ਪਰਥ ''ਚ ਵਾਪਰੀ ਗੋਲੀਬਾਰੀ ਦੀ ਘਟਨਾ, 2 ਦੀ ਹਾਲਤ ਗੰਭੀਰ

Tuesday, Jun 09, 2020 - 10:29 AM (IST)

ਪਰਥ ''ਚ ਵਾਪਰੀ ਗੋਲੀਬਾਰੀ ਦੀ ਘਟਨਾ, 2 ਦੀ ਹਾਲਤ ਗੰਭੀਰ

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਦੱਖਣ ਵਿਚ ਇਕ ਘਰ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ।ਇਸ ਘਟਨਾ ਵਿਚ ਜ਼ਖਮੀ ਹੋਏ 2 ਲੋਕਾਂ ਦੀ ਹਾਲਤ ਗੰਭੀਰ ਹੈ। ਪੁਲਸ ਨੇ ਦੱਸਿਆ ਕਿ ਜ਼ਖਮੀ ਜੋੜੇ ਦੀ ਉਮਰ 20 ਸਾਲ ਦੇ ਕਰੀਬ ਹੈ, ਉਹਨਾਂ ਨੂੰ ਕੱਲ੍ਹ ਰਾਤ 11:25 ਵਜੇ ਵੇਇਕੀ ਦੇ ਹੇਜ਼ਵਾਟਰ ਸਰਕਿਟ ਵਿਚ ਇਕ ਘਰ ਵਿਚ ਜ਼ਖਮੀ ਹਾਲਤ ਵਿਚ ਪਾਇਆ ਗਿਆ। 

 

ਖੋਜ ਕਰਤਾਵਾਂ ਦਾ ਕਹਿਣਾ ਹੈਕਿ ਵਿਅਕਤੀ ਦੀ ਉਮਰ 28 ਸਾਲ ਅਤੇ ਔਰਤ ਦੀ ਉਮਰ 27 ਸਾਲ ਹੈ। ਦੋਵੇਂ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਹਨਾਂ ਨੂੰ ਜ਼ਖਮੀ ਹਾਲਤ ਵਿਚ ਦੇਰ ਰਾਤ ਰੋਇਲ ਪਰਥ ਹਸਪਤਾਲ ਲਿਜਾਇਆ ਗਿਆ। ਫਿਲਹਾਲ ਦੋਵੇਂ ਕੋਮਾ ਵਿਚ ਹਨ। ਇਸ ਮਾਮਲੇ ਵਿਚ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਜੋੜਾ ਕਈ ਸਾਲਾਂ ਤੋਂ ਇੱਥੇ ਰਹਿ ਰਿਹਾ ਸੀ। ਪੁਲਸ ਦਾ ਮੰਨਣਾ ਹੈਕਿ ਗੋਲੀਬਾਰੀ ਇਕ ਵੱਖਰੀ ਘਟਨਾ ਹੈ ਅਤੇ ਫਿਲਹਾਲ ਜਨਤਕ ਸੁਰੱਖਿਆ ਦੀ ਕੋਈ ਚਿੰਤਾ ਨਹੀਂ ਹੈ। ਪੁਲਸ ਨੇ ਘਟਨਾ ਸੰਬੰਧੀ ਜਾਣਕਾਰੀ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ।


author

Vandana

Content Editor

Related News