Aus : ਕੋਰੋਨਾਵਾਇਰਸ ਕਾਰਨ 2020 ''ਚ ਨਹੀਂ ਹੋਣਗੀਆਂ ਸਿੱਖ ਖੇਡਾਂ

3/25/2020 4:31:53 PM

ਬ੍ਰਿਸਬੇਨ (ਸਤਵਿੰਦਰ ਟੀਨੂੰ) : ਦਾ ਆਸਟ੍ਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕਾਊਂਸਿਲ ਨੇ ਮੀਡੀਆ ਵਿਚ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ,''ਕੋਰੋਨਾਵਾਇਰਸ ਕਾਰਨ ਸਾਲ 2020 ਵਿੱਚ ਹੋਣ ਵਾਲੀਆਂ ਖੇਡਾਂ ਖਿਡਾਰੀਆਂ ਅਤੇ ਆਮ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇ ਨਜ਼ਰ ਰੱਦ ਕਰਣ ਦਾ ਫੈਸਲਾ ਕੀਤਾ ਹੈ।'' ਕੋਰੋਨਾਵਾਇਰਸ ਕਾਰਨ ਸਰਕਾਰ ਨੇ ਜੋ ਹਦਾਇਤਾਂ ਜਾਰੀ ਕੀਤੀਆਂ ਉਸ ਮੁਤਾਬਕ ਯਾਤਰਾ ਕਰਨ ਅਤੇ ਜਨਤਕ ਇਕੱਠ ਕਰਨ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਸੰਸਥਾ ਨੇ ਕਿਹਾ ਕਿ ਸਾਨੂੰ ਖੇਡਾਂ ਰੱਦ ਹੋਣ ਦਾ ਬਹੁਤ ਅਫਸੋਸ ਹੈ।

ਸੰਸਥਾ ਦੇ ਬੁਲਾਰੇ ਅਤੇ ਉੱਘੇ ਸਮਾਜ ਸੇਵੀ ਮਨਜੀਤ ਬੋਪਾਰਾਏ ਜੀ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਜਨਤਾ ਦੀ ਸੁਰੱਖਿਆ ਸੰਸਥਾ ਦੀ ਪ੍ਮੁੱਖ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਸੰਸਥਾ ਕੋਲ ਲਗਭਗ 2200 ਤੋਂ ਵੱਧ ਖਿਡਾਰੀ ਅਤੇ ਕੋਚ ਖੇਡਾਂ ਵਿੱਚ ਭਾਗ ਲੈ ਰਹੇ ਸਨ। ਉਹਨਾਂ ਇਹ ਵੀ ਕਿਹਾ ਕਿ 10000 ਤੋਂ ਵੀ ਜਿਆਦਾ ਦਰਸ਼ਕ ਖੇਡਾਂ ਦੇਖਣ ਲਈ ਦੇਸ਼ ਵਿਦੇਸ਼ ਤੋਂ ਆ ਰਹੇ ਸਨ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਲਾਪਤਾ, ਪੁਲਿਸ ਵਲੋਂ ਭਾਲ ਜਾਰੀ

ਜ਼ਿਕਰਯੋਗ ਹੈ ਕਿ ਸਿੱਖ ਖੇਡਾਂ ਦੇਸ਼ ਭਰ ਦੇ ਸਿੱਖਾਂ ਵਿੱਚ ਇੱਕ ਅਹਿਮ ਸਥਾਨ ਰੱਖਦੀਆਂ ਹਨ। ਸੰਸਥਾ ਨੇ ਕਿਹਾ ਕਿ ਉਹ ਸਾਰੇਸਪੋਂਸਰਸ ਦਾ ਪੈਸਾ ਵਾਪਸ ਕਰੇਗੀ। ਸੰਸਥਾ ਦੀ ਸਾਲਾਨਾ ਮੀਟਿੰਗ ਸਾਲ ਦੇ ਅੰਤ ਵਿੱਚ ਹੋਵੇਗੀ। ਅੰਤ ਵਿੱਚ ਸੰਸਥਾ ਵਲੋਂ ਸਿੱਖ ਖੇਡਾਂ ਨੂੰ ਸਹਿਯੋਗ ਕਰਨ ਲਈ ਮੀਡੀਆ, ਕਲੱਬਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।
 


Vandana

Edited By Vandana