ਆਸਟ੍ਰੇਲੀਆ ਚੰਨ ''ਤੇ ਪਾਣੀ ਦੀ ਖੋਜ ਲਈ 2024 ''ਚ ਭੇਜੇਗਾ ਰੋਵਰ

Saturday, Nov 06, 2021 - 12:48 PM (IST)

ਸਿਡਨੀ - ਪਿਛਲੇ ਮਹੀਨੇ ਆਸਟ੍ਰੇਲੀਆ ਦੀ ਪੁਲਾੜ ਏਜੰਸੀ ਨੇ ਨਾਸਾ ਨਾਲ ਸਮਝੌਤੇ ਤਹਿਤ 2026 ਤੱਕ ਚੰਨ 'ਤੇ ਆਸਟ੍ਰੇਲੀਆਈ-ਨਿਰਮਿਤ ਰੋਵਰ ਭੇਜਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਰੋਵਰ ਆਕਸੀਜਨ ਨਾਲ ਭਰਪੂਰ ਚੰਨ ਦੀ ਮਿੱਟੀ ਨੂੰ ਇਕੱਠਾ ਕਰੇਗਾ, ਜਿਸਦੀ ਵਰਤੋਂ ਪੁਲਾੜ ਵਿਚ ਮਨੁੱਖੀ ਜੀਵਨ ਨੂੰ ਸਮਰਥਨ ਕਰਨ ਲਈ ਕੀਤੀ ਜਾ ਸਕਦੀ ਹੈ। ਨਾਸਾ ਨਾਲ ਸਮਝੌਤੇ ਨੇ ਸੁਰਖੀਆਂ ਬਣਾਈਆਂ, ਹਾਲਾਂਕਿ ਸਿਡਨੀ ਵਿਚ ਯੂਨੀਵਰਸਿਟੀ ਆਫ ਟੈਕਨਾਲੋਜੀ ਸਿਡਨੀ ਦੇ ਸਹਿਯੋਗ ਨਾਲ ਆਸਟ੍ਰੇਲੀਆ ਅਤੇ ਕੈਨੇਡਾ ਵਿਚ ਪ੍ਰਾਈਵੇਟ ਕੰਪਨੀਆਂ ਵੱਲੋਂ ਚਲਾਈ ਗਈ ਇਕ ਵੱਖ ਮੁਹਿੰਮ ਤਹਿਤ ਆਸਟ੍ਰੇਲੀਆ ਨੂੰ 2024 ਦੇ ਮੱਧ ਤੱਕ ਚੰਨ 'ਤੇ ਪਾਣੀ ਦੀ ਖੋਜ ਕਰਦੇ ਵੇਖਿਆ ਜਾ ਸਕਦਾ ਹੈ। ਜੇਕਰ ਸਭ ਕੁਝ ਯੋਜਨਾ ਅਨੁਸਾਰ ਹੋਇਆ ਤਾਂ ਇਹ ਚੰਨ 'ਤੇ ਪਹੁੰਚਣ ਵਾਲਾ ਆਸਟਰੇਲੀਆ ਵੱਲੋਂ ਬਣਾਇਆ ਗਿਆ ਪਹਿਲਾ ਰੋਵਰ ਹੋਵੇਗਾ।

ਪਾਣੀ ਦੀ ਭਾਲ ਵਿਚ ਭਟਕਣਾ
ਕਰੀਬ 10 ਕਿਲੋਗ੍ਰਾਮ ਵਜ਼ਨ ਵਾਲੇ ਰੋਵਰ ਨੂੰ ਜਾਪਾਨੀ ਕੰਪਨੀ ਆਈਸਪੇਸ ਵੱਲੋਂ ਬਣਾਏ ਹਾਕੂਟੋ ਲੈਂਡਰ ਰਾਹੀਂ ਚੰਨ 'ਤੇ ਲਾਂਚ ਕੀਤਾ ਜਾਵੇਗਾ। ਇਸ ਰੋਵਰ ਨੂੰ  ਵਿ ਆਈਸਪੇਸ ਨੇ ਬਣਾਇਆ ਹੈ, ਜੋ ਪ੍ਰਾਈਵੇਟ ਕੰਪਨੀਆਂ ਸਟਾਰਡਸਟ ਟੈਕਨੋਲੋਜੀਜ਼ (ਕੈਨੇਡਾ ਵਿਚ ਸਥਿਤ) ਅਤੇ ਆਸਟ੍ਰੇਲੀਆ ਦੀ ਐਕਸਪਲੋਰ ਸਪੇਸ ਟੈਕਨਾਲੋਜੀ (ਜਿਨ੍ਹਾਂ ਦੇ ਸੰਸਥਾਪਕਾਂ ਵਿਚੋਂ ਇਕ ਚਾਉ ਹੈ) ਵੱਲੋਂ ਬਣਾਇਆ ਇਕ ਏਕੀਕ੍ਰਿਤ ਰੋਬੋਟਿਕ ਸ਼ਾਖਾ ਹੋਵੇਗੀ। ਇਹ ਰੋਵਰ ਖਾਸ ਤੌਰ 'ਤੇ ਪਾਣੀ ਨੂੰ ਲੱਭਣ ਦੇ ਟੀਚੇ ਨਾਲ ਧੂੜ, ਮਿੱਟੀ ਅਤੇ ਚੱਟਾਨਾਂ ਦੀ ਭੌਤਿਕ ਅਤੇ ਰਸਾਇਣਕ ਰਚਨਾ ਬਾਰੇ ਜਾਣਕਾਰੀ ਇਕੱਠੀ ਕਰੇਗਾ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਚੰਨ ਦੀ ਧਰਤੀ ਦੇ ਅੰਦਰ ਪਾਣੀ ਮੌਜੂਦ ਹੈ, ਪਰ ਵਿਹਾਰਕ ਵਰਤੋਂ ਲਈ ਅਜੇ ਤੱਕ ਪਾਣੀ ਨੂੰ ਕੱਢਣ ਦਾ ਕੋਈ ਰਸਤਾ ਨਹੀਂ ਮਿਲਿਆ ਹੈ। ਨਾਸਾ ਵੱਲੋਂ ਕੀਤੇ ਗਏ ਪ੍ਰੀਖਣ ਦੀ ਤਰ੍ਹਾਂ ਇਹ ਪ੍ਰੀਖਣ ਚੰਨ 'ਤੇ ਭੌਤਿਕ ਅਤੇ ਰਸਾਇਣਕ ਸਥਿਤੀਆਂ ਨੂੰ ਹੂ-ਬ-ਹੂ ਵਿਖਾ ਸਕਦਾ ਹੈ। ਇਹ ਨਿਰਧਾਰਤ ਕਰਨਾ ਮਹੱਤਵਪੂਰਨ ਹੋਵੇਗਾ ਕਿ ਕੀ ਰੋਵਰ ਚਲਦਾ ਰਹਿ ਸਕਦਾ ਹੈ ਅਤੇ ਵੱਖ-ਵੱਖ ਵਾਤਾਵਰਣ ਸਥਿਤੀਆਂ ਦਰਮਿਆਨ ਕੰਮ ਕਰਨਾ ਜਾਰੀ ਰੱਖ ਸਕਦਾ ਹੈ।

ਪੁਲਾੜ ਵਿਚ ਕਦਮ
ਇਹ ਰੋਵਰ ਚੰਨ ਤੋਂ ਡਾਟਾ ਵੀ ਭੇਜੇਗਾ, ਜਿਸ ਨੂੰ ਧਰਤੀ 'ਤੇ ਲੋਕ ਵਰਚੁਅਲ ਰਿਐਲਿਟੀ (VR) ਗੋਗਲਸ ਅਤੇ ਸੈਂਸਰ ਦਸਤਾਨੇ ਨਾਲ ਅਨੁਭਵ ਕਰ ਸਕਦੇ ਹਨ। ਰੋਬੋਟਿਕ ਸ਼ਾਖਾ ਵੱਲੋਂ ਇਕੱਤਰ ਕੀਤਾ ਗਿਆ ਹੈਪਟਿਕ (ਸਪਰਸ਼) ਡਾਟਾ ਜ਼ਰੂਰੀ ਤੌਰ 'ਤੇ ਸਾਨੂੰ ਚੰਨ ਦੀ ਸਤਿਹ 'ਤੇ ਕਿਸੇ ਵੀ ਚੀਜ਼ ਦਾ 'ਅਸਲ ਅਹਿਸਾਸ ਮਹਿਸੂਸ ਕਰਨ' ਵਿਚ ਸਾਡੀ ਮਦਦ ਕਰੇਗਾ। ਇਸ ਤਜ਼ਰਬੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇਕ ਮੁਫ਼ਤ ਐਪ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਉਮੀਦ ਹੈ ਕਿ ਇਹ ਪੁਲਾੜ ਖੋਜੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ।


cherry

Content Editor

Related News