3 ਮਿਲੀਅਨ ਆਸਟ੍ਰੇਲੀਆਈ ਜੌਬਕੀਪਰ ''ਤੇ ਹਨ : ਮੌਰੀਸਨ

Thursday, Jun 18, 2020 - 06:04 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਮੌਜੂਦਾ ਸਮੇਂ 3 ਮਿਲੀਅਨ ਆਸਟ੍ਰੇਲੀਆਈ ਸਰਕਾਰ ਦੇ ਜੌਬਕੀਪਰ ਭੁਗਤਾਨ 'ਤੇ ਹਨ। ਉਹਨਾਂ ਨੇ ਕਿਹਾ ਕਿ ਇਹ ਦੱਸਣਾ ਮੁਸ਼ਕਲ ਹੈ ਕਿ ਜੇਕਰ ਸਰਕਾਰ ਅੱਜ ਇਹ ਯੋਜਨਾ  ਖਤਮ ਕਰਦੀ ਹੈ ਤਾਂ ਕਿੰਨੇ ਲੋਕ ਬੇਰੋਜ਼ਗਾਰ ਹੋ ਜਾਣਗੇ। ਮੌਰੀਸਨ ਨੇ ਕਿਹਾ,''ਸਾਨੂੰ ਸਾਰਿਆਂ ਨੂੰ ਉਹ ਕੰਮ ਕਰਦੇ ਰਹਿਣਾ ਹੋਵੇਗਾ ਜੋ ਸਾਨੂੰ ਰਾਸ਼ਟਰੀ ਹਿੱਤ ਵਿਚ ਕਰਨ ਦੀ ਆਦਤ ਨਹੀਂ ਹੈ।'' ਇਹਨਾਂ 838,000 ਆਸਟ੍ਰੇਲੀਆਈ ਲੋਕਾਂ ਦੇ ਹਿੱਤ ਵਿਚ ਅਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਉਹਨਾਂ ਦੀ ਗਿਣਤੀ ਵਧੇਗੀ।''

ਪੜ੍ਹੋ ਇਹ ਅਹਿਮ ਖਬਰ- ਤਾਈਵਾਨ ਦੀ ਵੈਬਸਾਈਟ 'ਤੇ ਤਸਵੀਰ, ਭਗਵਾਨ ਰਾਮ ਨੇ ਚੀਨੀ ਡ੍ਰੈਗਨ 'ਤੇ ਵਿੰਨ੍ਹਿਆ ਨਿਸ਼ਾਨਾ

ਇੱਥੇ ਦੱਸ ਦਈਏ ਕਿ ਅਪ੍ਰੈਲ ਅਤੇ ਮਈ ਦੇ ਵਿਚਕਾਰ 220,000 ਤੋਂ ਵਧੇਰੇ ਆਸਟ੍ਰੇਲੀਆਈ ਲੋਕਾਂ ਨੇ ਆਪਣੀ ਨੌਕਰੀ ਗਵਾ ਦਿੱਤੀ ਕਿਉਂਕਿ ਕੋਰੋਨਾਵਾਇਰਸ ਕਾਰਨ ਲਾਗੂ ਤਾਲਾਬੰਦੀ ਨੂੰ ਦੇਸ਼ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਆਸਟ੍ਰੇਲੀਆਈ ਸਟੈਟੇਟਿਕਸ ਬਿਊਰੋ (ABS) ਦਾ ਨਵਾਂ ਡਾਟਾ ਮਈ ਵਿਚ 227,000 ਲੋਕਾਂ ਦੇ ਬੇਰੋਜ਼ਗਾਰ ਹੋ ਜਾਣ ਦਾ ਡਾਟਾ ਦਹਸਾਉਂਦਾ ਹੈ। ਇਹਨਾਂ ਅੰਕੜਿਆਂ ਨੂੰ ਅਪ੍ਰੈਲ ਵਿਚ 600,000 ਲੋਕਾਂ ਦੀ ਗਿਣਤੀ ਵਿਚ ਜੋੜਿਆ ਗਿਆ। ਮਾਰਚ ਦੇ ਬਾਅਦ ਤੋਂ  835,000 ਲੋਕਾਂ ਦੇ ਰੋਜ਼ਗਾਰ ਵਿਚ ਕੁੱਲ ਗਿਰਾਵਟ ਆਈ।ਏ.ਬੀ.ਐੱਸ. ਦੇ ਲੇਬਰ ਦੇ ਅੰਕੜਿਆਂ ਦੇ ਮੁਖੀ ਬਜੋਰਨ ਜਾਰਵਿਸ ਨੇ ਕਿਹਾ ਕਿ ਅੰਕੜਿਆਂ ਨੇ 2020 ਵਿਚ ਰੁਜ਼ਗਾਰ ਪ੍ਰਾਪਤ ਆਸਟ੍ਰੇਲੀਆਈ ਲੋਕਾਂ ਦੀ ਕੁੱਲ ਫੀਸਦੀ ਵਿਚ ਭਾਰੀ ਕਮੀ ਦਰਸਾਈ। ਇਕ ਅਨੁਮਾਨ ਮੁਤਾਬਕ 927,600 ਆਸਟ੍ਰੇਲੀਆਈ ਲੋਕ ਹੁਣ ਬੇਰੋਜ਼ਾਗਾਰ ਹਨ।


Vandana

Content Editor

Related News