ਕੋਰੋਨਾ ਆਫ਼ਤ : ਆਸਟ੍ਰੇਲੀਆ ਨੇ ਘਟਾਈ ਯਾਤਰੀਆਂ ਦੀ ਨਿਰਧਾਰਤ ਗਿਣਤੀ

Friday, Jul 02, 2021 - 06:25 PM (IST)

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੀ ਸਰਕਾਰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਦੇਸ਼ ਵਿਚ ਪਹੁੰਚਣ ਵਾਲੇ  ਵਪਾਰਕ ਯਾਤਰੀਆਂ ਦੀ ਗਿਣਤੀ ਨੂੰ ਅੱਧਾ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਕੁਝ ਹਿੱਸਿਆਂ ਵਿਚ ਸ਼ੁੱਕਰਵਾਰ ਨੂੰ ਤਾਲਾਬੰਦੀ ਤੋਂ ਰਾਹਤ ਦਿੱਤੀ ਗਈ। 

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਰਾਜਾਂ ਅਤੇ ਹੋਰ ਖੇਤਰਾਂ ਦੇ ਨੇਤਾਵਾਂ ਨਾਲ ਮੁਲਾਕਾਤ ਦੇ ਬਾਅਦ ਕਿਹਾ ਕਿ ਆਸਟ੍ਰੇਲੀਆ ਪਹੁੰਚਣ ਵਾਲੇ ਯਾਤਰੀਆਂ ਦੀ  ਨਿਰਧਾਰਿਤ ਗਿਣਤੀ ਹਾਲੇ 6000 ਪ੍ਰਤੀ ਹਫ਼ਤਾ ਹੈ ਜਿਸ ਨੂੰ 14 ਜੁਲਾਈ ਤੱਕ ਘਟਾ ਕੇ 3000 ਕਰ ਦਿੱਤਾ ਜਾਵੇਗਾ ਤਾਂ ਜੋ ਹੋਟਲਾਂ ਵਿਚ ਕੁਆਰੰਟੀਨ ਵਿਚ ਰੱਖਣ ਦੇ ਦਬਾਅ ਨੂੰ ਘੱਟ ਕੀਤਾ ਜਾ ਸਕੇ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਰਿਕਾਰਡ ਬਰਫ਼ਬਾਰੀ, ਉਡਾਣਾਂ ਰੱਦ ਅਤੇ ਐਮਰਜੈਂਸੀ ਦੀ ਘੋਸ਼ਣਾ

ਇਸ ਨਵੀਂ ਪਾਬੰਦੀ ਨਾਲ 34,000 ਆਸਟ੍ਰੇਲੀਆਈ ਨਾਗਰਿਕ ਅਤੇ ਸਥਾਈ ਵਸਨੀਕ ਪ੍ਰਭਾਵਿਤ ਹੋ ਸਕਦੇ ਹਨ ਜੋ ਵਿਦੇਸ਼ਾਂ ਵਿਚ ਫਸੇ ਹੋਏ ਹਨ ਅਤੇ ਘਰ ਵਾਪਸ ਆਉਣਾ ਚਾਹੁੰਦੇ ਹਨ। ਸਰਕਾਰ ਆਸਟ੍ਰੇਲੀਆਈ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਹੋਰ ਜ਼ਿਆਦਾ ਚਾਰਟਰ ਉਡਾਣਾਂ ਦੀ ਵਿਵਸਥਾ ਕਰੇਗੀ ਪਰ ਵਪਾਰਕ ਯਾਤਰੀਆਂ ਦੀ ਗਿਣਤੀ ਸੀਮਤ ਕਰਨ ਦਾ ਫ਼ੈਸਲਾ ਅਗਲੇ ਸਾਲ ਤੱਕ ਲਾਗੂ ਰਹਿ ਸਕਦਾ ਹੈ।

ਨੋਟ- ਆਸਟ੍ਰੇਲੀਆ ਨੇ ਘਟਾਈ ਯਾਤਰੀਆਂ ਦੀ ਨਿਰਧਾਰਤ ਗਿਣਤੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News