ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ 'ਚ ਖ਼ਤਮ ਹੋਵੇਗੀ ਤਾਲਾਬੰਦੀ
Wednesday, Jun 09, 2021 - 01:06 PM (IST)
ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਲਬੌਰਨ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਚੌਥੀ ਵਾਰ ਲਗਾਈ ਗਈ ਤਾਲਾਬੰਦੀ ਦੀ ਮਿਆਦ ਸ਼ੁੱਕਰਵਾਰ ਨੂੰ ਖ਼ਤਮ ਹੋ ਜਾਵੇਗੀ। ਭਾਵੇਂਕਿ ਤਾਲਾਬੰਦੀ ਹਟਣ ਦੇ ਬਾਵਜੂਦ ਕੁਝ ਪਾਬੰਦੀਆਂ ਜਾਰੀ ਰਹਿਣਗੀਆ। ਮੈਲਬੌਰਨ ਵਿਚ ਰਹਿਣ ਵਾਲੇ 50 ਲੱਖ ਲੋਕਾਂ ਨੂੰ ਨੇੜਲੇ ਵਿਕਟੋਰੀਆ ਸੂਬੇ ਸਮੇਤ ਹੋਰ ਇਲਾਕਿਆਂ ਫਿਲਹਾਲ ਆਉਣ-ਜਾਣ ਦੀ ਇਜਾਜ਼ਤ ਨਹੀਂ ਮਿਲੇਗੀ।
ਪੜ੍ਹੋ ਇਹ ਅਹਿਮ ਖਬਰ- ਟਰੂਡੋ ਦਾ ਵੱਡਾ ਬਿਆਨ, ਮੁਸਲਿਮ ਪਰਿਵਾਰ ਦੇ ਕਤਲ ਨੂੰ 'ਅੱਤਵਾਦੀ ਹਮਲਾ' ਦਿੱਤਾ ਕਰਾਰ (ਵੀਡੀਓ)
ਮੈਲਬੌਰਨ ਦੇ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ 24 ਘੰਟੇ ਦੌਰਾਨ ਸੂਬੇ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਸਿਰਫ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਦੇਖਦੇ ਹੋਏ ਦੋ ਹਫ਼ਤੇ ਤੋਂ ਲਾਗੂ ਤਾਲਾਬੰਦੀ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਮੈਲਬੌਰਨ ਵਿਚ ਕੋਵਿਡ-19 ਦਾ ਇਕ ਨਵਾਂ ਮਾਮਲਾ ਸਾਹਮਣੇ ਆਉਣ ਦੇ ਬਾਅਦ ਇੱਥੇ ਪੀੜਤਾਂ ਦੀ ਕੁੱਲ ਗਿਣਤੀ 68 ਹੋ ਗਈ ਹੈ। ਮੈਲਬੌਰਨ ਵਿਚ ਸ਼ੁੱਕਰਵਾਰ ਤੋਂ ਤਾਲਾਬੰਦੀ ਹਟਣ ਦੇ ਬਾਅਦ ਬੱਚੇ ਸਕੂਲ ਜਾ ਸਕਣਗੇ। ਇਸ ਦੇ ਇਲਾਵਾ ਕਿਸੇ ਹੋਰ ਗੈਰ ਜ਼ਰੂਰੀ ਕੰਮ ਦੇ ਸਿਲਸਿਲੇ ਵਿਚ ਲੋਕਾਂ ਨੂੰ 25 ਕਿਲੋਮੀਟਰ ਦੂਰ ਤੱਕ ਜਾਣ ਦੀ ਇਜਾਜ਼ਤ ਹੋਵੇਗੀ ਜੋ ਕਿ ਪਹਿਲਾਂ ਸਿਰਫ 10 ਕਿਲੋਮੀਟਰ ਤੱਕ ਹੀ ਸੀ।
ਨੋਟ- ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ 'ਚ ਖ਼ਤਮ ਹੋਵੇਗੀ ਤਾਲਾਬੰਦੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।