ਦੀ ਹੈ। ਇਸ ਵਿੱਚ ਇੱਕ ਵਿਅਕਤੀ ਨੂੰ ਮੰਦਰ ਦੇ ਆਸ-ਪਾਸ ਖੜ੍ਹੇ ਦਿਖਾਇਆ ਗਿਆ ਹੈ, ਜਿਸ ਨੇ ਗਾੜੇ ਰੰਗ ਦੇ ਕੱਪੜੇ ਪਾਏ ਹੋਏ ਹਨ। ਇਸ ਦੇ ਨਾਲ ਹੀ ਇੱਕ ਟੋਪੀ ਅਤੇ ਚਿਹਰੇ 'ਤੇ ਮਾਸਕ ਪਾਇਆ ਹੋਇਆ ਹੈ। ਦੋਸ਼ੀਆਂ ਤੋਂ ਇਲਾਵਾ ਪੁਲਸ ਨੇ 5 ਮਈ ਦੀ ਸਵੇਰ ਨੂੰ ਵਰਜੀਨੀਆ ਸਟਰੀਟ 'ਤੇ ਦੇਖੇ ਗਏ ਵਾਹਨ ਦੀ ਤਸਵੀਰ ਵੀ ਜਾਰੀ ਕੀਤੀ। ਏਐਨਆਈ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਪੁਲਸ ਦਾ ਮੰਨਣਾ ਹੈ ਕਿ ਕਾਰ ਦੇ ਅੰਦਰ ਸਵਾਰ ਯਾਤਰੀ ਜਾਂਚ ਵਿੱਚ ਮਦਦ ਕਰ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਆਈ ਦੁੱਖਦਾਇਕ ਖ਼ਬਰ, ਲਾਪਤਾ ਭਾਰਤੀ ਮੂਲ ਦੇ 23 ਸਾਲਾ ਵਿਦਿਆਰਥੀ ਦੀ ਮਿਲੀ ਲਾਸ਼
ਕੰਬਰਲੈਂਡ ਦੇ ਕਮਾਂਡਰ, ਸੁਪਰਡੈਂਟ ਸ਼ੈਰੀਡਨ ਵਾਲਡੌ ਨੇ ਕਿਹਾ ਕਿ ਪੁਲਸ ਦੋਸ਼ੀਆਂ ਨੂੰ ਫੜਨ ਲਈ ਪੱਛਮੀ ਸਿਡਨੀ ਦੇ ਨਿਵਾਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ।ਆਸਟਰੇਲੀਆ ਟੂਡੇ ਦੀ ਰਿਪੋਰਟ ਵਿੱਚ ਪੁਲਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ "ਸਥਾਨਕ ਭਾਈਚਾਰਾ ਜਾਂਚ ਵਿਚ ਮਦਦ ਕਰ ਸਕਦਾ ਹੈ। ਹਾਲਾਂਕਿ, ਉਨ੍ਹਾਂ ਤੋਂ ਪ੍ਰਾਪਤ ਹੋਈ ਕੋਈ ਵੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ,"। ਘਟਨਾ ਤੋਂ ਬਾਅਦ BAPS ਸਵਾਮੀਨਾਰਾਇਣ ਮੰਦਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ "ਦੁਖੀ" ਅਤੇ "ਨਿਰਾਸ਼" ਹਨ। ਪਿਛਲੇ 23 ਸਾਲਾਂ ਤੋਂ BAPS ਸਵਾਮੀਨਾਰਾਇਣ ਮੰਦਰ ਸਥਾਨਕ ਭਾਈਚਾਰੇ ਦਾ ਇੱਕ ਨੀਂਹ ਪੱਥਰ ਅਤੇ ਇੱਕ ਪ੍ਰਮੁੱਖ ਹਿੰਦੂ ਮੰਦਰ ਰਿਹਾ ਹੈ, ਜੋ ਕਿ ਦੁਨੀਆ ਭਰ ਦੇ ਸਾਰੇ BAPS ਮੰਦਰਾਂ ਵਾਂਗ ਸ਼ਾਂਤੀ ਅਤੇ ਸਦਭਾਵਨਾ, ਸਮਾਨਤਾ, ਨਿਰਸਵਾਰਥ ਸੇਵਾ ਅਤੇ ਵਿਸ਼ਵਵਿਆਪੀ ਹਿੰਦੂ ਕਦਰਾਂ-ਕੀਮਤਾਂ ਦਾ ਨਿਵਾਸ ਸਥਾਨ ਹੈ,"। ਮੰਦਰ ਨੇ ਸ਼ਰਧਾਲੂਆਂ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ।
ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।