ਕੋਰੋਨਾ ਆਫ਼ਤ : ਆਸਟ੍ਰੇਲੀਆ ''ਚ ਨਵੇਂ ਮਾਮਲੇ, ਜਾਣੋ ਤਾਜ਼ਾ ਸਥਿਤੀ
Friday, Jan 01, 2021 - 05:35 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਕਈ ਰਾਜਾਂ ਵਿਚ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ।ਨਿਊ ਸਾਊਥ ਵੇਲਜ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਵਾਇਰਸ ਦੇ ਤਿੰਨ ਨਵੇਂ ਕੇਸ ਦਰਜ ਕੀਤੇ ਗਏ ਹਨ।ਇਹਨਾਂ ਕੇਸਾਂ ਨਾਲ ਰਾਜ ਵਿਚ ਕੋਰੋਨਾ ਮਾਮਲਿਆਂ ਦੀ ਕੁੱਲ ਗਿਣਤੀ 4,928 ਹੋ ਗਈ ਹੈ ਜਦਕਿ 54 ਲੋਕਾਂ ਦੀ ਮੌਤ ਹੋਈ ਹੈ। ਤਿੰਨੋਂ ਕੇਸ ਸਿਡਨੀ ਦੇ ਪੱਛਮੀ ਉਪਨਗਰ ਤੋਂ ਹਨ ਅਤੇ ਦੋ ਇਕੋ ਘਰ ਦੇ ਹਨ। ਪ੍ਰੀਮੀਅਰ ਗਲੇਡਜ਼ ਬੇਰੇਜਿਕਲੀਅਨ ਨੇ 32,000 ਤੋਂ ਵੱਧ ਲੋਕਾਂ ਦਾ ਧੰਨਵਾਦ ਕੀਤਾ, ਜੋ ਟੈਸਟ ਲਈ ਅੱਗੇ ਆਏ ਹਨ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਭਰ ਵਿਚ ਕੋਰੋਨਾਵਾਇਰਸ ਦੇ ਕੁੱਲ 28,427 ਮਾਮਲੇ ਹਨ ਜਦਕਿ 909 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਬੇਰੇਜਿਕਲੀਅਨ ਨੇ ਕਿਹਾ,"ਅਸੀਂ ਸੱਚਮੁੱਚ ਇਹ ਯਕੀਨੀ ਬਣਾਉਣ ਲਈ ਉਤਸੁਕ ਹਾਂ ਕਿ ਗ੍ਰੇਨਿਸਤੀਆਂ, ਬੇਰਲਾ, ਔਬਰਨ ਅਤੇ ਲਿਡਕਾਬੇ ਖੇਤਰਾਂ ਵਿਚ ਹਰ ਕੋਈ ਟੈਸਟ ਕਰਵਾਉਣ ਲਈ ਅੱਗੇ ਆਵੇ ਭਾਵੇਂ ਇਹ ਮਾਮੂਲੀ ਲੱਛਣ ਹੋਣ।'' ਐਨ.ਐਸ.ਡਬਲਊ. ਦੇ ਚੀਫ ਹੈਲਥ ਅਫਸਰ ਡਾ. ਕੈਰੀ ਚੈਂਟ ਨੇ ਕਿਹਾ ਕਿ ਤਿੰਨੋਂ ਵੀ ਨਵੇਂ ਕੇਸ ਸਿਡਨੀ ਦੇ ਉੱਤਰੀ ਬੀਚਾਂ 'ਤੇ ਐਵਲਨ ਕਲੱਸਟਰ ਨਾਲ ਨਹੀਂ ਜੁੜੇ ਹੋਏ ਹਨ। ਉਹਨਾਂ ਮੁਤਾਬਕ,"ਇਨ੍ਹਾਂ ਦੋਵਾਂ ਮਾਮਲਿਆਂ ਦਾ ਸਰੋਤ, 40 ਸਾਲਾ ਇੱਕ ਵਿਅਕਤੀ ਅਤੇ 20 ਸਾਲ ਦੇ ਇਕ ਹੋਰ ਵਿਅਕਤੀ ਹੈ ਜੋ ਜਾਂਚ ਅਧੀਨ ਹਨ ਅਤੇ ਤੀਸਰਾ ਕੇਸ 20 ਸਾਲਾ ਇੱਕ ਵਿਅਕਤੀ ਦਾ ਹੈ।"
ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ਜਾਰੀ ਕੀਤੀ ਭਾਰਤੀ ਕੈਦੀਆਂ ਦੀ ਸੂਚੀ
ਉੱਧਰ ਹੌਟਸਪੌਟ ਰਹੇ ਵਿਕਟੋਰੀਆ ਵਿਚ ਵੀ ਕੋਰੋਨਾਵਾਇਰਸ ਨੇ ਫਿਰ ਆਪਣਾ ਕਹਿਰ ਵਰਾਇਆ ਹੈ। ਰਾਜ ਨੇ ਨਵੇਂ ਸਾਲ ਦੀ ਸ਼ੁਰੂਆਤ ਵਿਚ ਅੱਠ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ।ਇੱਥੇ ਪੀੜਤਾਂ ਦੀ ਗਿਣਤੀ 20,375 ਹੈ ਜਦਕਿ 820 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੈਲਬੌਰਨ ਵਿਚ 70 ਤੋਂ ਵੱਧ ਨੇੜਲੇ ਸੰਪਰਕ ਆਈਸੋਲੇਟ ਹੋਏ ਹਨ ਪਰ ਇਕ ਗੰਭੀਰ ਚਿਤਾਵਨੀ ਹੈ ਕਿ ਅੱਜ ਲਾਗ ਦੀਆਂ ਦਰਾਂ ਵਧਣਗੀਆਂ। ਇਸ ਲਈ ਫੇਸ ਮਾਸਕ ਲਾਜ਼ਮੀ ਹੋ ਗਏ ਹਨ। ਘਰਾਂ ਦੇ ਮਹਿਮਾਨਾਂ ਦੀ ਗਿਣਤੀ ਬੀਤੀ ਰਾਤ ਦੇ ਨਵੇਂ ਸਾਲ ਦੇ ਜਸ਼ਨਾਂ ਦੇ ਬਾਅਦ 30 ਤੋਂ ਘਟਾ ਕੇ 15 ਕਰ ਦਿੱਤੀ ਗਈ ਹੈ। ਨਿਊ ਸਾਊਥ ਵੇਲਜ਼ ਦੀ ਸਰਹੱਦ ਅੱਧੀ ਰਾਤ ਤੋਂ ਬੰਦ ਹੋ ਜਾਵੇਗੀ। ਪੱਛਮੀ ਅਤੇ ਦੱਖਣੀ ਆਸਟ੍ਰੇਲੀਆ ਵਿਚ ਕ੍ਰਮਵਾਰ 861 ਅਤੇ 580 ਮਾਮਲੇ ਹਨ ਜਦਕਿ ਇੱਥੇ ਕ੍ਰਮਵਾਰ 9 ਅਤੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।