ਆਸਟ੍ਰੇਲੀਆ 'ਚ ਲਗਾਤਾਰ ਇਕ ਹਫ਼ਤੇ ਤੋਂ ਪੈ ਰਿਹੈ ਮੀਂਹ

Saturday, Oct 31, 2020 - 05:41 PM (IST)

ਆਸਟ੍ਰੇਲੀਆ 'ਚ ਲਗਾਤਾਰ ਇਕ ਹਫ਼ਤੇ ਤੋਂ ਪੈ ਰਿਹੈ ਮੀਂਹ

ਸਿਡਨੀ, (ਸਨੀ ਚਾਂਦਪੁਰੀ)- ਆਸਟ੍ਰੇਲੀਆ ਵਿਚ ਇਕ ਹਫ਼ਤੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ । ਮੀਂਹ ਕਾਰਨ ਲੋਕ ਘਰਾਂ ਚੋ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ । 

ਕਈ ਥਾਂਵਾਂ 'ਤੇ ਮੀਂਹ ਕਾਰਨ ਭਾਰੀ ਹੜ ਆਉਣ ਦੇ ਖ਼ਦਸ਼ੇ ਜਤਾਏ ਜਾ ਰਹੇ ਹਨ । ਮੌਸਮ ਸਬੰਧੀ ਮਾਹਰਾਂ ਦਾ ਕਹਿਣਾ ਹੈ ਕਿ ਅਗਲਾ ਹਫ਼ਤਾ ਵੀ ਮੀਂਹ ਰਹਿ ਸਕਦਾ ਹੈ । ਐਤਵਾਰ ਅਤੇ ਸੋਮਵਾਰ ਨੂੰ 10 ਮਿਲੀ ਮੀਟਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਇਸ ਕਾਰਨ ਕਈ ਇਲਾਕਿਆਂ ਵਿਚ ਤਾਪਮਾਨ ਵਿਚ ਵੀ ਗਿਰਾਵਟ ਆਈ ਹੈ । ਉਨ੍ਹਾਂ ਮੀਂਹ ਵਿਚ ਲੋਕਾਂ ਨੂੰ ਸੁਰੱਖਿਆ ਲਈ ਸੜਕ ਉੱਤੇ ਗੱਡੀ ਹੌਲੀ ਚਲਾਉਣ ਲਈ ਵੀ ਕਿਹਾ ਕਿਉਂਕਿ ਮੀਂਹ ਕਾਰਨ ਸੜਕ ਤਿਲਕਵੀਂ ਹੋਈ ਹੈ ਅਤੇ ਸੜਕ ਉੱਤੇ ਦੁਰਘਟਨਾਵਾਂ ਹੋਣ ਤੋਂ ਬਚਣ ਲਈ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ। 


author

Lalita Mam

Content Editor

Related News