ਮੁਫ਼ਤ ’ਚ ਕਿਸੇ ਨੂੰ ਗਲੇ ਨਹੀਂ ਲਗਾਉਂਦੀ ਇਹ ‘ਮੁੰਨੀ ਬਾਈ’, ਇਕ ‘ਪਿਆਰ ਦੀ ਝੱਪੀ’ ਦਾ ਲੈਂਦੀ ਹੈ 8 ਹਜ਼ਾਰ ਰੁਪਇਆ
Thursday, Dec 15, 2022 - 11:16 AM (IST)
ਨਵੀਂ ਦਿੱਲੀ/ਕੁਈਨਜ਼ਲੈਂਡ (ਇੰਟ.)- ਦੁਨੀਆ ਵਿਚ ਤਰ੍ਹਾਂ-ਤਰ੍ਹਾਂ ਦੀਆਂ ਨੌਕਰੀਆਂ ਹਨ, ਜੋ ਲੋਕ ਆਪਣੇ ਲਈ ਚੁਣਦੇ ਹਨ। ਇਕ ਅਜਿਹੀ ਹੀ ਨੌਕਰੀ ਹੈ ਪ੍ਰੋਫੈਸ਼ਨਲ ਕਡਲਰ ਦੀ, ਜਿਸ ਨੂੰ ਲੋਕ ਪਿਆਰ ਅਤੇ ਸਕੂਨ ਪਾਉਣ ਲਈ ਪੈਸੇ ਦਿੰਦੇ ਹਨ। ਸਾਡੇ ਮੁੰਨਾ ਭਾਈ ਦੇ ਉਲਟ ਇਹ ‘ਮੁੰਨੀ ਬਾਈ’ ਇਕ ਝੱਪੀ ਦਾ 8 ਹਜ਼ਾਰ ਰੁਪਇਆ ਵਸੂਲਦੀ ਹੈ। ਖੁਸ਼ੀ ਹੋਵੇ ਜਾਂ ਗਮ, ਇਕ ਝੱਪੀ ਹਰ ਹਾਲਾਤ ਦਾ ਇਲਾਜ ਕਰ ਦਿੰਦੀ ਹੈ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਵਿਦੇਸ਼ਾਂ ਵਿਚ ਪਿਆਰ ਦੀ ਝੱਪੀ ਵੀ ਪੈਸੇ ਦੇਣ ਤੋਂ ਬਾਅਦ ਹੀ ਮਿਲਦੀ ਹੈ। ਮਿਸੀ ਰਾਬਿਸਨ ਨਾਂ ਦੀ ਔਰਤ ਇਹੋ ਕੰਮ ਕਰਦੀ ਹੈ ਕਿਉਂਕਿ ਉਹ ਪ੍ਰੋਫੈਸ਼ਨਲ ਕਡਲਰ ਹੈ ਜੋ ਲੋਕਾਂ ਨੂੰ ਗਲੇ ਲਗਾ ਕੇ ਉਨ੍ਹਾਂ ਨੂੰ ਸਕੂਨ ਦਾ ਅਹਿਸਾਸ ਕਰਾਉਂਦੀ ਹੈ।
ਇਹ ਵੀ ਪੜ੍ਹੋ : ਜਲਦ ਹੀ ਫਾਸਟੈਗ ਤੋਂ ਮਿਲੇਗਾ ਛੁਟਕਾਰਾ, ਵਾਹਨਾਂ ’ਚ ਲਗਾਈਆਂ ਜਾਣਗੀਆਂ ਟੋਲ ਪਲੇਟਾਂ
ਡੇਲੀ ਸਟਾਰ ਦੀ ਰਿਪੋਰਟ ਦੇ ਮੁਤਾਬਕ ਆਸਟ੍ਰੇਲੀਆ ਦੀ ਰਹਿਣ ਵਾਲੀ ਮਿਸੀ ਰਾਬਿਨਸਨ ਪ੍ਰੋਫੈਸ਼ਨਲ ਤੌਰ 'ਤੇ ਕਡਲਿੰਗ (ਗਲੇ ਲਗਾਉਣ) ਦਾ ਕੰਮ ਕਰਦੀ ਹੈ ਅਤੇ ਇਸ ਲਈ ਉਸ ਨੇ ਬਕਾਇਦਾ ਸੈਸ਼ਨ ਅਤੇ ਟਾਈਮਿੰਗ ਬਣਾ ਰੱਖੀ ਹੈ। ਮਿਸੀ ਇਕੱਲੇ ਅਤੇ ਪ੍ਰੇਸ਼ਾਨ ਲੋਕਾਂ ਨੂੰ ਗਲੇ ਲਗਾ ਕੇ ਉਨ੍ਹਾਂ ਦਾ ਦੁਖੜਾ ਸੁਣਦੀ ਹੈ ਅਤੇ ਇਸਦੇ ਬਦਲੇ ਪੈਸੇ ਲੈਂਦੀ ਹੈ। ਉਸਦਾ ਇਕ ਸੈਸ਼ਨ 8000 ਰੁਪਏ ਦਾ ਹੁੰਦਾ ਹੈ। 43 ਸਾਲਾ ਮਿਸੀ ਗੋਲਡ ਕੋਸਟ ਵਿਚ ਰਹਿੰਦੀ ਹੈ ਅਤੇ ਆਪਣੇ ਕਲਾਈਂਟਸ ਦੀ ਦੱਸੀ ਥਾਂ ’ਤੇ ਜਾ ਕੇ ਉਨ੍ਹਾਂ ਨੂੰ ਗਲੇ ਲਗਾਉਂਦੀ ਹੈ ਤੇ ਤਣਾਅ ਦੂਰ ਕਰਨ ਵਿਚ ਮਦਦ ਕਰਦੀ ਹੈ। ਉਸ ਦਾ ਇਹ ਕਰੀਅਰ ਸਾਨੂੰ ਭਾਵੇਂ ਹੀ ਅਜੀਬ ਲੱਗੇ, ਪਰ ਉਹ 2010 ਤੋਂ ਇਹ ਕੰਮ ਕਰ ਰਹੀ ਹੈ। ਮਿਸੀ ਮੁਤਾਬਕ ਇਸ ਜਾਦੂਈ ਝੱਪੀ ਨੂੰ 'ਕਡਲ ਥੈਰੇਪੀ' ਕਿਹਾ ਜਾਂਦਾ ਹੈ। ਉਸਨੂੰ ਇਹ ਵਿਚਾਰ ਇੱਕ ਟੀਵੀ ਸ਼ੋਅ ਤੋਂ ਮਿਲਿਆ, ਜਿੱਥੇ ਉਸਨੇ ਪੇਸ਼ੇਵਰ ਕਡਲਰ ਨੂੰ ਦੇਖਿਆ। ਉਹ ਇਸ ਨੂੰ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਲੋਕਾਂ ਦੀ ਸਮਾਜ ਸੇਵਾ ਮੰਨਦੀ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ 'ਚ ਫੈਲੀ ਦਹਿਸ਼ਤ, 17 ਦਿਨਾਂ 'ਚ 5 ਪੰਜਾਬੀਆਂ ਦਾ ਕਤਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।