ਆਸਟ੍ਰੇਲੀਆ ਦੇ ਸਾਬਕਾ ਪੀ.ਐੱਮ. ਖੁਦ ਬੁਝਾ ਰਹੇ ਹਨ ਜੰਗਲਾਂ ਦੀ ਅੱਗ (ਵੀਡੀਓ)

01/10/2020 1:40:46 PM

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਨੇ ਦੁਨੀਆ ਦੇ ਬਾਕੀ ਸਿਆਸਤਦਾਨਾਂ ਲਈ ਮਿਸਾਲ ਕਾਇਮ ਕੀਤੀ ਹੈ। ਬੀਤੇ ਦਿਨੀਂ ਟੋਨੀ ਨਿਊ ਸਾਊਥ ਵੇਲਜ਼ ਸੂਬੇ ਦੇ ਬੇਂਦਲੋਂਗ ਇਲਾਕੇ ਵਿਚ ਅੱਗ ਬੁਝਾਊ ਦਸਤਿਆਂ ਨਾਲ ਘਰ ਦੀ ਅੱਗ ਬੁਝਾਉਂਦੇ ਦੇਖੇ ਗਏ। ਇਕ ਮੌਕੇ ਦੀਆਂ ਤਸਵੀਰਾਂ ਅਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ।ਇਸ ਵਿਚ 62 ਸਾਲਾ ਟੋਨੀ ਮਾਸਕ ਪਹਿਨੇ ਪਿੱਠ 'ਤੇ ਆਕਸੀਜਨ ਵਾਲਾ ਸਿਲੰਡਰ ਰੱਖ ਕੇ 45 ਡਿਗਰੀ ਤਾਪਮਾਨ ਵਿਚ ਆਪਣੇ ਸਾਥੀਆਂ ਦੇ ਨਾਲ ਇਕ ਸੜਦੇ ਹੋਏ ਘਰ ਦੀ ਅੱਗ ਬੁਝਾਉਣ ਲਈ ਤੇਜ਼ੀ ਨਾਲ ਭੱਜ ਕੇ ਉਸ ਘਰ ਵਿਚ ਦਾਖਲ ਹੋ ਗਏ।

 

ਸਾਬਕਾ ਪ੍ਰਧਾਨ ਮੰਤਰੀ ਦੇ ਇਸ ਕਾਰਜ ਨੂੰ ਦੁਨੀਆਂ ਭਰ 'ਚ ਸਹਿਰਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਸੂਬਿਆਂ 'ਚ ਪਿਛਲੇ ਕਈ ਮਹੀਨਿਆਂ ਤੋਂ ਜੰਗਲ ਦੀ ਅੱਗ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ ਤੇ ਇਸ ਉਤੇ ਕਾਬੂ ਪਾਉਣ ਲਈ ਵੱਡੇ ਪੱਧਰ 'ਤੇ ਸੰਘਰਸ਼ ਕੀਤੇ ਜਾ ਰਹੇ ਹਨ। ਉੱਥੇ ਹੀ ਸਾਬਕਾ ਪ੍ਰਧਾਨ ਮੰਤਰੀ ਵੀ ਪੂਰੀ ਮਿਹਨਤ ਨਾਲ ਅੱਗ ਬੁਝਾਉਣ ਦੇ ਕਾਰਜਾਂ 'ਚ ਲੱਗੇ ਹੋਏ ਹਨ। 

PunjabKesari

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਟੋਨੀ ਐਬਟ ਪਿਛਲੇ 20 ਸਾਲਾਂ ਤੋਂ ਅੱਗ ਬੁਝਾਉਣ ਦੇ ਵਲੰਟੀਅਰ ਵੱਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ ਤੇ ਸਤੰਬਰ 2019 ਤੋਂ ਜਦੋਂ ਆਸਟ੍ਰੇਲੀਆ 'ਚ ਜੰਗਲ ਦੀ ਅੱਗ ਤੇਜ਼ੀ ਨਾਲ ਫੈਲੀ ਹੈ ਉਦੋਂ ਤੋਂ ਹੀ ਨਿਊ ਸਾਊਥ ਵੇਲਜ਼ ਦੇ ਵੱਖ-ਵੱਖ ਇਲਾਕਿਆਂ 'ਚ ਜਾ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ।

PunjabKesari

ਆਪਣੇ ਦੇਸ਼ ਦੇ ਲੋਕਾਂ ਲਈ ਮੁਸੀਬਤ ਦੀ ਘੜੀ 'ਚ ਇਸ ਤਰੀਕੇ ਨਾਲ ਹਿੱਸਾ ਪਾਉਣਾ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ ਤੇ ਜਿਸ ਦੀ ਹੁਣ ਚਾਰੇ ਪਾਸੇ ਤਰੀਫ ਹੋ ਰਹੀ ਹੈ।


Vandana

Content Editor

Related News