ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋਂ ਵੀ ਸਮਰਥਨ, ਆਸਟ੍ਰੇਲੀਆ-ਕੈਨੇਡਾ ''ਚ ਪ੍ਰਦਰਸ਼ਨ ਦੀ ਤਿਆਰੀ

Wednesday, Dec 02, 2020 - 05:57 PM (IST)

ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋਂ ਵੀ ਸਮਰਥਨ, ਆਸਟ੍ਰੇਲੀਆ-ਕੈਨੇਡਾ ''ਚ ਪ੍ਰਦਰਸ਼ਨ ਦੀ ਤਿਆਰੀ

ਇੰਟਰਨੈਸ਼ਨਲ ਡੈਸਕ (ਬਿਊਰੋ): ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ਼ ਦੇਸ਼ ਭਰ ਵਿਚ ਦਿੱਲੀ ਸਰਹੱਦ 'ਤੇ ਪੰਜਾਬ-ਹਰਿਆਣਾ ਦੇ ਹਜ਼ਾਰਾਂ ਕਿਸਾਨ ਬੀਤੇ 6 ਦਿਨਾਂ ਤੋਂ ਸੜਕਾਂ 'ਤੇ ਹਨ। ਹੁਣ ਇਸ ਅੰਦੋਲਨ ਨੂੰ ਵਿਦੇਸ਼ਾਂ ਤੋਂ ਵੀ ਸਮਰਥਨ ਮਿਲ ਰਿਹਾ ਹੈ। ਦਿੱਲੀ ਦੀ ਸਰਹੱਦ 'ਤੇ ਜਾਰੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਕੈਨੇਡਾ ਅਤੇ ਆਸਟ੍ਰੇਲੀਆ ਵਿਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਦਾ ਵੀ ਸਮਰਥਨ ਮਿਲਣ ਲੱਗਾ ਹੈ।

ਕੈਨੇਡਾ ਵਿਚ ਪ੍ਰਦਰਸ਼ਨ ਦੀ ਤਿਆਰੀ
ਰਿਪੋਰਟ ਦੇ ਮੁਤਾਬਕ, ਕੈਨੇਡਾ ਵਿਚ ਵੱਡੀ ਗਿਣਤੀ ਵਿਚ ਰਹਿ ਰਹੇ ਪੰਜਾਬੀ ਮੂਲ ਦੇ ਲੋਕਾਂ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਸਮਰਥਨ ਵਿਚ ਦੋ ਕਾਰ ਰੈਲੀਆਂ ਦੀ ਯੋਜਨਾ ਬਣਾਈ ਹੈ ਜੋ ਬ੍ਰੈਮਪਟਨ ਅਤੇ ਸਰੀ ਵਿਚ ਆਯੋਜਿਤ ਕੀਤੀਆਂ ਜਾਣਗੀਆਂ। ਬ੍ਰੈਮਪਟਨ ਓਂਟਾਰੀਓ ਸੂਬੇ ਵਿਚ ਹੈ। ਦੋਹਾਂ ਸ਼ਹਿਰਾਂ ਵਿਚ ਪੰਜਾਬ ਦੇ ਕਈ ਲੋਕਾਂ ਦੇ ਘਰ ਹਨ।ਇੱਥੇ ਦੱਸ ਦਈਏ ਕਿ ਬ੍ਰੈਮਪਟਨ ਅਤੇ ਸਰੀ ਦੋਹਾਂ ਵਿਚ ਪੰਜਾਬੀਆਂ ਨੇ ਪਹਿਲਾਂ ਵੀ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਛੋਟੇ-ਛੋਟੇ ਪ੍ਰਦਰਸ਼ਨ ਕੀਤੇ ਸਨ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੀ ਸੰਸਦ 'ਚ ਗੂੰਜਿਆ ਕਿਸਾਨੀ ਮੁੱਦਾ, ਸਾਂਸਦ ਨੇ ਕਹੀ ਇਹ ਗੱਲ (ਵੀਡੀਓ)

ਸਰੀ ਸ਼ਹਿਰ ਵਿਚ ਕਾਰ ਰੈਲੀ ਕਿਸਾਨਾਂ ਦੀ ਮੰਗ ਦੇ ਸਮਰਥਨ ਵਿਚ ਆਯੋਜਿਤ ਕੀਤੀ ਜਾ ਰਹੀ ਹੈ। ਉਸ ਨੂੰ 'ਪੰਜਾਬ ਕਿਸਾਨ ਮੋਰਚਾ ਰੈਲੀ' ਨਾਮ ਦਿੱਤਾ ਗਿਆ ਹੈ। ਇਹ ਰੈਲੀ ਸਰੀ ਵਿਚ ਭਾਰਤੀ ਵਣਜ ਦੂਤਾਵਾਸ ਦੇ ਬਾਹਰ ਖਤਮ ਹੋਵੇਗੀ। ਇਸ ਪ੍ਰੋਗਰਾਮ ਦੇ ਆਯੋਜਕ ਹਰਬੰਸ ਸਿੰਘ ਨੇ ਕਿਹਾ ਕਿ 5 ਦਸੰਬਰ ਨੂੰ ਬ੍ਰੈਮਪਟਨ ਵਿਚ ਰੈਲੀ ਕੱਢੀ ਜਾਵੇਗੀ।ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਗੱਲ ਸੁਣੇ ਅਤੇ ਉਹਨਾਂ ਦੀਆਂ ਚਿੰਤਾਵਾ ਦਾ ਹੱਲ ਕੱਢੇ। ਕੈਨੇਡਾ ਵਿਚ ਰਹਿੰਦੇ ਕਈ ਪੰਜਾਬੀਆਂ ਦੀ ਜ਼ਮੀਨ ਉਹਨਾਂ ਨੂੰ ਵਾਪਸ ਮਿਲ ਗਈ ਹੈ ਅਤੇ ਉਹ ਵੀ ਇਹਨਾਂ ਕਾਨੂੰਨਾਂ ਨਾਲ ਪ੍ਰਭਾਵਿਤ ਹਨ।

ਆਸਟ੍ਰੇਲੀਆ ਵਿਚ ਵੀ ਸਮਰਥਨ
ਉੱਥੇ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਵੀ ਭਾਰਤੀ ਮੂਲ ਦੇ ਲੋਕਾਂ ਵੱਲੋਂ ਕਿਸਾਨਾਂ ਦੀ ਮੰਗ ਦੇ ਸਮਰਥਨ ਵਿਚ ਇਕ ਛੋਟਾ ਜਿਹਾ ਵਿਰੋਧ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਆਸਟ੍ਰੇਲੀਆਈ ਸੰਸਦ ਵਿਚ ਵੀ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਿਆ ਗਿਆ।

ਨੋਟ- ਕਿਸਾਨ ਅੰਦੋਲਨ ਦੇ ਸਮਰਥਨ ਵਿਚ ਆਸਟ੍ਰੇਲੀਆ-ਕੈਨੇਡਾ 'ਚ ਪ੍ਰਦਰਸ਼ਨ ਦੀ ਤਿਆਰੀ ਸੰਬੰਧੀ ਦੱਸੋ ਆਪਣੀ ਰਾਏ।


author

Vandana

Content Editor

Related News