ਆਸਟ੍ਰੇਲੀਆ 'ਚ ਮਿਲਿਆ ਵੱਡੇ ਆਕਾਰ ਦਾ ਕੀੜਾ, ਲੋਕਾਂ 'ਚ ਦਹਿਸ਼ਤ
Thursday, Feb 25, 2021 - 10:00 AM (IST)
ਬ੍ਰਿਸਬੇਨ (ਬਿਊਰੋ): ਤੁਸੀਂ ਹੁਣ ਤੱਕ ਬਹੁਤ ਛੋਟੇ ਆਕਾਰ ਦੇ ਕੀੜੇ-ਮਕੌੜਿਆਂ ਬਾਰੇ ਸੁਣਿਆ ਹੋਵੇਗਾ ਪਰ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿਚ ਇਕ ਵੱਡੇ ਆਕਾਰ ਦਾ ਕੀੜਾ ਦੇਖਿਆ ਗਿਆ ਹੈ। ਕੀੜਾ ਇੰਨਾ ਵੱਡਾ ਹੈ ਕਿ ਇਸ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਇਹ ਇਨਸਾਨ ਦੇ ਹੱਥ ਦੇ ਪੰਜੇ ਦੇ ਬਰਾਬਰ ਹੈ। ਬ੍ਰਿਸਬੇਨ ਸ਼ਹਿਰ ਦੇ ਕੈਂਪ ਮਾਉਂਟੇਨ ਇਲਾਕੇ ਵਿਚ ਘੁੰਮਣ ਗਏ ਇਕ ਪਰਿਵਾਰ ਨੂੰ ਇਹ ਕੀੜਾ ਦਿਖਾਈ ਦਿੱਤਾ ਸੀ ਅਤੇ ਉਹਨਾਂ ਨੇ ਇਸ ਦੀ ਤਸਵੀਰ ਫੇਸਬੁੱਕ 'ਤੇ ਪਾ ਦਿੱਤੀ।
ਇਹ ਕੀੜਾ ਇਕ ਰੁੱਖ 'ਤੇ ਬੈਠਾ ਹੋਇਆ ਸੀ। ਉਸ ਨੂੰ ਦੇਖ ਕੇ ਪਰਿਵਾਰ ਇਕ ਵਾਰ ਤਾਂ ਦਹਿਸ਼ਤ ਵਿਚ ਆ ਗਿਆ। ਇਸ ਪਰਿਵਾਰ ਨੇ ਉਸ ਦਾ ਮਾਪ ਲੈਣ ਦੀ ਕੋਸ਼ਿਸ਼ ਕੀਤੀ ਤਾਂ ਇਹ ਕੀੜਾ ਇਕ ਬਾਲਗ ਵਿਅਕਤੀ ਦੀ ਮੁੱਠੀ ਦੇ ਬਰਾਬਰ ਸੀ ਉੱਥੇ ਬੱਚੇ ਦੇ ਪੰਜੇ ਤੋਂ ਵੀ ਵੱਡਾ ਸੀ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ਵਿਚ ਪਾਏ ਜਾਣ ਦੇ ਬਾਅਦ ਕੀੜਿਆਂ 'ਤੇ ਨਜ਼ਰ ਰੱਖਣ ਵਾਲੇ ਇਕ ਵਿਅਕਤੀ ਨੇ ਕੁਮੈਂਟ ਕੀਤਾ,''ਵਾਹ, ਇਹ ਤਾਂ ਅਸਧਾਰਨ ਹੈ।'' ਇਕ ਹੋਰ ਯੂਜ਼ਰ ਨੇ ਲਿਖਿਆ,''ਇਹ ਕਿੰਨਾ ਸੁੰਦਰ ਹੈ।''
ਇਸ ਕੀੜੇ ਦੀ ਦੁਰਲੱਭਤਾ ਦੇ ਸੰਬੰਧ ਵਿੱਚ ਕਈ ਲੋਕਾਂ ਨੇ ਸਵਾਲ ਪੁੱਛੇ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਤਸਵੀਰ ਵੱਡੇ ਵੁੱਡ ਮੋਥ ਦੀ ਹੈ ਜੋ ਕੁਈਨਜ਼ਲੈਂਡ ਦੇ ਤੱਟ 'ਤੇ ਅਕਸਰ ਪਾਇਆ ਜਾਂਦਾ ਹੈ। ਇਹਨਾਂ ਕੀੜਿਆਂ ਦੇ ਖੰਭਾਂ ਦਾ ਖਿਲਰਾਅ 25 ਸੈਂਟੀਮੀਟਰ ਅਤੇ ਲੰਬਾਈ 15 ਸੈਂਟੀਮੀਟਰ ਹੋ ਸਕਦੀ ਹੈ। ਇਹ ਦੇਖਣ ਵਿਚ ਭੂਰੇ ਹੁੰਦੇ ਹਨ ਅਤੇ ਛਾਤੀ 'ਤੇ ਗਾੜ੍ਹਾ ਦਾਗ ਹੁੰਦਾ ਹੈ। ਦਿਨ ਵਿਚ ਇਹ ਕੀੜੇ ਆਪਣੇ ਖੰਭਾਂ ਨੂੰ ਮੋੜ ਲੈਂਦੇ ਹਨ। ਇਹ ਕੀੜੇ ਆਮਤੌਰ 'ਤੇ ਗਰਮੀਆਂ ਦੇ ਮਹੀਨੇ ਵਿਚ ਪਾਏ ਜਾਂਦੇ ਹਨ। ਇਹ ਦੁਨੀਆ ਦੇ ਸਭ ਤੋਂ ਭਾਰੀ ਕੀੜੇ ਹੁੰਦੇ ਹਨ ਜਿਹਨਾਂ ਦਾ ਵਜ਼ਨ ਕਰੀਬ 30 ਗ੍ਰਾਮ ਤੱਕ ਹੁੰਦਾ ਹੈ।ਆਸਟ੍ਰੇਲੀਆ ਦੇ ਪੂਰਬੀ ਤੱਟ 'ਤੇ ਵੱਡੇ ਆਕਾਰ ਦੇ ਕੀੜੇ ਵੱਡੀ ਮਾਤਰਾ ਵਿਚ ਪਾਏ ਜਾਂਦੇ ਹਨ।
ਨੋਟ- ਆਸਟ੍ਰੇਲੀਆ 'ਚ ਮਿਲਿਆ ਵੱਡੇ ਆਕਾਰ ਦਾ ਕੀੜਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।