ਆਸਟਰੇਲੀਆ ’ਚ ਸਮਾਂ ਤਬਦੀਲੀ 5 ਅਪ੍ਰੈਲ ਤੋਂ

03/28/2020 7:15:18 PM

ਮੈਲਬੌਰਨ (ਮਨਦੀਪ ਸੈਣੀ)– ‘ਡੇਅ ਲਾਈਟ ਸੇਵਿੰਗ’ ਨਿਯਮ ਅਧੀਨ ਐਤਵਾਰ 5 ਅਪ੍ਰੈਲ ਤੋਂ ਆਸਟਰੇਲੀਆ ਦੀਆਂ ਘੜੀਆਂ ਮੌਜੂਦਾ ਸਮੇਂ ਤੋਂ ਇਕ ਘੰਟਾ ਪਿੱਛੇ ਹੋ ਜਾਣਗੀਆਂ। ‘ਡੇਅ ਲਾਈਟ ਸੇਵਿੰਗ’ ਅਧੀਨ ਇਹ ਤਬਦੀਲੀ ਸਾਲ ’ਚ ਦੋ ਵਾਰ ਸੂਰਜ ਦੇ ਚੜ੍ਹਨ ਅਤੇ ਛਿਪਣ ਅਨੁਸਾਰ ਕੀਤੀ ਜਾਂਦੀ ਹੈ। 5 ਅਪ੍ਰੈਲ ਤੋਂ ਆਸਟਰੇਲੀਆਈ ਘੜੀਆਂ ਸਵੇਰੇ ਤਿੰਨ ਵਜੇ ਤੋਂ ਇਕ ਘੰਟਾ ਪਿੱਛੇ ਹੋ ਜਾਣਗੀਆਂ ਅਤੇ ਗਰਮ ਰੁੱਤ ਦੀ ਸ਼ੁਰੂਆਤ ’ਤੇ ਮੁੜ ਦੁਬਾਰਾ 4 ਅਕਤੂਬਰ 2020 ਨੂੰ ਇਕ ਘੰਟਾ ਅੱਗੇ ਹੋ ਜਾਣਗੀਆਂ।

PunjabKesari
ਇਹ ਬਦਲਾਅ ਗਰਮੀਆਂ ਅਤੇ ਸਰਦੀਆਂ ਨੂੰ ਨਿਯਮਤ ਰੂਪ ’ਚ ਚਲਾਉਣ ਅਤੇ ਬਿਜਲੀ ਦੀ ਬੱਚਤ ’ਚ ਲਾਹੇਵੰਦ ਸਿੱਧ ਹੁੰਦਾ ਹੈ। ਇਸ ਤਬਦੀਲੀ ਤੋਂ ਬਾਅਦ ਮੈਲਬੌਰਨ-ਸਿਡਨੀ ਸਮੇਂ ਦਾ ਭਾਰਤੀ ਸਮੇਂ ਤੋਂ ਸਾਢੇ ਚਾਰ ਘੰਟੇ ਦਾ ਫਰਕ ਹੋਵੇਗਾ। ਇਹ ਤਬਦੀਲੀ ਵਿਕਟੋਰੀਆ, ਨਿਊ ਸਾਊਥ ਵੇਲਜ਼, ਤਸਮਾਨੀਆ, ਦੱਖਣੀ ਆਸਟਰੇਲੀਆ ਅਤੇ ਆਸਟਰੇਲੀਆਈ ਕੈਪੀਟਲ ਟੈਰੀਟਰੀ ’ਚ ਹੀ ਲਾਗੂ ਹੋਵੇਗੀ ਅਤੇ ਬਾਕੀ ਸੂਬਿਆਂ ਦੇ ਸਮੇਂ ’ਚ ਕੋਈ ਬਦਲਾਅ ਨਹੀਂ ਹੋਵੇਗਾ। ਭਾਰਤ ਤੋਂ ਉਲਟ ਮੌਸਮ ਹੋਣ ਕਾਰਣ ਆਸਟਰੇਲੀਆ ’ਚ ਇਸ ਸਮੇਂ ਸਰਦ ਰੁੱਤ ਦਾ ਆਗਾਜ਼ ਹੋ ਰਿਹਾ ਹੈ।


Gurdeep Singh

Content Editor

Related News