ਨਕਲੀ ਬੰਦੂਕਾਂ ਸਮੇਤ ਸ਼ਾਪਿੰਗ ਸੈਂਟਰ ''ਚ ਹੋਏ ਦਾਖਲ, ਚੜ੍ਹੇ ਪੁਲਸ ਦੇ ਅੜਿਕੇ

Wednesday, Jan 16, 2019 - 02:36 PM (IST)

ਨਕਲੀ ਬੰਦੂਕਾਂ ਸਮੇਤ ਸ਼ਾਪਿੰਗ ਸੈਂਟਰ ''ਚ ਹੋਏ ਦਾਖਲ, ਚੜ੍ਹੇ ਪੁਲਸ ਦੇ ਅੜਿਕੇ

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਇਕ ਸ਼ਾਪਿੰਗ ਸੈਂਟਰ ਤੋਂ ਬੁੱਧਵਾਰ ਨੂੰ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਸਾਰੇ ਵਿਅਕਤੀ ਨਕਲੀ ਬੰਦੂਕਾਂ ਸਮੇਤ ਸ਼ਾਪਿੰਗ ਸੈਂਟਰ ਵਿਚ ਦਾਖਲ ਹੋਏ ਸਨ। ਵਿਅਕਤੀਆਂ ਦੇ ਹੱਥਾਂ ਵਿਚ ਬੰਦੂਕਾਂ ਦੇਖ ਸ਼ਾਪਿੰਗ ਸੈਂਟਰ ਦੇ ਸਾਰੇ ਦੁਕਾਨਦਾਰ ਡਰ ਗਏ ਸਨ।

PunjabKesari

ਸੂਚਨਾ ਮਿਲਦੇ ਹੀ ਅਧਿਕਾਰੀਆਂ ਨੇ ਚੈਟਸਵੁੱਡ ਵੈਸਟਫੀਲਡ ਸ਼ਾਪਿੰਗ ਸੈਂਟਰ ਵਿਖੇ ਇਸ ਸਮੂਹ 'ਤੇ ਛਾਪਾ ਮਾਰਿਆ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ।

PunjabKesari

ਅਧਿਕਾਰੀਆਂ ਨੇ ਸਬੂਤ ਦੋ ਤੌਰ 'ਤੇ ਨਕਲੀ ਬੰਦੂਕਾਂ ਇਕੱਠੀਆਂ ਕੀਤੀਆਂ ਅਤੇ ਦੋਸ਼ੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ। ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ।


author

Vandana

Content Editor

Related News