ਆਸਟ੍ਰੇਲੀਆਈ ਹਵਾਬਾਜ਼ੀ ਕੰਪਨੀ ''ਕਵਾਂਟਸ'' ਨੇ ਉਡਾਣਾਂ ਦੀ ਰੱਦ ਮਿਆਦ ਵਧਾਈ

05/05/2020 10:24:05 AM

 ਸਿਡਨੀ (ਵਾਰਤਾ): ਆਸਟ੍ਰੇਲੀਆ ਦੀ ਰਾਸ਼ਟਰੀ ਹਵਾਬਾਜ਼ੀ ਕੰਪਨੀ ਕਵਾਂਟਸ (Qantas) ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਉਡਾਣਾਂ ਰੱਦ ਕੀਤੇ ਜਾਣ ਦੀ ਮਿਆਦ ਜੁਲਾਈ ਦੇ ਅਖੀਰ ਤੱਕ ਵਧਾ ਦਿੱਤੀ ਹੈ। ਕੰਪਨੀ ਨੇ ਭਾਵੇਂਕਿ ਕਿਹਾ ਹੈ ਕਿ ਉਹ ਕੋਰੋਨਾਵਾਇਰਸ ਨਾਲ ਪੈਦਾ ਹੋਈਆਂ ਮੁਸ਼ਕਲਾਂ ਨੂੰ ਸਹਿਣ ਦੀ ਮਜ਼ਬੂਤ ਸਥਿਤੀ ਵਿਚ ਹੈ।ਕੰਪਨੀ ਨੇ ਕਿਹਾ ਕਿ ਘਰੇਲੂ ਉਡਾਣਾਂ ਜੂਨ ਦੇ ਅਖੀਰ ਤੱਕ ਰੱਦ ਰਹਿਣਗੀਆਂ ਜਦਕਿ ਅੰਤਰਰਾਸ਼ਟਰੀ ਜਹਾਜ਼ ਸੇਵਾਵਾਂ ਨੂੰ ਹੁਣ ਜੁਲਾਈ ਦੇ ਅਖੀਰ ਤੱਕ ਰੱਦ ਕਰ ਦਿੱਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਇਟਲੀ ਦੀ ਖੇਤੀ-ਬਾੜੀ ਮੰਤਰੀ ਗੈਰ-ਕਾਨੂੰਨੀ ਕਾਮਿਆਂ ਨੂੰ ਪੇਪਰ ਦਿਵਾਉਣ ਲਈ ਪੱਬਾਂ ਭਾਰ

ਕੰਪਨੀ ਦੇ ਸੀ.ਈ.ਓ. ਐਲਨ ਜੌਇਸ ਨੇ ਕਿਹਾ,''ਸਾਨੂੰ ਆਸ ਹੈ ਕਿ ਘਰੇਲੂ ਉਡਾਣਾਂ ਪਹਿਲਾਂ ਦੀ ਤਰ੍ਹਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਪਰ ਇਹ ਸਪੱਸ਼ਟ ਹੈ ਕਿ ਅਸੀਂ ਕੋਵਿਡ-19  ਕਾਰਨ ਪਹਿਲੀ ਵਰਗੀ ਸਥਿਤੀ ਵਿਚ ਇੰਨੀ ਜਲਦੀ ਨਹੀਂ ਪਹੁੰਚ ਸਕਾਂਗੇ।'' ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਵਿਚ ਕੋਵਿਡ-19 ਦੇ 6,847 ਮਾਮਲੇ ਹਨ ਜਦਕਿ 96 ਲੋਕਾਂ ਦੀ ਮੌਤ ਹੋ ਚੁੱਕੀ ਹੈ।ਉੱਧਰ ਦੁਨੀਆ ਭਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 36 ਲੱਖ 46 ਹਜ਼ਾਰ ਦੇ ਪਾਰ ਪਹੁੰਚ ਚੁੱਕੀ ਹੈ ਜਦਕਿ 252,407 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਦੀ ਗੱਲ ਇਹ ਵੀ ਹੈ ਕਿ 1,197,708 ਲੋਕ ਠੀਕ ਵੀ ਹੋਏ ਹਨ।


Vandana

Content Editor

Related News