ਆਸਟ੍ਰੇਲੀਆ ਨੇ ਮਿਆਂਮਾਰ ਦੀ ਸੈਨਾ ਨੂੰ ਦੇਸ਼ ਦੇ ਨੇਤਾਵਾਂ ਨੂੰ ''ਤੁਰੰਤ'' ਰਿਹਾਅ ਕਰਨ ਦੀ ਕੀਤੀ ਅਪੀਲ

Monday, Feb 01, 2021 - 05:54 PM (IST)

ਆਸਟ੍ਰੇਲੀਆ ਨੇ ਮਿਆਂਮਾਰ ਦੀ ਸੈਨਾ ਨੂੰ ਦੇਸ਼ ਦੇ ਨੇਤਾਵਾਂ ਨੂੰ ''ਤੁਰੰਤ'' ਰਿਹਾਅ ਕਰਨ ਦੀ ਕੀਤੀ ਅਪੀਲ

ਕੈਨਬਰਾ (ਭਾਸ਼ਾ): ਮਿਆਂਮਾਰ ਦੀ ਫੌਜ ਵੱਲੋਂ ਦੇਸ਼ 'ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨ ਦੀਆਂ ਖ਼ਬਰਾਂ 'ਤੇ ਡੂੰਘੀ ਚਿੰਤਾ ਜ਼ਾਹਰ ਕਰਦੇ ਹੋਏ ਆਸਟ੍ਰੇਲੀਆ ਨੇ ਸੋਮਵਾਰ ਨੂੰ ਸੈਨਾ ਨੂੰ ਕਾਨੂੰਨ ਦੇ ਰਾਜ ਦਾ ਸਨਮਾਨ ਕਰਨ ਅਤੇ ਸਾਰੇ ਨਾਗਰਿਕ ਨੇਤਾਵਾਂ ਅਤੇ ਹੋਰਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ, ਜਿਨ੍ਹਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਨਜ਼ਰਬੰਦ ਕੀਤਾ ਗਿਆ ਹੈ।

ਇੱਕ ਬਿਆਨ ਵਿਚ, ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮੈਰੀਜ ਪੇਨੇ ਨੇ ਕਿਹਾ ਕਿ ਕੈਨਬਰਾ ਨਵੰਬਰ 2020 ਦੀਆਂ ਆਮ ਚੋਣਾਂ ਦੇ ਨਤੀਜਿਆਂ ਅਨੁਸਾਰ ਕੌਮੀ ਅਸੈਂਬਲੀ ਦੇ ਸ਼ਾਂਤੀਪੂਰਵਕ ਪੁਨਰ ਗਠਨ ਦੀ ਹਮਾਇਤ ਕਰਦਾ ਹੈ। ਇਸ ਤੋਂ ਪਹਿਲਾਂ ਇਹ ਖ਼ਬਰ ਮਿਲੀ ਸੀ ਕਿ ਮਿਆਂਮਾਰ ਸਟੇਟ ਕੌਂਸਲਰ ਆਂਗ ਸਾਨ ਸੂ ਕੀ, ਰਾਸ਼ਟਰਪਤੀ ਯੂ ਵਿਨ ਮਾਇਨਟ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਸਵੇਰੇ ਤੜਕੇ ਛਾਪੇਮਾਰੀ ਕਰਦਿਆਂ ਫੌਜ ਨੇ ਹਿਰਾਸਤ ਵਿਚ ਲੈ ਲਿਆ ਸੀ। ਬਿਆਨ ਵਿਚ ਕਿਹਾ ਗਿਆ ਹੈ,“ਆਸਟ੍ਰੇਲੀਆ ਸਰਕਾਰ ਉਨ੍ਹਾਂ ਖਬਰਾਂ ’ਤੇ ਡੂੰਘੀ ਚਿੰਤਾ ਕਰ ਰਹੀ ਹੈ ਜਿਸ ਮੁਤਾਬਕ ਮਿਆਂਮਾਰ ਦੀ ਫੌਜ ਇੱਕ ਵਾਰ ਫਿਰ ਮਿਆਂਮਾਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਟੇਟ ਕੌਂਸਲਰ ਆਂਗ ਸਾਨ ਸੂ ਕੀ ਅਤੇ ਰਾਸ਼ਟਰਪਤੀ ਯੂ ਵਿਨ ਮਾਇਨਟ ਨੂੰ ਹਿਰਾਸਤ ਵਿਚ ਲੈ ਚੁੱਕੀ ਹੈ।''

ਆਸਟ੍ਰੇਲੀਆ ਮਿਆਂਮਾਰ ਅਤੇ ਇਸ ਵਿਚ ਲੋਕਤੰਤਰੀ ਤਬਦੀਲੀ ਦਾ ਲੰਬੇ ਸਮੇਂ ਤੋਂ ਸਮਰਥਕ ਹੈ, ਇਸ ਗੱਲ 'ਤੇ ਜ਼ੋਰ ਦਿੰਦਿਆਂ ਪੇਨੇ ਨੇ ਕਿਹਾ, “ਅਸੀਂ ਸੈਨਿਕਾਂ ਨੂੰ ਕਾਨੂੰਨ ਦੇ ਰਾਜ ਦਾ ਸਨਮਾਨ ਕਰਨ, ਕਾਨੂੰਨ ਵਿਵਸਥਾ ਦੇ ਮਾਧਿਅਮ ਰਾਹੀਂ ਵਿਵਾਦਾਂ ਨੂੰ ਸੁਲਝਾਉਣ ਅਤੇ ਸਾਰੇ ਨਾਗਰਿਕ ਨੇਤਾਵਾਂ ਅਤੇ ਹੋਰਾਂ ਨੂੰ ਤੁਰੰਤ ਰਿਹਾਅ ਕਰਨ ਦਾ ਸੱਦਾ ਦਿੰਦੇ ਹਾਂ, ਜਿਹਨਾਂ ਨੂੰ ਗੈਰਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਲਿਆ। ਅਸੀਂ ਨਵੰਬਰ 2020 ਦੀਆਂ ਆਮ ਚੋਣਾਂ ਦੇ ਨਤੀਜਿਆਂ ਅਨੁਸਾਰ ਨੈਸ਼ਨਲ ਅਸੈਂਬਲੀ ਦੇ ਸ਼ਾਂਤੀਪੂਰਵਕ ਪੁਨਰ ਗਠਨ ਦਾ ਸਮਰਥਨ ਕਰਦੇ ਹਾਂ।” ਇਸ ਤੋਂ ਪਹਿਲਾਂ, ਸੰਯੁਕਤ ਰਾਜ ਅਮਰੀਕਾ ਨੇ ਵੀ ਮਿਆਂਮਾਰ ਦੀ ਸਥਿਤੀ 'ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਕਿ ਉਹ ਅਜਿਹੀਆਂ ਖ਼ਬਰਾਂ ਤੋਂ ਚਿੰਤਤ ਹੈ ਕਿ ਮਿਆਂਮਾਰ ਦੀ ਫੌਜ ਨੇ ਬਰਮਾ ਵਿਚ ਸੂ ਕੀ ਅਤੇ ਹੋਰ ਨਾਗਰਿਕ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਸਮੇਤ ਦੇਸ਼ ਦੀ ਜਮਹੂਰੀ ਤਬਦੀਲੀ ਨੂੰ ਕਮਜ਼ੋਰ ਕਰਨ ਲਈ ਕਦਮ ਚੁੱਕੇ ਹਨ।

ਨੋਟ- ਆਸਟ੍ਰੇਲੀਆ ਨੇ ਮਿਆਂਮਾਰ ਦੀ ਫੌਜ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ,ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।


author

Vandana

Content Editor

Related News