ਆਸਟ੍ਰੇਲੀਆ ਨੇ ਇੱਕ ਹਫ਼ਤੇ 'ਚ 10 ਲੱਖ ਟੀਕਾਕਰਨ ਦੇ ਟੀਚੇ ਨੂੰ ਕੀਤਾ ਪੂਰਾ : ਮੌਰੀਸਨ

07/21/2021 4:12:59 PM

ਸਿਡਨੀ (ਬਿਊਰੋ): ਆਸਟ੍ਰੇਲੀਆ ਨੇ ਕੋਵਿਡ-19 ਮਹਾਮਾਰੀ ਖ਼ਿਲਾਫ਼ ਆਪਣੀ ਲੜਾਈ ਵਿਚ ਇਕ ਮਹੱਤਵਪੂਰਣ ਟੀਚਾ ਹਾਸਲ ਕੀਤਾ ਹੈ। ਮਤਲਬ ਆਸਟ੍ਰੇਲੀਆ ਵਿਚ ਪਿਛਲੇ ਹਫ਼ਤੇ ਵਿਚ ਇਕ ਮਿਲੀਅਨ ਟੀਕੇ ਲਗਾਏ ਹਨ ਪਰ ਸੱਚਾਈ ਇਹ ਵੀ ਹੈ ਕਿ ਟੀਕਾਕਰਨ ਦੀ ਇਹ ਦਰ ਇਸ ਦੇ ਅਸਲ ਕਾਰਜਕ੍ਰਮ ਤੋਂ ਦੋ ਮਹੀਨੇ ਪਿੱਛੇ ਚੱਲ ਰਹੀ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਅੱਜ ਦੁਪਹਿਰ ਲਾਜ ਤੋਂ ਇੱਕ ਪ੍ਰੈੱਸ ਕਾਨਫਰੰਸ ਵਿਚ ਇਸ ਮੀਲ ਪੱਥਰ ਦੀ ਘੋਸ਼ਣਾ ਕੀਤੀ।

ਮੌਰੀਸਨ ਨੇ ਕਿਹਾ,"ਅੱਜ, ਸਭ ਤੋਂ ਤਾਜ਼ੇ ਸੱਤ ਦਿਨਾਂ ਦੇ ਅੰਕੜਿਆਂ ਨਾਲ ਅਸੀਂ ਆਖਰਕਾਰ ਇੱਕ ਹਫ਼ਤੇ ਵਿਚ ਇਕ ਮਿਲੀਅਨ ਖੁਰਾਕਾਂ ਦੇ ਟੀਚੇ ਨੂੰ ਪੂਰਾ ਕਰ ਲਿਆ।" ਇਸ ਟੀਚੇ ਨੂੰ ਹਾਸਲ ਕਰਨ ਲਈ ਅਸੀਂ ਹਫ਼ਤਿਆਂ ਤੋਂ ਕੰਮ ਕਰ ਰਹੇ ਹਾਂ।” ਤਾਜ਼ਾ ਅੰਕੜੇ ਕੱਲ੍ਹ ਦੇ ਟੀਕਾਕਰਨ ਦੀਆਂ ਖੁਰਾਕਾਂ ਦੀ ਰਿਕਾਰਡ ਗਿਣਤੀ ਦੇ ਨੇੜੇ ਸਨ, ਜਿਸ ਵਿਚ 174,589 ਟੀਕੇ ਦਿੱਤੇ ਗਏ ਹਨ। ਮੀਲ ਪੱਥਰ ਟੀਕਾਕਰਨ ਦੀਆਂ ਦਰਾਂ ਵਿਚ ਨਿਰੰਤਰ ਵਾਧੇ ਦੇ ਬਾਅਦ ਹੈ, ਜੋ ਕਈ ਹਫ਼ਤੇ ਪਹਿਲਾਂ ਪ੍ਰਤੀ ਹਫਤੇ 700,000 ਦੇ ਕਰੀਬ ਸਨ। ਇਸ ਦੇ ਬਾਵਜੂਦ, ਦੇਸ਼ ਸੰਘੀ ਸਰਕਾਰ ਦੇ ਟੀਕਾਕਰਣ ਦੇ ਮੁੱਢਲੇ ਸ਼ੈਡਿਊਲ ਤੋਂ ਕਰੀਬ ਦੋ ਮਹੀਨੇ ਪਿੱਛੇ ਹੈ।

ਪੜ੍ਹੋ ਇਹ ਅਹਿਮ ਖਬਰ- ਹੁਣ ਪਾਕਿਸਤਾਨ 'ਚ 'ਡੈਲਟਾ' ਵੈਰੀਐਂਟ ਨੇ ਮਚਾਇਆ ਕਹਿਰ, ਮਰੀਜ਼ਾਂ ਨਾਲ ਭਰੇ ਹਸਪਤਾਲ
 
ਮੌਰੀਸਨ ਨੇ ਅੱਗੇ ਕਿਹਾ,“ਮੈਂ ਜਾਣਦਾ ਹਾਂ ਕਿ ਆਸਟ੍ਰੇਲੀਆਈ ਲੋਕ ਟੀਕਾਕਰਨ ਪ੍ਰੋਗਰਾਮ ਨੂੰ ਹੁਣ ਪਹਿਲਾਂ ਨਾਲੋਂ ਕਿਤੇ ਵਧੇਰੇ ਅੱਗੇ ਵਧਾਉਣਾ ਚਾਹੁੰਦੇ ਹਨ।” ਉਹਨਾਂ ਮੁਤਾਬਕ,"ਅਸੀਂ ਇੱਕ ਹਫ਼ਤੇ ਵਿੱਚ 300,000 ਖੁਰਾਕਾਂ ਤੋਂ ਵੱਧ ਕੇ ਫਾਈਜ਼ਰ ਦੇ ਨਾਲ ਹਰ ਹਫ਼ਤੇ ਆਉਣ ਵਾਲੀਆਂ ਇੱਕ ਮਿਲੀਅਨ ਖੁਰਾਕਾਂ ਤੇ ਚਲੇ ਗਏ ਹਾਂ।" ਇਹ ਬਿਆਨ ਉਦੋਂ ਆਇਆ ਹੈ ਜਦੋਂ ਆਸਟ੍ਰੇਲੀਆ ਦੀ ਅੱਧੀ ਤੋਂ ਵੱਧ ਆਬਾਦੀ ਅੱਜ ਤਾਲਾਬੰਦੀ ਵਿਚ ਹੈ ਅਤੇ ਤਿੰਨ ਰਾਜ ਡੈਲਟਾ ਵੇਰੀਐਂਟ ਦੇ ਪ੍ਰਕੋਪ ਨਾਲ ਜੂਝ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ -ਕੋਰੋਨਾ ਦਾ ਕਹਿਰ: ਮਹਾਮਾਰੀ ਦੇ ਪਹਿਲੇ 14 ਮਹੀਨਿਆਂ ਦੌਰਾਨ 15 ਲੱਖ ਬੱਚੇ ਹੋਏ ਯਤੀਮ


Vandana

Content Editor

Related News