ਹਾਦਸੇ ਮਗਰੋਂ ਆਸਟ੍ਰੇਲੀਆਈ ਸੂਬੇ ਵਿਕਟੋਰੀਆ ਨੇ ਸੜਕ ਸੁਰੱਖਿਆ ਚੇਤਾਵਨੀ ਕੀਤੀ ਜਾਰੀ
Saturday, Sep 02, 2023 - 11:16 AM (IST)

ਸਿਡਨੀ (ਵਾਰਤਾ)- ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਬਸੰਤ ਰੁੱਤ ਤੋਂ ਪਹਿਲਾਂ ਵਾਹਨ ਚਾਲਕਾਂ ਲਈ ਇਕ ਜ਼ਰੂਰੀ ਸੜਕ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਹੈ। ਇਹ ਘੋਸ਼ਣਾ ਵੀਰਵਾਰ ਸਵੇਰੇ ਵਾਪਰੇ ਇਕ ਟਰੱਕ ਹਾਦਸੇ ਤੋਂ ਬਾਅਦ ਕੀਤੀ ਗਈ, ਜਿਸ ਵਿੱਚ ਉੱਤਰ-ਪੂਰਬੀ ਵਿਕਟੋਰੀਆ ਦੇ ਚਿਲਟਰਨ ਵਿੱਚ ਵੈਨਕੇਸ ਰੋਡ ਚੌਰਾਹੇ 'ਤੇ ਹਿਊਮ ਹਾਈਵੇਅ 'ਤੇ ਚਾਰ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਚਿਲੀ 'ਚ ਟਰੇਨ ਨੇ ਮਿੰਨੀ ਬੱਸ ਨੂੰ ਮਾਰੀ ਟੱਕਰ, 6 ਲੋਕਾਂ ਦੀ ਦਰਦਨਾਕ ਮੌਤ
ਵਿਕਟੋਰੀਆ ਪੁਲਸ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸੂਬੇ ਵਿਚ ਇਸ ਸਾਲ ਹੁਣ ਤੱਕ 197 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਪਿਛਲੇ ਸਾਲ ਦੇ ਇਸੇ ਮੌਸਮ ਦੇ ਮੁਕਾਬਲੇ 40 ਵੱਧ ਮੌਤਾਂ ਹਨ। ਅਥਾਰਟੀ ਨੇ ਕਿਹਾ, "ਬਸੰਤ ਰੁੱਤ ਦੌਰਾਨ ਕਈ ਮੋਟਰਸਾਈਕਲ ਚਾਲਕ ਸੜਕ 'ਤੇ ਦਿਖਾਈ ਦਿੰਦੇ ਹਨ, ਇਸ ਲਈ ਪੁਲਸ ਸਾਰੇ ਪੁਲਸ ਸਾਰਿਆਂ ਨੂੰ ਚੌਕਸ ਰਹਿਣ ਦੀ ਅਪੀਰ ਕਰ ਰਹੀ ਹੈ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।