ਆਸਟ੍ਰੇਲੀਆ : ਤਿੰਨ ਮਹੀਨੇ ਦੀ ਬੱਚੀ ਦੀ ਮੌਤ ਦੇ ਸਿਲਸਿਲੇ ''ਚ ਸ਼ਖਸ ਗ੍ਰਿਫ਼ਤਾਰ

Tuesday, Nov 17, 2020 - 02:11 PM (IST)

ਆਸਟ੍ਰੇਲੀਆ : ਤਿੰਨ ਮਹੀਨੇ ਦੀ ਬੱਚੀ ਦੀ ਮੌਤ ਦੇ ਸਿਲਸਿਲੇ ''ਚ ਸ਼ਖਸ ਗ੍ਰਿਫ਼ਤਾਰ

ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਦੇ ਮੱਧ-ਉੱਤਰੀ ਤੱਟ 'ਤੇ ਇਕ ਤਿੰਨ ਮਹੀਨੇ ਦੀ ਬੱਚੀ ਦੀ ਮੌਤ ਦੇ ਸਿਲਸਿਲੇ ਵਿਚ ਵਿਅਕਤੀ 'ਤੇ ਦੋਸ਼ ਲਗਾਇਆ ਗਿਆ ਹੈ। 34 ਸਾਲਾ ਵਿਅਕਤੀ ਨੂੰ ਅੱਜ ਸਵੇਰੇ ਸੱਤ ਵਜੇ ਨੰਬੂਕਾ ਹੈਡਜ਼ ਦੇ ਇੱਕ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਨੂੰ ਕਾਫਸ ਹਾਰਬਰ ਥਾਣੇ ਲਿਜਾਇਆ ਗਿਆ ਜਿੱਥੇ ਉਸ ਉੱਤੇ ਦੋਸ਼ ਲਾਇਆ ਗਿਆ।

PunjabKesari

ਪੁਲਸ ਨੇ ਕਿਹਾ ਕਿ ਇਹ ਦੋਸ਼ ਇਕ ਬੱਚੀ ਦੀ ਮੌਤ ਨਾਲ ਸਬੰਧਤ ਹਨ ਜੋ ਸੋਮਵਾਰ 28 ਅਕਤੂਬਰ, 2019 ਨੂੰ ਨੰਬੂਕਾ ਘਾਟੀ ਦੇ ਇੱਕ ਘਰ ਵਿਚ ਮ੍ਰਿਤਕ ਪਾਈ ਗਈ ਸੀ।ਕਾਫਸ ਹਾਰਬਰ ਹੈਲਥ ਕੈਂਪਸ ਤੋਂ ਏਅਰਲਿਫਟ ਕੀਤੇ ਜਾਣ ਦੇ ਇਕ ਦਿਨ ਬਾਅਦ ਵੈਸਟਮੀਡ ਚਿਲਡਰਨ ਹਸਪਤਾਲ ਵਿਖੇ ਬੱਚੀ ਦੀ ਮੌਤ ਹੋ ਗਈ ਸੀ।

ਪੜ੍ਹੋ ਇਹ ਅਹਿਮ ਖਬਰ- ਪਿਤਾ ਦੀ ਕਾਰ 'ਚ ਆਪਣੀ 11 ਸਾਲਾ ਗਰਲਫ੍ਰੈਂਡ ਨਾਲ ਭੱਜਿਆ ਨਾਬਾਲਗ ਮੁੰਡਾ

ਸਟੇਟ ਕ੍ਰਾਈਮ ਕਮਾਂਡ ਦੇ ਚਾਈਲਡ ਐਬਿਊਜ਼ ਐਂਡ ਸੈਕਸ ਕ੍ਰਾਈਮਜ਼ ਸਕੁਐਡ ਦੁਆਰਾ ਸਥਾਪਿਤ ਸਟ੍ਰਾਇਕ ਫੋਰਸ ਟ੍ਰਿਟਨ ਦੇ ਤਹਿਤ ਇਸ ਮਾਮਲੇ ਦੀ ਜਾਂਚ ਜਾਰੀ ਹੈ। ਉਕਤ ਵਿਅਕਤੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਅੱਜ ਉਹ ਕਾਫਸ ਹਾਰਬਰ ਸਥਾਨਕ ਅਦਾਲਤ ਵਿਚ ਪੇਸ਼ ਹੋਵੇਗਾ।


author

Vandana

Content Editor

Related News