ਆਸਟ੍ਰੇਲੀਆ : ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ 'ਚ ਲੱਗੀ ਅੱਗ, ਬਚਾਅ ਕੰਮ ਜਾਰੀ
Thursday, Jul 06, 2023 - 10:46 AM (IST)

ਸਿਡਨੀ- ਆਸਟ੍ਰੇਲੀਆ ਵਿਖੇ ਸਿਡਨੀ ਦੇ ਪੱਛਮ ਵਿੱਚ ਇੱਕ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਵਿੱਚ ਅੱਗ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮੰਨਿਆ ਜਾਂਦਾ ਹੈ ਕਿ ਅੱਗ ਲੱਗਣ ਤੋਂ ਬਾਅਦ ਨਜ਼ਰਬੰਦਾਂ ਨੇ ਦੋ ਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਦਿੱਤੀ। ਜਾਣਕਾਰੀ ਮੁਤਾਬਕ ਵਿਲਾਵੁੱਡ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਵਿਚ ਅੱਗ ਸਵੇਰੇ 11 ਵਜੇ ਲੱਗੀ, ਜਿਸ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਰੋਲਰਕੋਸਟਰ 'ਚ 3 ਘੰਟੇ ਤੱਕ ਉਲਟੇ ਲਟਕੇ ਰਹੇ ਬੱਚੇ, ਰੋਂਗਟੇ ਖੜ੍ਹੇ ਕਰ ਦੇਵੇਗਾ ਵੀਡੀਓ
ਸੂਚਨਾ ਮਿਲਣ 'ਤੇ ਰਾਹਤ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ। ਗਵਾਹਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਚਾਰ ਜਾਂ ਪੰਜ ਬੰਦੀਆਂ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਅੱਗ ਲੱਗਣ ਤੋਂ ਬਾਅਦ ਸਟਾਫ ਨੂੰ ਇਮਾਰਤ ਦੇ ਬਾਹਰ ਜ਼ਮੀਨ 'ਤੇ ਗੱਦੇ ਰੱਖਦੇ ਦੇਖਿਆ ਗਿਆ। ਘੱਟੋ-ਘੱਟ 12 ਲੋਕ ਅਤੇ ਕੁਝ ਨਜ਼ਰਬੰਦ ਧੂੰਏਂ ਵਿਚ ਸਾਹ ਲੈਣ ਤੋਂ ਪੀੜਤ ਹਨ। ਫਿਲਹਾਲ ਇਸ ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।