ਆਸਟ੍ਰੇਲੀਆ : ਬਾਬਾ ਸਾਹਿਬ ਨੂੰ ਸਮਰਪਿਤ ਕਵੀ ਦਰਬਾਰ ਆਯੋਜਿਤ, ਕਿਤਾਬ ‘ਈਲੀਅਦ’ ਲੋਕ ਅਰਪਣ

Sunday, Apr 18, 2021 - 05:18 PM (IST)

ਆਸਟ੍ਰੇਲੀਆ : ਬਾਬਾ ਸਾਹਿਬ ਨੂੰ ਸਮਰਪਿਤ ਕਵੀ ਦਰਬਾਰ ਆਯੋਜਿਤ, ਕਿਤਾਬ ‘ਈਲੀਅਦ’ ਲੋਕ ਅਰਪਣ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਾਸਾਰ ਲਈ ਸਰਗਰਮ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਡਾ. ਬੀ.ਆਰ. ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਾਹਿਤਕ ਬੈਠਕ ਅਤੇ ਕਵੀ ਦਰਬਾਰ ਕਰਵਾਇਆ ਗਿਆ।ਇਸ ਮੌਕੇ ਪ੍ਰੋ. ਹਰਦਿਲਬਾਗ ਸਿੰਘ ਗਿੱਲ ਦੁਆਰਾ ਅਨੁਵਾਦਿਤ ਹੋਮਰ ਦੀ ਰਚਨਾ ਕਿਤਾਬ ‘ਈਲੀਅਦ’ ਲੋਕ ਅਰਪਣ ਕੀਤੀ ਗਈ। 

PunjabKesari

ਹਰਮਨਦੀਪ ਗਿੱਲ ਵੱਲੋਂ ਹਥਲੀ ਕਿਤਾਬ ਬਾਰੇ ਪਰਚਾ ਪੜ੍ਹਿਆ ਗਿਆ ਅਤੇ ਪ੍ਰੋ. ਹਰਦਿਲਬਾਗ ਵੱਲੋਂ ਪੰਜਾਬੀ ਸਾਹਿਤ ਲਈ ਕੀਤੀ ਗਈ ਅਣਥੱਕ ਮਿਹਨਤ ਬਾਰੇ ਅਹਿਮ ਖੁਲਾਸੇ ਕੀਤੇ। ਇਸ ਉਪਰੰਤ ਡਾ. ਅੰਬੇਡਕਰ ਦੇ ਜੀਵਨ ਤੇ ਸੰਘਰਸ਼ ਬਾਰੇ ਵੱਖ-ਵੱਖ ਬੁਲਾਰਿਆਂ ਵਲੋਂ ਆਪਣੀਆਂ ਤਕਰੀਰਾਂ ਅਤੇ ਕਾਵਿ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਡਾ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਸਤਵਿੰਦਰ ਟੀਨੂੰ ਨੇ ਬਾਬਾ ਸਾਹਿਬ ਨੂੰ ਸਮੂਹ ਭਾਰਤੀਆਂ ਦਾ ਮਹਾਨ ਮਾਰਗ-ਦਰਸ਼ਕ ਮਿਹਨਤੀ ਆਗੂ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਸਾਰੀ ਲੋਕਾਈ ਲਈ ਸਮਾਜ ਸੁਧਾਰ ਕੀਤੇ ਹਨ। ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਸਰੋਤਾਂ 'ਤੇ ਕਾਬਜ ਲੋਕ ਸਦਾ ਹੀ ਲੋਕਾਈ ਦਾ ਸ਼ੋਸਣ ਕਰਦੇ ਆਏ ਹਨ ਅਤੇ ਬਾਬਾ ਸਾਹਿਬ ਨੇ ਇਸ ਦੀ ਕਲਮੀ ਵਿਰੋਧਤਾ ‘ਚ ਸਰੋਤਾਂ ਦੀ ਸਾਂਝੀ ਮਲਕੀਅਤ ਦੀ ਗੱਲ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਦੁਨੀਆ ਤੋਂ ਪਲਾਸਟਿਕ ਕਚਰੇ ਨੂੰ ਖ਼ਤਮ ਕਰੇਗਾ ਇਹ 'ਮਸ਼ਰੂਮ'

ਨਵਦੀਪ ਸਿੰਘ, ਰਸ਼ਪਾਲ ਹੇਅਰ, ਗੁਰਵਿੰਦਰ ਸਿੰਘ ਤੇ ਵਰਿੰਦਰ ਅਲੀਸ਼ੇਰ ਵਲੋਂ ਆਪਣੀਆਂ ਤਕਰੀਰਾਂ ਤੇ ਕਵਿਤਾਵਾਂ ਰਾਹੀਂ ਸਾਂਝੇ ਮੰਚ ਰਾਹੀਂ ਪੰਜਾਬੀ ਭਾਸ਼ਾ ਦੇ ਪਸਾਰ ਲਈ ਸਾਰੀਆਂ ਸੰਸਥਾਵਾਂ ਨੂੰ ਅੱਗੇ ਆਉਣ ਲਈ ਪ੍ਰੇਰਿਆ।ਇੰਡੋਜ਼ ਟੀਵੀ ਐਂਕਰ ਹਰਜਿੰਦ ਮਾਂਗਟ ਵਲੋਂ ਕਿਸਾਨੀ ਦੀ ਹਮਾਇਤ ਕਰਦਿਆਂ ਸੰਘਰਸ਼ ਦੀ ਮੋਜੂਦਾ ਸਥਿਤੀ ਬਾਰੇ ਚਾਨਣਾ ਪਾਇਆ।ਜਗਜੀਤ ਸਿੰਘ ਖੋਸਾ ਨੇ ਆਪਣੀ ਕਹਾਣੀ ‘ਦੂਜਾ ਘੜਾ’ ‘ਤੇ ਇੱਕ ਵਿਅੰਗ ਨਜ਼ਮ ਦੀ ਪੇਸ਼ਕਾਰੀ ਕੀਤੀ। ਕਮਿਊਨਿਟੀ ਰੇਡੀਓ ਫੋਰ ਈਬੀ ਦੇ ਪੰਜਾਬੀ ਭਾਸ਼ਾ ਦੇ ਕਨਵੀਨਰ ਹਰਜੀਤ ਲਸਾੜਾ ਨੇ ਮੋਜ਼ੂਦਾ ਸਮੇਂ ਵਿਦੇਸ਼ੀ ਨੌਜ਼ਵਾਨੀ ‘ਚ ਆ ਰਹੇ ਗੰਭੀਰ ਨਿਘਾਰਾਂ ‘ਤੇ ਚਾਨਣਾ ਪਾਇਆ ਅਤੇ ਇਸ ਨੂੰ ਗੰਭੀਰ ਭਾਈਚਾਰਿਕ ਚਣੌਤੀ ਦੱਸਿਆ। ਨੌਜ਼ਵਾਨ ਗਾਇਕ ਹਰਮਨ ਨੇ ਆਪਣੀਆਂ ਨਜ਼ਮਾਂ ਨਾਲ ਚੰਗਾ ਸੁਨੇਹਾ ਲਾਇਆ। ਇਸ ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਇੰਡੋਜ਼ ਟੀਵੀ ਐਂਕਰ ਹਰਜਿੰਦ ਮਾਂਗਟ, ਬਲਵਿੰਦਰ ਮੋਰੋਂ, ਗੁਰਮੁਖ ਭੰਦੋਹਲ , ਨਵਦੀਪ ਸਿੰਘ, ਰਸ਼ਪਾਲ ਹੇਅਰ, ਸਤਪਾਲ ਕੂਨਰ, ਗੁਰਵਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ। ਸਟੇਜ ਦਾ ਸੰਚਾਲਨ ਜਸਵੰਤ ਵਾਗਲਾ ਵੱਲੋਂ ਸ਼ੇਅਰੋ-ਸ਼ਾਇਰੀ ਨਾਲ ਬਾਖੂਬੀ ਨਿਭਾਇਆ ਗਿਆ।
 


author

Vandana

Content Editor

Related News