Aus : ਜੇਕਰ ਨਾ ਚੁੱਕੇ ਸਖਤ ਕਦਮ ਤਾਂ ਬਣ ਜਾਣਗੇ ਇਟਲੀ ਵਰਗੇ ਹਾਲਤ

Tuesday, Mar 17, 2020 - 04:04 PM (IST)

Aus : ਜੇਕਰ ਨਾ ਚੁੱਕੇ ਸਖਤ ਕਦਮ ਤਾਂ ਬਣ ਜਾਣਗੇ ਇਟਲੀ ਵਰਗੇ ਹਾਲਤ

ਮੈਲਬੌਰਨ (ਮਨਦੀਪ ਸਿੰਘ ਸੈਣੀ): ਦੁਨੀਆ ਭਰ ਵਿੱਚ ਮਹਾਮਾਰੀ ਦਾ ਰੂਪ ਧਾਰਣ ਕਰ ਚੁੱਕੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਆਸਟ੍ਰੇਲੀਆਈ ਡਾਕਟਰਾਂ ਨੇ ਸਰਕਾਰ ਨੂੰ ਤੁਰੰਤ ਸਖਤ ਕਦਮ ਚੁੱਕਣ ਦੀ ਹਦਾਇਤ ਦਿੱਤੀ ਹੈ।4,000 ਦੇ ਕਰੀਬ ਆਸਟ੍ਰੇਲੀਆਈ ਡਾਕਟਰਾਂ ਨੇ ਆਨਲਾਈਨ ਚਿੱਠੀ ਦੁਆਰਾ ਰਾਜ ਅਤੇ ਕੇਂਦਰ ਸਰਕਾਰ ਤੋਂ ਦੇਸ਼ ਭਰ ਵਿੱਚ ਮੁਕੰਮਲ `ਬੰਦ` ਅਤੇ ਸਮਾਜਿਕ ਦੂਰੀ ਲਾਗੂ ਕਰਨ ਦੀ ਮੰਗ ਕੀਤੀ ਹੈ।ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਮੌਜੂਦਾ ਪ੍ਰਬੰਧਾਂ ਵਿੱਚ ਤਬਦੀਲੀ ਨਾ ਕੀਤੀ ਤਾਂ ਆਉਦੇ ਕੁਝ ਦਿਨਾਂ ਵਿੱਚ ਹਾਲਾਤ ਇਟਲੀ ਵਾਂਗ ਹੀ ਖਰਾਬ ਹੋਣ ਦੀ ਸੰਭਾਵਨਾ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਖੌਫ : ਈਰਾਨ ਨੇ ਰਿਹਾਅ ਕੀਤੇ 85,000 ਕੈਦੀ 


ਉਹਨਾਂ ਕਿਹਾ ਕਿ ਕੋਰੋਨਾ ਨੂੰ ਨੱਥ ਪਾਉਣ ਲਈ ਚੀਨ, ਕੋਰੀਆ, ਸਿੰਗਾਪੁਰ ਅਤੇ ਤਾਇਵਾਨ ਦੇਸ਼ਾਂ ਨੇ ਵਿਆਪਕ ਤੌਰ ਤੇ ਆਰਥਿਕ ਤਾਲਾਬੰਦੀ ਲਾਗੂ ਕੀਤੀ ਹੈ ਤੇ ਆਸਟ੍ਰੇਲੀਆਈ ਸਰਕਾਰ ਨੂੰ ਵੀ ਇਹਨਾਂ ਹਾਲਾਤਾਂ ਤੋਂ ਸਬਕ ਲੈਣਾ ਚਾਹੀਦਾ ਹੈ।ਸਰਕਾਰ ਵੱਲੋਂ ਕੀਤੇ ਗਏ ਮੌਜੂਦਾ ਪ੍ਰਬੰਧਾਂ ਨੂੰ ਦੇਖਦਿਆਂ ਡਾਕਟਰਾਂ ਨੇ ਖਦਸ਼ਾ ਜਤਾਇਆ ਹੈ ਕਿ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 10,000 ਤੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ।ਕੋਰੋਨਾਵਾਇਰਸ ਕਰਕੇ ਆਸਟ੍ਰੇਲੀਆ ਵਿੱਚ ਹੁਣ ਤੱਕ 452 ਕੇਸ ਦਰਜ ਕੀਤੇ ਗਏ ਹਨ ਅਤੇ 5 ਮੌਤਾਂ ਹੋ ਚੁੱਕੀਆਂ ਹਨ।ਜ਼ਿਕਰਯੋਗ ਹੈ ਕਿ ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਨੇ ਡਾਕਟਰਾਂ ਦੀਆਂ ਇਹਨਾਂ ਮੰਗਾਂ ਨੂੰ ਹਾਲ ਦੀ ਘੜੀ `ਬੇਲੋੜੀਆਂ` ਕਰਾਰ ਦਿੱਤਾ ਹੈ।


 


author

Vandana

Content Editor

Related News