ਆਸਟ੍ਰੇਲੀਆ : ਪ੍ਰਾਇਮਰੀ ਸਕੂਲ 'ਚ ਕੈਮੀਕਲ ਧਮਾਕਾ, 11 ਵਿਦਿਆਰਥੀ ਤੇ 1 ਕਰਮਚਾਰੀ ਜ਼ਖ਼ਮੀ

Tuesday, Nov 22, 2022 - 10:52 AM (IST)

ਸਿਡਨੀ (ਆਈ.ਏ.ਐੱਨ.ਐੱਸ.): ਆਸਟ੍ਰੇਲੀਆ ਵਿਖੇ ਸਿਡਨੀ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ ਗਿਆਰਾਂ ਵਿਦਿਆਰਥੀ ਅਤੇ ਇੱਕ ਸਟਾਫ ਮੈਂਬਰ ਇੱਕ ਵਿਗਿਆਨ ਪ੍ਰਯੋਗ ਦੌਰਾਨ ਹੋਏ ਧਮਾਕੇ ਵਿੱਚ ਜ਼ਖਮੀ ਹੋ ਗਏ। ਇੱਕ ਸਰਕਾਰੀ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।ਨਿਊ ਸਾਊਥ ਵੇਲਜ਼ (NSW) ਦੀ ਸਿੱਖਿਆ ਅਤੇ ਅਰਲੀ ਲਰਨਿੰਗ ਮੰਤਰੀ ਸਾਰਾਹ ਮਿਸ਼ੇਲ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ 1 ਵਜੇ ਦੇ ਕਰੀਬ ਵਾਪਰੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਸਿਡਨੀ ਦੇ ਉੱਤਰੀ ਬੀਚ 'ਤੇ ਸਥਿਤ ਮੈਨਲੀ ਵੈਸਟ ਪਬਲਿਕ ਸਕੂਲ 'ਚ ਆਊਟਡੋਰ ਸਾਇੰਸ ਕਲਾਸ ਦੌਰਾਨ 5ਵੀਂ ਜਮਾਤ ਦੇ 11 ਵਿਦਿਆਰਥੀ ਅਤੇ ਇਕ ਸਟਾਫ ਮੈਂਬਰ ਜ਼ਖਮੀ ਹੋ ਗਿਆ।

PunjabKesari

ਮੰਤਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਸਿੱਖਿਆ ਵਿਭਾਗ ਅਤੇ ਐਨਐਸਡਬਲਯੂ ਪੁਲਸ ਸਮੇਤ ਸਬੰਧਤ ਅਧਿਕਾਰੀਆਂ ਦੁਆਰਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੇਫਵਰਕ ਐਨਐਸਡਬਲਯੂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਉਹ ਸਮੇਂ ਸਿਰ ਆਪਣੀ ਜਾਂਚ ਕਰਨਗੇ।ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮਿਸ਼ੇਲ ਨੇ ਪੁਸ਼ਟੀ ਕੀਤੀ ਸੀ ਕਿ ਹਸਪਤਾਲ 'ਚ ਇਲਾਜ ਲਈ ਅਜੇ ਵੀ ਦੋ ਵਿਦਿਆਰਥੀ ਦਾਖਲ ਹਨ।ਸਥਾਨਕ ਮੀਡੀਆ ਨੇ ਦੱਸਿਆ ਕਿ ਵਿਦਿਆਰਥੀ "ਬਲੈਕ ਸਨੇਕ" ਵਜੋਂ ਜਾਣੇ ਜਾਂਦੇ ਇੱਕ ਆਮ ਵਿਗਿਆਨ ਪ੍ਰਯੋਗ ਵਿੱਚ ਹਿੱਸਾ ਲੈ ਰਹੇ ਸਨ, ਜਿਸ ਵਿੱਚ ਬੇਕਿੰਗ ਸੋਡਾ ਅਤੇ ਚੀਨੀ ਦੇ ਢੇਰ ਨੂੰ ਅੱਗ ਲਗਾਈ ਜਾਂਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰੀ ਬਰਫ਼ਬਾਰੀ, ਬਾਈਡੇਨ ਨੇ ਐਮਰਜੈਂਸੀ ਘੋਸ਼ਣਾ ਨੂੰ ਦਿੱਤੀ ਮਨਜ਼ੂਰੀ (ਤਸਵੀਰਾਂ) 

ਐਨਐਸਡਬਲਯੂ ਐਂਬੂਲੈਂਸ ਦੇ ਕਾਰਜਕਾਰੀ ਸੁਪਰਡੈਂਟ ਫਿਲ ਟੈਂਪਲਮੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਵਿੱਚੋਂ ਦੋ ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਲਿਜਾਇਆ ਗਿਆ ਸੀ। ਇਹਨਾਂ ਵਿਚੋਂ ਇੱਕ ਨੂੰ ਕੇਅਰਫਲਾਈਟ ਏਅਰਕ੍ਰਾਫਟ ਦੁਆਰਾ ਅਤੇ ਦੂਜੇ ਨੂੰ ਸੜਕ ਦੁਆਰਾ ਲਿਜਾਇਆ ਗਿਆ ਸੀ।"ਉਸ ਨੇ ਦੱਸਿਆ ਕਿ ਬੱਚਿਆਂ ਦੇ ਸਰੀਰ ਦੇ ਉਪਰਲੇ ਹਿੱਸੇ, ਛਾਤੀ, ਚਿਹਰੇ ਅਤੇ ਲੱਤਾਂ ਤੱਕ ਸੜ ਗਏ ਸਨ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News