ਆਸਟ੍ਰੇਲੀਆ ਨੇ ਦੋਸ਼ੀ ਫ਼ੌਜੀਆਂ ਨੂੰ ਬਰਖ਼ਾਸਤ ਕਰਨ ਦੀ ਪ੍ਰਕਿਰਿਆ ਕੀਤੀ ਸ਼ੁਰੂ
Thursday, Nov 26, 2020 - 10:18 PM (IST)

ਕੈਨਬਰਾ- ਆਸਟ੍ਰੇਲੀਆ ਦੇ ਰੱਖਿਆ ਮੰਤਰਾਲੇ ਨੇ ਅਫਗਾਨਿਸਤਾਨ ਵਿਚ ਨਾਗਰਿਕਾਂ ਅਤੇ ਕੈਦੀਆਂ ਦੇ ਕਤਲ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਫ਼ੌਜੀਆਂ ਨੂੰ ਬਰਖ਼ਾਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਰੱਖਿਆ ਸੂਤਰਾਂ ਦੇ ਹਵਾਲੇ ਤੋਂ ਏ. ਬੀ. ਸੀ. ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਆਸਟ੍ਰੇਲੀਆਈ ਸੁਰੱਖਿਆ ਬਲਾਂ ਨੇ ਪਿਛਲੇ ਹਫਤੇ ਨਿਆਂਮੂਰਤੀ ਪਾਲ ਬ੍ਰੇਰੇਟੋਨ ਦੇ ਸਾਹਮਣੇ ਇਕ ਰਿਪੋਰਟ ਪੇਸ਼ ਕੀਤੀ ਸੀ, ਜਿਸ ਵਿਚ 2005 ਅਤੇ 2016 ਵਿਚਕਾਰ 39 ਨਾਗਰਿਕਾਂ ਅਤੇ ਕੈਦੀਆਂ ਦੀ ਮੌਤ ਦੇ ਜ਼ਿੰਮੇਵਾਰ 19 ਫ਼ੌਜੀਆਂ ਖ਼ਿਲਾਫ਼ ਜਾਂਚ ਦੀ ਸਿਫ਼ਾਰਸ਼ ਕੀਤੀ ਗਈ ਸੀ।
ਆਸਟ੍ਰੇਲੀਆ ਪ੍ਰਸਾਰਕ ਅਨੁਸਾਰ ਵਿਸ਼ੇਸ਼ ਹਵਾਈ ਰੈਜਮੈਂਟ ਦੇ ਘੱਟ ਤੋਂ ਘੱਟ 10 ਵਰਤਮਾਨ ਕਰਮਚਾਰੀਆਂ ਨੂੰ ਰੱਖਿਆ ਵਿਭਾਗ ਵਲੋਂ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਹੈ। ਉਨ੍ਹਾਂ ਨੂੰ 14 ਦਿਨਾਂ ਵਿਚ ਇਸ ਦਾ ਜਵਾਬ ਦੇਣਾ ਪਵੇਗਾ।