ਆਸਟ੍ਰੇਲੀਆ 'ਚ ਮਾਰਚ ਮਹੀਨੇ ਸ਼ੁਰੂ ਹੋਵੇਗਾ ਕੋਵਿਡ ਟੀਕਾਕਰਨ
Wednesday, Jan 06, 2021 - 03:04 PM (IST)
ਕੈਨਬਰਾ (ਏ.ਐੱਨ.ਆਈ.): ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਦੇਸ਼ ਦੀ ਕੋਰੋਨਾਵਾਇਰਸ ਵੈਕਸੀਨ ਦਾ ਟੀਕਾਕਰਨ ਪਹਿਲਾਂ ਦੀ ਯੋਜਨਾ ਤੋਂ ਕਈ ਹਫ਼ਤੇ ਪਹਿਲਾਂ ਸ਼ੁਰੂ ਹੋ ਜਾਵੇਗਾ। ਹੰਟ ਨੇ ਕਿਹਾ ਕਿ ਦੇਸ਼ ਵਿਚ ਪਹਿਲੀ ਕੋਵਿਡ-19 ਵੈਕਸੀਨ ਹੁਣ ਮਹੀਨੇ ਦੇ ਅਖੀਰ ਦੀ ਬਜਾਏ ਮਾਰਚ ਦੀ ਸ਼ੁਰੂਆਤ ਵਿਚ ਲਗਾਈ ਜਾਵੇਗੀ। ਯੋਜਨਾਬੱਧ ਰੋਲਆਊਟ ਦੇ ਤਹਿਤ ਫਾਈਜ਼ਰ ਅਤੇ ਬਾਇਓਨਟੈਕ ਦੁਆਰਾ ਵਿਕਸਿਤ ਕੀਤੀ ਗਈ ਵੈਕਸੀਨ, ਜਿਸ ਵਿਚੋਂ ਆਸਟ੍ਰੇਲੀਆ ਨੇ 10 ਮਿਲੀਅਨ ਖੁਰਾਕਾਂ ਪ੍ਰਾਪਤ ਕੀਤੀਆਂ ਹਨ, ਦਾ ਪ੍ਰਬੰਧਨ ਪਹਿਲਾਂ ਆਸਟ੍ਰੇਲੀਆ ਵਿਚ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਇਹ ਵੈਕਸੀਨ ਫ੍ਰੰਟਲਾਈਨ ਕਰਮਚਾਰੀਆਂ ਅਤੇ ਬਜ਼ੁਰਗਾਂ ਨੂੰ ਦਿੱਤੀ ਜਾਵੇਗੀ।
ਉਹਨਾਂ ਨੇ ਨਿਊਜ਼ ਕਾਰਪ ਆਸਟ੍ਰੇਲੀਆ ਨੂੰ ਦੱਸਿਆ,“ਅਸੀਂ ਡਾਕਟਰੀ ਸਲਾਹ ਦੀ ਸਮੀਖਿਆ ਕਰਨਾ ਜਾਰੀ ਰੱਖਾਂਗੇ।” ਐਸਟਰਾਜ਼ੇਨੇਕਾ ਅਤੇ ਯੂਨੀਵਰਸਿਟੀ ਆਫ ਆਕਸਫੋਰਡ ਦੀ ਵੈਕਸੀਨ, ਜਿਸ ਦੀਆਂ ਸਰਕਾਰ ਨੇ 53.8 ਮਿਲੀਅਨ ਖੁਰਾਕਾਂ ਹਾਸਲ ਕੀਤੀਆਂ ਹਨ, ਮਾਰਚ ਦੇ ਅਖੀਰ ਤੱਕ ਆਸਟ੍ਰੇਲੀਆ ਵਿਚ ਉਪਲਬਧ ਹੋਣਗੀਆਂ। ਜਦਕਿ ਬ੍ਰਿਟੇਨ ਦੇ ਸੋਮਵਾਰ ਨੂੰ ਇਸ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਸੀ। ਹਰੇਕਆਸਟ੍ਰੇਲੀਆਈ ਆਸ ਕਰ ਰਿਹਾ ਹੈ ਕਿ ਵੈਕਸੀਨ ਇਸ ਸਾਲ ਅਕਤੂਬਰ ਤੱਕ ਹਰ ਕਿਸੇ ਨੂੰ ਪ੍ਰਾਪਤ ਹੋ ਜਾਵੇ।
ਪੜ੍ਹੋ ਇਹ ਅਹਿਮ ਖਬਰ- UAE ਅਤੇ ਸਾਊਦੀ 'ਚ ਘਟੀ ਪਾਕਿ ਲੋਕਾਂ ਦੀ ਮੰਗ, ਭਾਰਤੀਆਂ ਨੂੰ ਵੱਡਾ ਫਾਇਦਾ
ਮੰਗਲਵਾਰ ਦੁਪਹਿਰ ਤੱਕ, ਆਸਟ੍ਰੇਲੀਆ ਵਿਚ ਕੋਵਿਡ-19 ਦੇ 28,519 ਪੁਸ਼ਟੀ ਕੀਤੇ ਗਏ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿਚ ਸਥਾਨਕ ਅਤੇ ਵਿਦੇਸ਼ੀ ਐਕੁਆਇਰ ਕੀਤੇ ਗਏ ਕੇਸਾਂ ਦੀ ਗਿਣਤੀ ਕ੍ਰਮਵਾਰ ਸੱਤ ਅਤੇ 10 ਸੀ।ਵਿਭਾਗ ਨੇ ਇਹ ਵੀ ਕਿਹਾ ਕਿ ਪਿਛਲੇ ਸੱਤ ਦਿਨਾਂ ਵਿਚ ਸਥਾਨਕ ਪੱਧਰ ’ਤੇ ਐਕਵਾਇਰ ਕੀਤੇ ਮਾਮਲਿਆਂ ਦੀ ਗਿਣਤੀ 78 ਸੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।