ਆਸਟ੍ਰੇਲੀਆ ਦੇ ਦੋ ਵੱਡੇ ਰਾਜਾਂ ''ਚ ਜ਼ੀਰੋ ਕੋਰੋਨਾ ਮਾਮਲੇ, 137 ਦਿਨਾਂ ਬਾਅਦ ਖੁੱਲ੍ਹਿਆ ਬਾਰਡਰ

Monday, Nov 23, 2020 - 06:07 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਨੇ ਕੋਰੋਨਾਵਾਇਰਸ ਦੇ ਕਾਰਨ ਬੰਦ ਕੀਤੇ ਦੋ ਵੱਡੇ ਰਾਜਾਂ ਦੇ ਬਾਰਡਰ ਨੂੰ 137 ਦਿਨਾਂ ਬਾਅਦ ਖੋਲ੍ਹ ਦਿੱਤਾ। ਦੇਸ਼ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਸ ਫ਼ੈਸਲੇ ਦੀ ਜਾਣਕਾਰੀ ਆਪਣੀ ਫੇਸਬੁੱਕ ਪੋਸਟ ਦੇ ਜ਼ਰੀਏ ਦਿੱਤੀ।ਜਾਣਕਾਰੀ ਮੁਤਾਬਕ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਰਾਜ ਦੇ ਬਾਰਡਰ ਨੂੰ ਹੁਣ ਖੋਲ੍ਹ ਦਿੱਤਾ ਗਿਆ ਹੈ। ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਿਚ ਗਿਰਾਵਟ ਦੇ ਬਾਅਦ ਇਹ ਫ਼ੈਸਲਾ ਲਿਆ ਗਿਆ। ਜੁਲਾਈ ਵਿਚ ਆਸਟ੍ਰੇਲੀਅਨ ਅਥਾਰਿਟੀਜ਼ ਨੇ ਫ਼ੈਸਲਾ ਲਿਆ ਅਤੇ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਸਿਡਨੀ ਅਤੇ ਮੈਲਬੌਰਨ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।

100 ਸਾਲ ਪਹਿਲਾਂ ਲਿਆ ਗਿਆ ਸੀ ਅਜਿਹਾ ਫ਼ੈਸਲਾ
ਪੀ.ਐੱਮ. ਸਕੌਟ ਮੌਰੀਸਨ ਨੇ ਲਿਖਿਆ,''ਮੈਨੂੰ ਪਤਾ ਹੈ ਕਿ ਕਈ ਪਰਿਵਾਰ ਅਤੇ ਹੋਰ ਲੋਕ ਪਿਛਲੇ ਕਈ ਦਿਨਾਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੇ ਸਨ। ਵਿਕਟੋਰੀਆ ਵਿਚ ਲਗਾਤਾਰ 24ਵੇਂ ਦਿਨ ਕਮਿਊਨਿਟੀ ਟਰਾਂਸਮਿਸ਼ਨ ਦਾ ਕੋਈ ਮਾਮਲਾ ਨਹੀਂ ਆਇਆ ਹੈ। ਨਿਊ ਸਾਊਥ ਵੇਲਜ਼ ਵਿਚ ਵੀ 16 ਦਿਨ ਤੋਂ ਕੋਈ ਮਾਮਲਾ ਨਹੀਂ ਆਇਆ ਹੈ।'' ਮੌਰੀਸਨ ਮੁਤਾਬਕ, ਕੋਵਿਡ-19 ਦੀ ਸਥਿਤੀ ਨੂੰ ਸਧਾਰਨ ਕਰਨ ਦੀ ਦਿਸ਼ਾ ਵਿਚ ਇਹ ਵੱਡਾ ਕਦਮ ਹੈ ਪਰ ਇਸ ਦੇ ਬਾਅਦ ਵੀ ਤੱਸਲੀ ਨਾਲ ਨਹੀਂ ਬੈਠਿਆ ਜਾਸਕਦਾ। ਮਹਾਮਾਰੀ ਤੋਂ ਸਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਹਾਲੇ ਹੋਰ ਕਦਮ ਚੁੱਕਣੇ ਬਾਕੀ ਹਨ। 

ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਬਾਰਡਰ ਨੂੰ ਆਖਰੀ ਵਾਰ ਸਾਲ 1919 ਵਿਚ ਬੰਦ ਕੀਤਾ ਗਿਆ ਸੀ। ਉਸ ਸਮੇਂ ਵੀ ਇਸ ਨੂੰ ਸਪੈਨਿਸ਼ ਫਲੂ ਮਹਾਮਾਰੀ ਦੇ ਕਾਰਨ ਬੰਦ ਕੀਤਾ ਗਿਆ ਸੀ। ਦੋਵੇਂ ਰਾਜ ਆਸਟ੍ਰੇਲੀਆ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਰਾਜ ਹਨ ਅਤੇ ਚਾਰ ਮਹੀਨੇ ਪਹਿਲਾਂ ਵਿਕਟੋਰੀਆ ਵਿਚ ਕੋਰੋਨਾ ਦੀ ਦੂਜੀ ਲਹਿਰ ਨੇ ਦਸਤਕ ਦਿੱਤੀ ਸੀ।

ਪੜ੍ਹੋ ਇਹ ਅਹਿਮ ਖਬਰ-  ਕੋਰੋਨਾ ਨਾਲ ਮਹਾਤਮਾ ਗਾਂਧੀ ਦੇ ਪੜਪੋਤੇ ਦੀ ਮੌਤ, ਦੱਖਣੀ ਅਫਰੀਕਾ 'ਚ ਲਿਆ ਆਖਰੀ ਸਾਹ

ਇਕ ਮਹੀਨੇ ਪਹਿਲਾਂ ਸੀ ਮਹਾਮਾਰੀ ਦੇ ਕੇਂਦਰ
ਵਿਕਟੋਰੀਆ ਦੀ ਰਾਜਧਾਨੀ ਮੈਲਬੌਰਨ ਵਿਚ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੇ ਉਦੇਸ਼ ਨਾਲ ਬਾਰਡਰ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਬਾਰਡਰ ਖੁੱਲ੍ਹਣ ਦੀ ਖ਼ਬਰ ਦੇ ਨਾਲ ਹੀ ਆਲੇ-ਦੁਆਲੇ ਦੇ ਇਲਾਕਿਆਂ ਵਿਚ ਜਸ਼ਨ ਦਾ ਮਾਹੌਲ ਦਿਸਿਆ। ਸੋਮਵਾਰ ਅੱਧੀ ਰਾਤ ਤੋਂ ਬਾਰਡਰ ਖੋਲ੍ਹ ਦਿੱਤਾ ਜਾਵੇਗਾ। ਇਸ ਫ਼ੈਸਲੇ ਦੇ ਨਾਲ ਹੀ ਇਕ ਵਿਰ ਫਿਰ ਮੈਲਬੌਰਨ ਅਤੇ ਸਿਡਨੀ ਦੇ ਵਿਚ ਏਅਰ ਟ੍ਰੈਫਿਕ ਵੱਧ ਗਿਆ ਹੈ। 

ਸਿਡਨੀ ਹਵਾਈ ਅੱਡੇ 'ਤੇ ਵਿਕਟੋਰੀਆ ਤੋਂ ਸੋਮਵਾਰ ਨੂੰ 26 ਫਲਾਈਟਾਂ ਆਈਆਂ। ਇਹਨਾਂ ਵਿਚ 4000 ਯਾਤਰੀ ਸਿਡਨੀ ਪਹੁੰਚੇ। ਵਿਕਟੋਰੀਆ ਵਿਚ ਸੋਮਵਾਰ ਨੂੰ ਵੀ ਕੋਰੋਨਾ ਦਾ ਕੋਈ ਮਾਮਲਾ ਨਹੀਂ ਆਇਆ ਅਤੇ 24 ਦਿਨਾਂ ਤੋਂ ਇੱਥੇ ਜ਼ੀਰੋ ਮਾਮਲੇ ਹਨ। ਜਦਕਿ ਇਕ ਮਹੀਨੇ ਪਹਿਲਾਂ ਇਹ ਰਾਜ ਮਹਾਮਾਰੀ ਦਾ ਕੇਂਦਰ ਸੀ। ਗੌਰਤਲਬ ਹੈ ਕਿ ਆਸਟ੍ਰੇਲੀਆ ਵਿਚ ਕੁੱਲ ਕੋਰੋਨਾ ਮਾਮਲਿਆਂ ਵਿਚ 7 ਫੀਸਦੀ ਮਾਮਲੇ ਇਕੱਲੇ ਵਿਕਟੋਰੀਆ ਰਾਜ ਤੋਂ ਹਨ ਅਤੇ 90 ਫੀਸਦੀ ਮੌਤਾਂ ਇਸੇ ਰਾਜ ਵਿਚ ਦਰਜ ਹੋਈਆਂ ਸਨ।


Vandana

Content Editor

Related News